Saturday, February 21, 2026

ਖ਼ਾਲਸਾ ਕਾਲਜ ਐਜੂਕੇਸ਼ਨ ਜੀ.ਟੀ ਰੋਡ ਵਿਖੇ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2024 ਪ੍ਰੋਗਰਾਮ ਕਰਵਾਇਆ

ਮਨਜੋਤ ਕੌਰ, ਮਹਿਕਦੀਪ ਕੌਰ, ਜਰਨੈਲ ਸਿੰਘ ਨੂੰ ਮਿਲਿਆ ਐਵਾਰਡ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਗੁਰਨਾਮ ਸਿੰਘ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2024 ਪ੍ਰੋਗਰਾਮ ਕਰਵਾਇਆ ਗਿਆ।ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਸਦਕਾ ਕਰਵਾਏ ਗਏ ਪ੍ਰੋਗਰਾਮ ਵਿੱਚ ਕਾਲਜ ਦੇ ਐਲੂਮਨੀ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਦੇ ਸਾਬਕਾ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ, ਐਸ.ਬੀ.ਐਸ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਪ੍ਰਿਅੰਕਾ ਕਾਲੀਆ ਅਤੇ ਐਸ.ਬੀ.ਐਸ ਸੀਨੀਅਰ ਸੈਕੰਡਰੀ ਸਕੂਲ ਤੋਂ ਕੋ-ਆਰਡੀਨੇਟਰ ਸ੍ਰੀਮਤੀ ਸ਼ਿਵਾਨੀ ਆਨੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਕੁਮਾਰ ਨੇ ਆਏ ਸਮੂਹ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਨ ਉਪਰੰਤ ਕਿਹਾ ਕਿ ਗੁਰਨਾਮ ਸਿੰਘ (ਸੰਸਥਾਪਕ ਪਿ੍ਰੰਸੀਪਲ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ ਰੋਡ) ਦੀ ਯਾਦ ’ਚ ਸ਼ੁਰੂ ਕੀਤਾ ਗਿਆ ‘ਸਟੂਡੈਂਟ ਆਫ਼ ਦਾ ਯੀਅਰ ਐਵਾਰਡ’ ਇੱਕ ਵਿਸ਼ੇਸ਼ ਉਪਰਾਲਾ ਹੈ।ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਇਕ ਚੰਗਾ ਅਧਿਆਪਕ ਬਣਨ ਦੇ ਨਾਲ-ਨਾਲ ਆਦਰਸ਼ ਨਾਗਰਿਕ ਬਣਨ ਲਈ ਵੀ ਪ੍ਰੇਰਿਤ ਕੀਤਾ।
ਪ੍ਰਿੰ: ਸ: ਗਿੱਲ ਨੇ ਕਿਹਾ ਕਿ ਕਾਲਜ ਦੇ ਐਲੂਮਨੀ ਹੋਣ ਕਾਰਨ ਇਸ ਕਾਲਜ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ ਅਤੇ ਇਸ ਸੰਸਥਾ ’ਚ ਅਕਾਦਮਿਕ ਸਰਗਰਮੀਆਂ ਦੇ ਨਾਲ-ਨਾਲ ਸਹਿ ਅਕਾਦਮਿਕ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਸਰਬ ਪੱਖੀ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ ਅਤੇ ਕਾਲਜ ਦੁਆਰਾ ਉਨ੍ਹਾਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਪ੍ਰਸੰਸ਼ਾ ਦੇ ਪਾਤਰ ਹਨ।
ਡਾ. ਕੁਮਾਰ ਨੇ ਦੱਸਿਆ ਕਿ ਐਵਾਰਡ ਪ੍ਰੋਗਰਾਮ ਸਬੰਧੀ ਕਾਲਜ ਦੇ ਵੱਖ-ਵੱਖ ਕੋਰਸਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੇ ਅਪਲਾਈ ਕੀਤਾ ਜਿੰਨਾਂ ਵਿੱਚ ਮਨਜੋਤ ਕੌਰ (ਬੀ.ਐਡ.), ਮਹਿਕਦੀਪ ਕੌਰ (ਬੀ.ਐਡ-ਐਮ. ਐਡ) ਜਰਨੈਲ ਸਿੰਘ (ਬੀ.ਐਸ.ਸੀ-ਬੀ.ਐਡ.) ਨੂੰ ‘ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2024’ ਨਾਲ ਨਿਵਾਜ਼ਿਆ ਗਿਆ ਜਿਸ ਵਿੱਚ ਸਨਮਾਨ ਪੱਤਰ ਅਤੇ 21000/- ਰੁਪੈ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਉਨ੍ਹਾਂ ਕਿਹਾ ਕਿ ਜਸ਼ਨਪ੍ਰੀਤ ਕੌਰ (ਐਮ.ਐਡ), ਈਸ਼ਾ ਲੁਥਰਾ, ਸੁਮਿਤ ਨੇਬ, ਸ਼ਰਮੀਲਾ, ਤਿੰਦਰਪਾਲ ਸਿੰਘ (ਬੀ. ਐਡ.) ਦਿਵਆਂਸ਼ੀ ਭੂਮੀਆ, ਅੰਮਿ੍ਰਤਪਾਲ ਸਿੰਘ, ਪੂਜਾ (ਬੀ.ਏ-ਬੀ.ਐਡ), ਅਨਮੋਲਪ੍ਰੀਤ ਕੌਰ, ਆਰਜ਼ੂ ਕੰਬੋਜ਼, ਪ੍ਰਭਜੀਤ ਸਿੰਘ (ਬੀ.ਐਸ.ਸੀ- ਬੀ.ਐਡ) ਆਦਿ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਡਾ. ਕੁਮਾਰ ਵਲੋਂ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ, ਐਸੋਸੀਏਟ ਪ੍ਰੋਫੈਸਰ ਡਾ. ਗੁਰਜੀਤ ਕੌਰ ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਡਾ. ਪਾਰੂਲ ਅਗਰਵਾਲ, ਡਾ. ਮਨਪ੍ਰੀਤ ਕੌਰ, ਅੰਜ਼ੂ ਸ਼ਰਮਾ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …