Saturday, January 31, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਂਦੀ ਫਾਊਂਡੇਸ਼ਨ ਵਿੱਚਕਾਰ ਸਮਝੌਤਾ ਕਲਮਬੱਧ

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ੇਸ਼ ਉਦਮ ਨਾਲ ਨਾਂਦੀ ਫਾਊਂਡੇਸ਼ਨ ਨਾਲ ਸਮਝੌਤਾ ਕਲਮਬੱਧ ਕੀਤਾ ਹੈ, ਜਿਸ ਨਾਲ ਗਰੀਬ ਅਤੇ ਕਮਜ਼ੋਰ ਵਰਗ ਦੇ ਨੌਜਵਾਨ ਵਿਦਿਆਰਥੀਆਂ ਨੂੰ ਮੁਫਤ ਰੁਜ਼ਗਾਰ ਯੋਗਤਾ ਵਧਾਉਣ ਵਾਲੀ ਟ੍ਰੇਨਿੰਗ ਮਿਲੇਗੀ।ਇਹ ਅਹਿਮ ਕਾਰਜ਼ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਦੀ ਸੁਚੱਜੀ ਅਗਵਾਈ ਹੇਠ ਹੋਇਆ ਹੈ, ਜਿਨ੍ਹਾਂ ਦੀ ਅਗਵਾਈ `ਚ ਯੂਨੀਵਰਸਿਟੀ ਲਗਾਤਾਰ ਅਜਿਹੇ ਵਧੀਆ ਐਮ.ਓ.ਯੂ ਕਰ ਰਹੀ ਹੈ ਅਤੇ ਅੱਗੇ ਵਧ ਰਹੀ ਹੈ।
ਪ੍ਰੋਫੈਸਰ ਕਰਮਜੀਤ ਸਿੰਘ ਦੇ ਵਿਜ਼ਨ ਨਾਲ ਯੂਨੀਵਰਸਿਟੀ ਨੇ ਨਾਂਦੀ ਫਾਊਂਡੇਸ਼ਨ ਨਾਲ ਇਹ ਸਮਝੌਤਾ ਕੀਤਾ ਹੈ, ਜਿਸ ਨਾਲ ਅਖੀਰਲੇ ਸਾਲ ਦੇ ਅੰਡਰਗਰੈਜੂਏਟ ਤੇ ਪੋਸਟਗਰੈਜੂਏਟ ਵਿਦਿਆਰਥੀਆਂ ਨੂੰ ਨਵੀਂ ਜ਼ਮਾਨੇ ਦੀਆਂ ਸਕਿੱਲ, ਸਾਫਟ ਸਕਿੱਲ, ਕਮਿਊਨੀਕੇਸ਼ਨ, ਲਾਈਫ ਸਕਿੱਲ, ਇੰਟਰਵਿਊ ਪ੍ਰੀਪਰੇਸ਼ਨ ਅਤੇ ਡੋਮੇਨ ਸਪੈਸਿਫਿਕ ਟ੍ਰੇਨਿੰਗ ਮਿਲੇਗੀ।ਇਹ ਪ੍ਰੋਗਰਾਮ 36 ਤੋਂ 120 ਘੰਟੇ ਦਾ ਹੋਵੇਗਾ ਅਤੇ ਪੂਰੀ ਤਰ੍ਹਾਂ ਮੁਫਤ ਹੈ।ਹੁਣ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 750 ਤੋਂ ਵੱਧ ਵਿਦਿਆਰਥੀ ਇਸ ਟ੍ਰੇਨਿੰਗ ਲੈ ਚੁੱਕੇ ਹਨ।
ਮੌਕੇ `ਤੇ ਨਾਂਦੀ ਫਾਊਂਡੇਸ਼ਨ ਤੋਂ ਮਿਸਟਰ ਤਰੁਣ ਸ਼ਰਮਾ (ਪ੍ਰੋਗਰਾਮ ਮੈਨੇਜਰ), ਮੈਡਮ ਰਿਤੂ ਅਗਰਵਾਲ (ਟ੍ਰੇਨਿੰਗ ਕੋਆਰਡੀਨੇਟਰ) ਅਤੇ ਮੈਡਮ ਦੀਪਾਲੀ ਗੰਭੀਰ (ਫੈਕਲਟੀ ਮੈਂਬਰ) ਮੌਜ਼ੂਦ ਸਨ।
ਡਾ. ਹਰਵਿੰਦਰ ਸਿੰਘ ਸੈਣੀ ਡੀਨ ਅਕੈਡਮਿਕ ਅਫੇਅਰਜ਼ ਨੇ ਕਿਹਾ ਕਿ ਇਹ ਪ੍ਰੋਗਰਾਮ ਦੋਵਾਂ ਸੰਸਥਾਵਾਂ ਦੇ ਸਾਂਝੇ ਵਿਜ਼ਨ ਨੂੰ ਦਰਸਾਉਂਦਾ ਹੈ, ਜਿਸ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਗਰੀਬ ਵਰਗ ਨੂੰ ਉਠਾਇਆ ਜਾਵੇਗਾ। ਡਾ. ਕੇ.ਐਸ ਚਾਹਲ, ਰਜਿਸਟਰਾਰ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਲਿਸਟਿਕ ਵਿਕਾਸ ਅਤੇ ਸਕਿੱਲ ਬੇਸਡ ਐਜੂਕੇਸ਼ਨ ਵਾਲੇ ਵਿਜ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਡਾ. ਨਵਦੀਪ ਸਿੰਘ ਸੋਢੀ, ਕੋਆਰਡੀਨੇਟਰ ਯੂਨੀਵਰਸਿਟੀ ਲਿੰਕੇਜ਼ ਪ੍ਰੋਗਰਾਮ ਨੇ ਕਿਹਾ ਕਿ ਯੂਨੀਵਰਸਿਟੀ ਨੈਕ ਏ ਪਲਸ ਪਲਸ ਗ੍ਰੇਡ ਵਾਲੀ ਸਟੇਟ ਯੂਨੀਵਰਸਿਟੀ ਹੈ ਅਤੇ ਕਲਾਸਰੂਮ, ਕੰਪਿਊਟਰ ਲੈਬਾਂ ਸਮੇਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਏਗੀ।ਡਾ. ਅਮਿਤ ਚੋਪੜਾ ਡਾਇਰੈਕਟਰ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਨੇ ਦੱੱਸਿਆ ਕਿ ਨਾਂਦੀ ਫਾਊਂਡੇਸ਼ਨ ਐਕਸਪੀਰੀਅੰਸਡ ਟ੍ਰੇਨਰਾਂ ਰਾਹੀਂ ਟ੍ਰੇਨਿੰਗ, ਅਸੈਸਮੈਂਟ ਅਤੇ ਸਰਟੀਫਿਕੇਟ ਜਾਰੀ ਕਰੇਗੀ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …