Thursday, September 24, 2026

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਰਾਸ਼ੀ ਭੇਂਟ

ਫ਼ਾਊਂਡੇਸ਼ਨ ਨੇ ਲੋੜਵੰਦ ਬੱਚੀਆਂ ਦੀ ਭਲਾਈ ਸਬੰਧੀ 9 ਲੱਖ ਦੇ ਚੈਕ ਸੌਂਪੇ – ਛੀਨਾ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵੱਲੋਂ ਗੁਰੂ ਨਾਨਕ ਸਿੱਖਿਆ ਸੇਵਾ ਸੋਸਾਇਟੀ (ਰਜ਼ਿ.) ਦੇ ਸਹਿਯੋਗ ਨਾਲ ਖਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਹੋਣਹਾਰ ਅਤੇ ਜ਼ਰੂਰਤਮੰਦ ਬੱਚੀਆਂ ਦੀ ਸਹਾਇਤਾ ਲਈ ਕ੍ਰਮਵਾਰ 5, 3 ਅਤੇ 1 ਲੱਖ ਦਾ ਚੈਕ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਭੇਂਟ ਕੀਤਾ ਗਿਆ।ਛੀਨਾ ਵੱਲੋਂ ਫਾਊਂਡੇਸ਼ਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਦੁਆਰਾ ਦਿੱਤੇ ਗਏ ਉਕਤ ਵੱਖ-ਵੱਖ ਚੈਕਾਂ ਨੂੰ ਮੌਕੇ ’ਤੇ ਹੀ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ’ਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਸੌਂਪ ਦਿੱਤੇ ਗਏ।
ਸ: ਛੀਨਾ ਨੇ ਕਿਹਾ ਕਿ ਯੂ.ਐਸ.ਏ ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ ਵਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਗਲੋਬਲ ਰੀਚ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਗਰੀਬ ਪਰਿਵਾਰ ਤੋਂ ਮੈਰੀਟੋਰੀਅਸ ਬੱਚੀਆਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੀਆਂ। ਉਨ੍ਹਾਂ ਕਿਹਾ ਕਿ ਫ਼ਾਊਂਡੇਸ਼ਨ ਦਾ ਲੋੜਵੰਦ ਬੱਚਿਆਂ ਦੀ ਭਲਾਈ ਲਈ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ, ਜਿਨ੍ਹਾਂ ਦਆਰਾ ਭੇਜੇ ਗਏ ਕੁੱਲ 9 ਲੱਖ ਦੀ ਰਕਮ ਦੇ ਵੱਖ-ਵੱਖ ਚੈਕ ਸਬੰਧਿਤ ਅਦਾਰਿਆਂ ਦੇ ਪ੍ਰਿੰਸੀਪਲਾਂ ਨੂੰ ਪ੍ਰਦਾਨ ਕੀਤੇ ਗਏ ਹਨ।
ਹੁਸ਼ਿਆਰ ਨਗਰ ਨੇ ਦੱਸਿਆ ਕਿ ਉਕਤ ਇੰਟਰਨੈਸ਼ਨਲ ਦੀ ਯੂ.ਐਸ.ਏ ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ, ਕਾਰਜ ਸਿੰਘ, ਪ੍ਰਧਾਨ ਸ੍ਰੀਮਤੀ ਗੁਰਵਰਿੰਦਰ ਕੌਰ ਦਾ ਇਹ ਮਕਸਦ ਸੀ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਅਤੇ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਲਈ ਯਤਨ ਕਰਨ।

Check Also

ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …