ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਐਲੂਮਨੀ ਮੀਟ ਕਰਵਾਈ ਗਈ।
ਖ਼ਾਲਸਾਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕੀ ਗਈ ਅਲੂਮਨੀ ਮੀਟ ’ਚ ਕਾਲਜ ਦੇ ਸਾਬਕਾ ਵਿਦਿਆਰਥੀ ਖਾਲਸਾ ਯੂਨੀਵਰਸਿਟੀ ਤੋਂ ਫੈਕਲਟੀ ਆਫ ਲੈਂਗੂਏਜ ਮੁਖੀ ਡਾ. ਰਮਿੰਦਰ ਕੌਰ, ਲੁਧਿਆਣਾ ਤੋਂ ਸੇਵਾਮੁਕਤ ਪ੍ਰਿੰਸੀਪਲ ਡਾ. ਕੰਵਲਦੀਪ ਕੌਰ, ਡਿਪਾਰਟਮੈਂਟ ਆਫ ਡਿਸਟੈਂਸ ਐਡ ੳਪਨ ਲਰਨਿੰਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼੍ਰੀਮਤੀ ਜਸ਼ਨਦੀਪ ਕੌਰ ਅਤੇ ਪ੍ਰੋ. ਕੁਲਦੀਪ ਪੁਰੀ ਨੇ ਸਿੱਖਿਆ ਸਾਹਿਤ ਅਤੇ ਸਮਾਜ ਦੇ ਵਿਸ਼ੇ ’ਤੇ ਪੈਨਲ ਡਿਸਕਸ਼ਨ ਕਰਕੇ ਆਏ ਸਾਬਕਾ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਡਾ. ਕੁਮਾਰ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਕਿਸੇ ਵੀ ਕਾਲਜ ਦਾ ਮੁੱਖ ਥੰਮ ਐਲੂਮਨੀ ਹੁੰਦੇ ਹਨ ਜੋ ਕਿ ਪੜ੍ਹ ਕੇ ਸਮਾਜ ’ਚ ਸੰਸਥਾ ਦੇ ਵੱਕਾਰ ਨੂੰ ਬਰਕਰਾਰ ਰੱਖਦੇ ਹਨ ਅਤੇ ਇਸ ਸੰਸਥਾ ਦੇ ਸਾਰੇ ਹੀ ਐਲੂਮਨੀ ਅੱਜ ਵੱਖ-ਵੱਖ ਸਕੂਲਾਂ ਕਾਲਜਾਂ ਜਾਂ ਹੋਰ ਸੰਸਥਾਵਾਂ ਨਾਲ ਜੁੜ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਮਾਰੋਹ ’ਚ 100 ਤੋਂ ਵਧੇਰੇ ਸਾਬਕਾ ਵਿਦਿਆਰਥੀਆਂ ’ਚ ਸਭ ਤੋਂ ਪੁਰਾਣੇ ਐਲੂਮਨੀ ਸੰਤੋਖ ਸਿੰਘ ਸੇਠੀ (ਮੈਂਬਰ, ਖਾਲਸਾ ਕਾਲਜ ਗਵਰਨਿੰਗ ਕੌਂਸਲ) ਅਤੇ ਚਰਨਜੀਤ ਸਿੰਘ ਗੁਮਟਾਲਾ ਜਿੰਨ੍ਹਾਂ ਨੇ ਕਿ ਕ੍ਰਮਵਾਰ 1971 ਅਤੇ 1972 ’ਚ ਇਸ ਕਾਲਜ ਤੋਂ ਬੀ.ਐੱਡ ਕੀਤੀ ਸੀ, ਨੇ ਹਿੱਸਾ ਲਿਆ।
ਡਾ. ਕੁਮਾਰ ਨੇ ਕਿਹਾ ਕਿ ਹੋਰਨਾਂ ਸਾਬਕਾ ਵਿਦਿਆਰਥੀਆਂ ’ਚ ਡਾ. ਹਰਪ੍ਰੀਤ ਕੌਰ, ਡਾ. ਰਾਕੇਸ਼ ਕਪਰ, ਡਾ. ਬੀ.ਐਮ ਸ਼ਰਮਾ, ਗੁਰਪ੍ਰੀਤ ਸਿੰਘ ਰਿਆੜ, ਰਾਕੇਸ਼ ਕੁਮਾਰ ਗੁਲਾਟੀ ਦੇ ਨਾਲ-ਨਾਲ ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਪ੍ਰਿੰਸੀਪਲ ਅਤੇ ਅਧਿਆਪਕਾਂ ਵਜੋਂ ਕਾਰਜਸ਼ੀਲ ਐਲੂਮਨੀ ਨੇ ਵੀ ਸ਼ਿਰਕਤ ਕੀਤੀ।ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ ਅਤੇ ਬਹੁਤ ਸਾਰੇ ਐਲੂਮਨੀ ਨੇ ਵੱਖ-ਵੱਖ ਆਈਟਮਾਂ ਦੀ ਵੀ ਪੇਸ਼ਕਾਰੀ ਕਰਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।ਉਨ੍ਹਾਂ ਕਿਹਾ ਕਿ ਇਸ ਐਲੂਮਨੀ ਮੀਟ ਦਾ ਆਯੋਜਨ ਡਾ. ਮਨਪ੍ਰੀਤ ਕੌਰ, ਡਾ. ਪਾਰੂਲ ਅਗਰਵਾਲ ਅਤੇ ਡਾ. ਸੁਖਮਨਦੀਪ ਕੌਰ (ਅਸਿਸਟੈਂਟ ਪ੍ਰੋਫੈਸਰ) ਦੀ ਯੋਗ ਅਗਵਾਈ ਹੇਠ ਕੀਤਾ ਗਿਆ।
ਇਸ ਪ੍ਰੋਗਰਾਮ ਦੌਰਾਨ ਡਾ. ਕੁਮਾਰ ਅਤੇ ਐਸੋਸੀਏਟ ਪ੍ਰੋਫੈਸਰ ਡਾ. ਗੁਰਜੀਤ ਕੌਰ ਨੇ ਪੈਨਲ ਡਿਸਕਸ਼ਨ ’ਚ ਭਾਗ ਲੈਣ ਵਾਲੇ ਐਲੂਮਨੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
Check Also
ਏ.ਆਈ ਸਬੰਧੀ ਅੰਤਰਰਾਸ਼ਟਰੀ ਸੰਮੇਲਨ ’ਚ ਸ਼੍ਰੋਮਣੀ ਕਮੇਟੀ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ) ਸਬੰਧੀ ਬੀਤੇ ਦਿਨੀਂ ਦਿੱਲੀ ਵਿਖੇ ਹੋਏ …
Punjab Post Daily Online Newspaper & Print Media