ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਜ ਉਸ ਮੋੜ ’ਤੇ ਖੜ੍ਹੀ ਹੈ ਜਿਥੇ ਵਿਦਿਆ ਦਾ ਚਾਨਣ ਕਿਤਾਬਾਂ ਰਾਹੀਂ
ਹਰ ਨੌਜਵਾਨ ਦੇ ਹੱਥਾਂ ਵਿੱਚ ਇੱਕ ਮਸ਼ਾਲ ਬਣ ਕੇ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਕਰ ਰਿਹਾ ਹੈ।
ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਇਹ ਯੂਨੀਵਰਸਿਟੀ ਇੱਕ ਸਾਲ ਵਿੱਚ ਹੀ ਇੱਕ ਅਜਿਹੇ ਸੁਪਨੇ ਨੂੰ ਹਕੀਕਤ ਦੇ ਰੂਪ ਵਿੱਚ ਬਦਲ ਰਹੀ ਹੈ।ਜਿਥੇ ਵਿਦਿਆਰਥੀ ਨਾ ਸਿਰਫ਼ ਡਿਗਰੀ ਲੈ ਕੇ ਨਿਕਲਦਾ ਹੈ, ਬਲਕਿ ਆਪਣੇ ਨਾਲ ਇੱਕ ਨਵਾਂ ਸਟਾਰਟਅੱਪ, ਇੱਕ ਨਵੀਂ ਤਕਨੀਕ ਜਾਂ ਸਮਾਜ ਲਈ ਇੱਕ ਨਵਾਂ ਹੱਲ ਲੈ ਕੇ ਨਿਕਲਦਾ ਹੈ।ਇਹ ਨਵੀਂ ਸਵੇਰ ਪੰਜਾਬ ਦੇ ਪੇਂਡੂ ਅਤੇ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਲਈ ਵੀ ਬਰਾਬਰ ਦੀ ਚਮਕ ਲੈ ਕੇ ਆਈ ਹੈ।ਇੱਕ ਸਾਲ ਪਹਿਲਾਂ ਜਦੋਂ ਪ੍ਰੋ. ਡਾ. ਕਰਮਜੀਤ ਸਿੰਘ ਨੇ ਪਿੱਛਲੇ ਸਾਲ 10 ਦਸੰਬਰ ਨੂੰ ਅਹੁੱਦਾ ਸੰਭਾਲਿਆ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਨੂੰ ਇੱਕ ਸਾਲ ਪੂਰਾ ਹੋਣ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ, ਅਧਿਕਾਰੀਆਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਨੇ ਵਧਾਈਆਂ ਦਿੱਤੀਆਂ ਹਨ।ਯੂਨੀਵਰਸਿਟੀ ਦੀ ਟੀਚਿੰਗ ਐਸੋਸੀਏਸ਼ਨ, ਆਫਿਸਰ ਐਸੋਸੀਏਸ਼ਨ ਅਤੇ ਨਾਨ ਟੀਚਿੰਗ ਐਸੋਸੀੲੱਸ਼ਨ ਦੇ ਪ੍ਰਧਾਨ ਸਕੱਤਰ ਅਤੇ ਹੋਰ ਅਹੁੱਦੇਦਾਰਾਂ ਨੇ ਵਾਈਸ ਚਾਂਸਲਰ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ ਹੈ।
ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਫਾਰ ਮੈਨੇਜਮੈਂਟ ਐਂਡ ਲੀਡਰਸ਼ਿਪ, ਬੈਸਟ ਬਿਜ਼ਨਸ ਅਕੈਡਮਿਕ ਐਵਾਰਡ ਅਤੇ ਹੋਰ ਅਨੇਕਾਂ ਸਨਮਾਨ ਮਿਲੇ ਹਨ।ਉਹਨਾਂ ਨੇ ਅਕਾਦਮਿਕ ਨਵੀਨੀਕਰਨ ਨੂੰ ਇੱਕ ਨਵੀਂ ਉਚਾਈ ਦਿੱਤੀ ਹੈ।ਉਦਯੋਗਿਕ ਮੰਗਾਂ ਅਤੇ ਨਵੀਆਂ ਤਕਨੀਕਾਂ ਨਾਲ ਕਰੀਕੁਲਮ ਨੂੰ ਜੋੜਨ ਵਾਲੇ ਉਹਨਾਂ ਦੇ ਯੋਗਦਾਨ ਨਾਲ ਯੂਨੀਵਰਸਿਟੀ ਨੇ ਬੀ.ਟੈਕ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ (4 ਸਾਲਾ), ਐਮ.ਟੈਕ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ (2 ਸਾਲਾ), ਬੈਚਲਰ ਆਫ਼ ਡਿਜ਼ਾਈਨ (ਇੰਟੀਰੀਅਰ, ਪ੍ਰੋਡਕਟ ਅਤੇ ਐਨੀਮੇਸ਼ਨ ਵਿੱਚ ਵਿਸ਼ੇਸ਼ਤਾ), ਐਮ.ਐਸ.ਸੀ ਵਾਤਾਵਰਣ ਵਿਗਿਆਨ (5 ਸਾਲਾ ਏਕੀਕ੍ਰਿਤ) ਵਰਗੇ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਏਆਈ, ਹਿੰਦੀ ਪੱਤਰਕਾਰਿਤਾ, ਐਮ.ਕਾਮ ਡਾਟਾ ਐਨਾਲਿਟਿਕਸ ਅਤੇ ਬੀ.ਟੈਕ ਰੋਬੋਟਿਕਸ ਵਰਗੇ ਵਿਸ਼ੇਸ਼ ਕੋਰਸਾਂ ਨੇ ਵਿਦਿਆਰਥੀਆਂ ਨੂੰ ਗਲੋਬਲ ਮਾਰਕੀਟ ਲਈ ਤਿਆਰ ਕੀਤਾ ਹੈ।ਇਹ ਪ੍ਰੋਗਰਾਮ ਨਾ ਸਿਰਫ਼ ਨੌਕਰੀਆਂ ਪ੍ਰਦਾਨ ਕਰਨਗੇ ਬਲਕਿ ਨਵੀਨਤਾ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨਗੇ, ਜੋ ਪੰਜਾਬ ਦੀ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ।ਖੋਜ ਅਤੇ ਵਿਗਿਆਨਕ ਵਿਕਾਸ ਵਿੱਚ ਉਹਨਾਂ ਨੇ ਖੋਜ਼ ਫੰਡ ਸਥਾਪਿਤ ਕਰਕੇ 100 ਪੀ.ਐਚ.ਡੀ ਫੈਲੋਸਸ਼ਿਪਾਂ ਸ਼ੁਰੂ ਕੀਤੀਆਂ ਹਨ, ਜਿਥੇ ਹਰ ਵਿਦਵਾਨ ਨੂੰ ਮਹੀਨੇਵਾਰ 8,000 ਰੁਪਏ ਮਿਲਣ ਦੀ ਤਜ਼ਵੀਜ਼ ਹੈ।
ਸਰਬਤ ਦੇ ਭਲੇ ਵਾਲਾ ਵਿਕਾਸ ਅਤੇ ਵਿਦਿਆਰਥੀ ਦੀ ਉਨਤੀ ਵੱਲ ਉਹਨਾਂ ਨੇ ਵਿਸ਼ੇਸ਼ ਧਿਆਨ ਦਿੱਤਾ ਹੈ।ਰੋਬੋਟਿਕਸ, ਏ.ਆਈ, ਸੀ.ਏ.ਡੀ ਅਤੇ ਆਈ.ਪੀ.ਆਰ ਵਰਕਸ਼ਾਪਾਂ ਰਾਹੀਂ 40 ਤੋਂ ਵੱਧ ਸਟਾਰਟਅੱਪਾਂ ਨੂੰ ਸਹਾਇਤਾ ਮਿਲੀ ਹੈ, ਖਾਸ ਕਰਕੇ ਔਰਤਾਂ ਅਤੇ ਵੰਚਿਤ ਵਰਗਾਂ ਨੂੰ।
ਅੰਤਰਰਾਸ਼ਟਰੀ ਸਹਿਯੋਗ ਵਿੱਚ ਉਹਨਾਂ ਨੇ ਯੂਨੀਵਰਸਿਟੀ ਨੂੰ ਗਲੋਬਲ ਪੱਧਰ `ਤੇ ਲਿਆਂਦਾ ਹੈ।ਅਮਰੀਕਾ-ਕੈਨੇਡਾ ਦੌਰੇ ਨਾਲ ਵਿਸ਼ੇਸ਼ ਕਾਰਜ਼ਾਂ ਤੋਂ ਇਲਾਵਾ 20 ਲੱਖ ਰੁਪਏ ਦੀਆਂ ਸਕਾਲਰਸ਼ਿਪਾਂ ਪ੍ਰਾਪਤ ਹੋਈਆਂ ਹਨ।ਬ੍ਰਿਟਿਸ਼ ਕੋਲੰਬੀਆ ਦੀਆਂ ਯੂਨੀਵਰਸਿਟੀਆਂ ਨਾਲ ਜੁੜਾਵ ਨੇ ਵਿਦਿਆਰਥੀਆਂ ਨੂੰ ਗਲੋਬਲ ਐਕਸਪੋਜ਼ਰ ਦਿੱਤਾ ਹੈ।
ਸਿਫਤ ਕੌਰ ਦਾ ਬ੍ਰਾਂਜ਼ ਮੈਡਲ ਅਤੇ 13 ਲੱਖ ਪੈਕੇਜ ਨਾਲ ਪਲੇਸਮੈਂਟਸ ਵੀ ਉਹਨਾਂ ਦੀ ਅਗਵਾਈ ਦਾ ਨਤੀਜਾ ਹਨ।ਹਾਲ ਹੀ ਵਿੱਚ `ਚੇਂਜਮੇਕਰ ਆਫ਼ ਦ ਯੀਅਰ 2025` ਐਵਾਰਡ, ਕਾਸਮੋਹੈਕਸ` 25 ਵਿੱਚ ਪ੍ਰੇਰਨਾ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਯਾਦ ਕਰਨ ਵਾਲੇ ਹੋਰ ਲੈਕਚਰ ਸੀਰੀਜ ਪ੍ਰੋਗਰਾਮਾਂ ਸੈਮੀਨਾਰ ਅਤੇ ਕਾਨਫਰੰਸਾਂ ਨੇ ਉਹਨਾਂ ਨੂੰ ਵਿਸ਼ਵ ਪੱਧਰੀ ਨੇਤਾ ਵਜੋਂ ਮਾਨਤਾ ਦਿੱਤੀ ਹੈ।ਯੂਨੀਵਰਸਿਟੀ ਨੇ ਅਕਤੂਬਰ 24 ਨੂੰ `ਡੇ ਆਫ਼ ਯੂਨੀਵਰਸਲ ਕੌਸ਼ੀਐਸ` ਵਜੋਂ ਯੂ.ਐਨ ਵਿੱਚ ਪ੍ਰਸਤਾਵ ਪੇਸ਼ ਕੀਤਾ ਹੈ।ਫਾਊਂਡੇਸ਼ਨ ਡੇ ਅਤੇ ਐਲਮਨਾਈ ਮੀਟ ਵਰਗੇ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ।
ਸਰਕਾਰ ਵਲੋਂ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਣ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼, ਹਰਾ-ਭਰਾ ਅਤੇ ਸੁੰਦਰ ਬਣਾਉਣ ਲਈ ਇੱਕ ਵੱਡੀ ਪਹਿਲਕਦਮੀ ਕਰਨ ਦਾ ਐਲਾਨ ਕੀਤਾ ਹੈ।ਪਵਿੱਤਰ ਅਤੇ ਸਾਫ਼ ਅੰਮ੍ਰਿਤਸਰ ਸ਼ਹਿਰ” ਮਿਸ਼ਨ ਦੀ ਸ਼ੁਰੂਆਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਉਚੀ ਸੋਚ ਦੇ ਨਕਸ਼ੇ ਕਦਮ ਤੇ ਚੱਲਦਿਆਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਇੱਕ ਪੰਜ ਨੁਕਤੀ ਰਣਨੀਤੀ ਤਿਆਰ ਕੀਤੀ ਗਈ ਹੈ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media