ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਪ੍ਰਬੰਧ, ਜਨ ਸੁਵਿਧਾ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਅੰਮ੍ਰਿਤਸਰ ਵਲੋਂ ਲੋਹਾਰਕਾ ਰੋਡ ਤੋਂ ਮੀਰਕਟ ਚੌਕ ਤੇ ਬਟਾਲਾ ਰੋਡ (ਮੁੱਲੀਗੰਜ ਇਲਾਕਾ) ਤੱਕ ਵਿਸ਼ਾਲ ਪੱਧਰ ’ਤੇ ਨਜਾਇਜ ਕਬਜ਼ੇ ਹਟਾਉ ਮੁਹਿੰਮ ਚਲਾਈ ਗਈ।
ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱੱਲ ਅਤੇ ਸਕੱਤਰ ਸੁਸ਼ਾਂਤ ਭਾਟੀਆ ਦੇ ਨਿਰਦੇਸ਼ਾਂ ਅਧੀਨ ਕੀਤੀ ਗਈ।ਇਸ ਮੁਹਿੰਮ ਦਾ ਮਕਸਦ ਸੜਕਾਂ, ਫੁੱਟਪਾਥਾਂ ਅਤੇ ਸਰਕਾਰੀ ਥਾਵਾਂ ’ਤੇ ਹੋਏ ਗੈਰਕਾਨੂੰਨੀ ਕਬਜ਼ੇ ਹਟਾ ਕੇ ਟ੍ਰੈਫਿਕ ਜਾਮ ਦੀ ਸਮੱਸਿਆ ਘਟਾਉਣਾ, ਪੈਦਲ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਸ਼ਹਿਰ ਦੀ ਸਫ਼ਾਈ ਬਰਕਰਾਰ ਰੱਖਣਾ ਸੀ।
ਇੰਸਪੈਕਟਰ ਅਮਨ ਸ਼ਰਮਾ ਦੀ ਅਗਵਾਈ ਹੇਠ ਨਗਰ ਨਿਗਮ ਦੀਆਂ ਟੀਮਾਂ ਵਲੋਂ ਦੁਕਾਨਾਂ ਦੇ ਗੈਰਕਾਨੂੰਨੀ ਵਿਸਥਾਰ, ਅਸਥਾਈ ਢਾਂਚੇ, ਸੜਕਾਂ ‘ਤੇ ਰੱਖਿਆ ਸਮਾਨ ਅਤੇ ਹੋਰ ਰੁਕਾਵਟਾਂ ਹਟਾਈਆਂ ਗਈਆਂ।
ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਆਪਣਾ ਕਾਰੋਬਾਰ ਨਿਰਧਾਰਤ ਹੱਦਾਂ ਵਿੱਚ ਹੀ ਕਰਨ ਅਤੇ ਸਰਕਾਰੀ ਥਾਵਾਂ ’ਤੇ ਕਬਜ਼ਾ ਨਾ ਕਰਨ ਲਈ ਜਾਗਰੂਕ ਕੀਤਾ ਗਿਆ। ਇਸਨਦੇ ਨਾਲ ਹੀ ਵਪਾਰਕ ਸਥਾਨਾਂ ਦੇ ਬਾਹਰ ਸਫ਼ਾਈ ਬਣਾਈ ਰੱਖਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ, ਜੋ ਸਵੱਛ ਭਾਰਤ ਮਿਸ਼ਨ ਅਤੇ ਵਾਤਾਵਰਣੀ ਮਾਪਦੰਡਾਂ ਦੇ ਅਨੁਕੂਲ ਹਨ।
ਲੋਕਾਂ ਨੂੰ ਇਹ ਵੀ ਯਾਦ ਦਿਵਾਇਆ ਗਿਆ ਕਿ ਸੜਕਾਂ ਅਤੇ ਫੁੱਟਪਾਥਾਂ ਨੂੰ ਕਬਜ਼ਾ ਮੁਕਤ ਰੱਖਣਾ ਜਨ ਸੁਰੱਖਿਆ, ਸਫ਼ਾਈ ਅਤੇ ਸੁਚੱਜੇ ਸ਼ਹਿਰੀ ਵਿਕਾਸ ਲਈ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media