Saturday, June 27, 2026

ਆਸਫਵਾਲਾ ਲੜਾਈ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ

PPN1501201512 PPN1501201513

ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ) – 15 ਜਨਵਰੀ 2015 ਨੂੰ ਫੌਜ ਦਿਵਸ ਮੌਕੇ ਉੱਤੇ ਸਾਦਕੀ ਬਾਰਡਰ ਨੇੜੇ ਸਥਿਤ ਪਿੰਡ ਆਸਫਵਾਲਾ ਵਿੱਖੇ ਲੜਾਈ ਸਮਾਰਕ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ 1965 ਅਤੇ 1971 ਦੇ ਭਾਰਤ-ਪਾਕ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਇਥੇ ਇਹ ਗੱਲ ਦੱਸਣ ਯੋਗ ਹੈ ਕਿ ਆਸਫਵਾਲਾ ਲੜਾਈ ਸਮਾਰਕ ਉਸ ਜਗ੍ਹਾ ਉੱਤੇ ਬਣਿਆ ਹੈ ਜਿੱਥੇ ਭਾਰਤੀ ਫੌਜ ਦੇ ਬਹਾਦੁਰ ਜਵਾਨਾਂ ਨੇ ਪਾਕਿਸਤਾਨੀ ਫੌਜ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਫਾਜਿਲਕਾ ਨੂੰ ਬਚਾਉਣ ਲਈ ਆਪਣਾ ਸਰਵਉਚ ਕੁਰਬਾਨ ਕਰ ਦਿੱਤਾ ਅਤੇ ਸ਼ਹੀਦੀਆਂ ਪ੍ਰਾਪਤ ਕੀਤੀ।ਸਥਾਨਕ ਜਨਤਾ ਨੇ ਉਸੇ ਜਗ੍ਹਾ ਉੱਤੇ ਸ਼ਹੀਦਾਂ ਦਾ ਸਾਮੁਹਿਕ ਦਾਹ ਸੰਸਕਾਰ ਕੀਤਾ।ਸ਼ਹੀਦਾਂ ਦੇ ਦਾਹ ਸੰਸਕਾਰ ਦੀ ਪਾਵਨ ਪਵਿੱਤਰ ਰਾਖ ਨੂੰ ਲੜਾਈ ਸਮਾਰਕ ਵਾਲੇ ਪਵਿਤਰ ਸਥਾਨ ਵਿੱਚ ਰੱਖਿਆ ਗਿਆ ਹੈ ਅਤੇ ਸੀਮਾਂਤ ਜਿਲ੍ਹੇ ਦੇ ਲੋਕ ਇਸ ਪਵਿਤਰ ਜਗ੍ਹਾ ਦੀ ਪੂਜਾ ਕਰਦੇ ਹਨ ।
ਇਸ ਮੌਕੇ ਸੈਨਿਕਾਂ ਨੇ ਲਾਸਟ ਪੋਸਟ ਦੀ ਧੁੰਨ ਵਜਾਈ ਗਈ ਅਤੇ ਸੇਰਿਮੋਨਿਅਲ ਗਾਰਡ ਵੱਲੌ ‘ਸੋਗ ਸ਼ਸਤਰ’ ਸਲਾਮੀ ਦਿੱਤੀ ਗਈ।ਇਸਦੇ ਬਾਦ ਇਨਾਂ ਬਹਾਦੁਰ ਸ਼ਹੀਦਾਂ ਦੀ ਰੂਹਾਂ ਦੇ ਸਨਮਾਨ ਅਤੇ ਸ਼ਾਤੀ ਲਈ ਇੱਕ ਪਲ ਦਾ ਮੌਨ ਧਾਰਨ ਕੀਤਾ ਗਿਆ।ਬ੍ਰਿਗੇਡਿਅਰ ਵੀ. ਕੇ ਸ਼ਰਮਾ ਨੇ ਸਾਰੇ ਮੌਜੂਦ ਜਨਸਮੂਹ ਨੂੰ ਰਾਸ਼ਟਰ ਉਸਾਰੀ ਵਿੱਚ ਆਪਣੇ ਆਪ ਨੂੰ ਸਮਰਪਤ ਕਰਣ ਅਤੇ ਫੌਜੀ ਜਵਾਂਨਾ ਨੂੰ ਮਾਤਭੂਮੀ ਦੀ ਨਿਸਵਾਰਥ ਸੇਵਾ ਲਈ ਹਮੇਸਾ ਤਿਆਰ ਰਹਿਣ ਦੀ ਸਲਾਹ ਦਿੱਤੀ ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply