Sunday, February 1, 2026

ਮੁਫਤ ਕਰਵਾਏ ਜਾਣਗੇ ਉਦਯੋਗਿਤਾ ਵਿਕਾਸ ਪ੍ਰੋਗਰਾਮ ਵਾਕ ਟੂਰ ਸਹੂਲਤਕਾਰ ਦੇ ਕੋਰਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ 19 ਦਸੰਬਰ (ਸੁਖਬੀਰ ਸਿੰਘ) – ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਕਾਰੋਬਾਰ ਬਿਊਰੋ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿੱਚ ਉਦਯੋਗਿਤਾ ਵਿਕਾਸ ਪ੍ਰੋਗਰਾਮ, ਵਾਕ ਟੂਰ ਸਹੂਲਤਕਾਰ ਦੇ ਕੋਰਸ ਚਲਾਏ ਜਾਣਗੇ।ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਅਮਨਦੀਪ ਕੋਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ-ਵਿਕਾਸ ਸਕੀਮ ਦੇ ਤਹਿਤ ਗਹਿਰੀ ਮੰਡੀ, ਜਿਲ੍ਹਾ ਰੋਜਗਾਰ ਦਫਤਰ ਡੀ.ਸੀ ਦਫਤਰ ਕੰਪਲੈਕਸ ਅਤੇ ਰੂਰਲ ਸਕਿਲ ਸੈਂਟਰ-ਟਪਿਆਲਾ ਵਿਖੇ ਉਦਯੋਗਿਤਾ ਵਿਕਾਸ ਪ੍ਰੋਗਰਾਮ, ਵਾਕ ਟੂਰ ਸਹੂਲਤਕਾਰ ਕੋਰਸ ਕਰਵਾਏ ਜਾ ਰਹੇ ਹਨ।ਉਦਯੋਗਿਤਾ ਵਿਕਾਸ ਪ੍ਰੋਗਰਾਮ ਲਗਭਗ 2 ਮਹੀਨੇ ਅਤੇ ਵਾਕ ਟੂਰ ਸਹੂਲਤਕਾਰ ਲਗਭਗ 4 ਮਹੀਨੇ ਚਲਾਇਆ ਜਾਵੇਗਾ।18 ਤੋਂ 35 ਸਾਲ ਦੇ ਉਮੀਦਵਾਰ ਇਸ ਵਿੱਚ ਭਾਗ ਲੈ ਸਕਦੇ ਹਨ ਜੋ ਕਿ ਬਿਲਕੁੱਲ ਮੁਫਤ ਹਨ।ਉਹਨਾਂ ਨੇ ਦੱਸਿਆ ਕਿ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰਾਇਵੇਟ ਕੰਪਨੀਆਂ ਵਿੱਚ ਨੋਕਰੀਆਂ ‘ਤੇ ਲਗਵਾਇਆ ਜਾਵੇਗਾ।ਉਹਨਾਂ ਨੇ ਦੱਸਿਆ ਕਿ ਉਦਯੋਗਿਤਾ ਵਿਕਾਸ ਪ੍ਰੋਗਰਾਮ (ਕੇਵਲ ਲੜਕੀਆ-ਔਰਤਾਂ ਲਈ) ਤਹਿਤ ਪ੍ਰਤੀ ਦਿਨ 200 ਰੁਪਏ ਮੁਤਾਬਿਕ ਕੋਰਸ ਕਰਨ ਉਪਰੰਤ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ ਅਤੇ ਵਾਕ ਟੂਰ ਸਹੂਲਤਕਾਰ ਤਹਿਤ ਉਮੀਦਵਾਰਾਂ ਨੂੰ ਸਫਲਤਾਪੂਰਵਕ ਕੋਰਸ ਪਾਸ ਕਰਨ ‘ਤੇ 6000/- ਪ੍ਰਤੀ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ।ਪੀ.ਐਸ.ਡੀ.ਐਮ ਵਿਭਾਗ ਦੇ ਡੀ.ਪੀ.ਯੂ.ਐਮ ਸਟਾਫ ਰਾਜੇਲ੍ਹ ਬਾਹਰੀ, ਸੁਰਿੰਦਰ ਸਿੰਘ ਅਤੇ ਸਵਰਾਜ ਸਿੰਘ ਨੇ ਦੱਸਿਆ ਕਿ ਕੋਰਸ ਕਰਨ ਦੌਰਾਨ ਉਮੀਦਵਾਰਾਂ ਨੂੰ ਟ੍ਰੇਨਿੰਗ ਮਟੀਰੀਅਲ, ਕਿਤਾਬਾਂ ਅਤੇ ਯੂਨੀਫਾਮ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ। ਡੀ.ਪੀ.ਐਮ.ਯੂ ਸਟਾਫ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਕੋਰਸ ਵਿੱਚ ਦਾਖਲਾ ਲੈਣ ਲਈ ਗਰਾਂਊਡ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਕਾਰੋਬਾਰ ਬਿਊਰੋ ਦਫਤਰ ਕਮਰਾ ਨੰ: 8 (ਮੋਬਾਇਲ ਨੰਬਰ 7526997777, 9888394664, 8146998662) ਵਿਖੇ ਸੰਪਰਕ ਕਰ ਸਕਦੇ ਹਨ।ਸ੍ਰੀਮਤੀ ਨੀਲਮ ਮਹੇ ਡਿਪਟੀ ਡਾਇਰੈਕਟਰ ਡੀ.ਬੀ.ਈ.ਈ ਨੇ ਕਿਹਾ ਕਿ ਇਹ ਪਹਿਲ ਸਿੱਖਿਆ, ਸਿਖਲਾਈ ਅਤੇ ਉਦਯੋਗਿਕ ਤਾਲਮੇਲ ਦੁਆਰਾ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਖੇਤਰੀ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਮਹੱਤਵਪੂਰਨ ਕੋਸ਼ਿਸ਼ ਹੈ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …