Monday, April 13, 2026

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਇਕ ਬੀ. ਏ. ਆਰ. ਸੀ. (ਭਾਭਾ ਪਰਮਾਣੂ ਖੋਜ਼ ਕੇਂਦਰ) ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਬੀ.ਏ.ਆਰ.ਸੀ ਮੁੰਬਈ ਦੇ ਵਿਗਿਆਨੀ ਡਾ. ਮਨੀਸ਼ ਚੋਪੜਾ ਨੇ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ।
ਪ੍ਰਿੰ: ਡਾ. ਰੰਧਾਵਾ ਨੇ ਡਾ. ਚੋਪੜਾ ਦਾ ਸਵਾਗਤ ਕਰਨ ਉਪਰੰਤ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਸੁਚੇਤ ਰਹਿਣ, ਵਿਗਿਆਨ ਗ੍ਰੈਜੂਏਟਾਂ ਲਈ ਉਪਲੱਬਧ ਮੌਕਿਆਂ ਦੀ ਪੜਚੋਲ ਕਰਨ ਸਬੰਧੀ ਪ੍ਰੇਰਿਤ ਕਰਦਿਆਂ ਭੌਤਿਕ ਵਿਗਿਆਨ ਵਿਭਾਗ ਨੂੰ ਅਜਿਹੇ ਕਰੀਅਰ-ਮੁਖੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ।
ਡਾ. ਚੋਪੜਾ ਨੇ ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ (ਡੀ.ਏ.ਈ) ਅਧੀਨ ਸੰਸਥਾਵਾਂ ਦਾ ਡੂੰਘਾਈ ਨਾਲ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ, ਜਿਸ ’ਚ ਬੀ.ਏ.ਆਰ.ਸੀ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।ਉਨ੍ਹਾਂ ਨੇ ਬੀ.ਏ.ਆਰ.ਸੀ ਵਿਖੇ ਵੱਖ-ਵੱਖ ਅਹੁੱਦਿਆਂ, ਅਰਜ਼ੀ ਪ੍ਰਕਿਰਿਆ, ਜਿਸ ’ਚ ਟੈਸਟ ਅਤੇ ਇੰਟਰਵਿਊ ਸ਼ਾਮਿਲ ਹਨ, ਨੂੰ ਉਜਾਗਰ ਕੀਤਾ ਅਤੇ ਉਤਰੀ ਭਾਰਤ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਦੀ ਘੱਟ ਪ੍ਰਤੀਨਿਧਤਾ ਨੂੰ ਨੋਟ ਕੀਤਾ। ਉਨ੍ਹਾਂ ਨੇ ਪ੍ਰਮਾਣੂ ਅਤੇ ਪਰਮਾਣੂ ਊਰਜਾ ਖੇਤਰਾਂ ’ਚ ਖੋਜ਼ ਦੇ ਨਾਲ-ਨਾਲ ਭਾਰਤ ਭਰ ’ਚ ਪਾਵਰ ਪਲਾਟਾਂ ਦੀ ਸਥਾਪਨਾ ਰਾਹੀਂ ਰਾਸ਼ਟਰ ਨਿਰਮਾਣ ’ਚ ਬੀ.ਏ.ਆਰ.ਸੀ ਦੇ ਮਹੱਤਵਪੂਰਨ ਯੋਗਦਾਨਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਅਕਾਦਮਿਕ ਮਾਮਲਿਆਂ ਦੇ ਡੀਨ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਤਮਿੰਦਰ ਸਿੰਘ ਨੇ ਡਾ. ਚੋਪੜਾ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ’ਚ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਸਰਗਰਮੀ ਨਾਲ ਅਗਾਂਹ ਵਧਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਾ: ਹਰਵਿੰਦਰ ਕੌਰ, ਡਾ: ਗੁਰਸ਼ਰਨ ਕੌਰ, ਡਾ: ਇਕਬਾਲ ਸਿੰਘ, ਡਾ: ਗੁਰਪ੍ਰਤਾਪ ਸਿੰਘ, ਡਾ: ਸਜੀਤ ਅੰਮ੍ਰਿਤਾ, ਡਾ: ਮੋਹਨ ਸਿੰਘ, ਡਾ: ਜੋਗਾ ਸਿੰਘ, ਡਾ: ਗੁਰਿੰਦਰਪਾਲ ਸਿੰਘ, ਡਾ: ਪਰਵਿੰਦਰ ਕੌਰ ਅਤੇ ਡਾ: ਪਰਮਿੰਦਰ ਸਿੰਘ ਵੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …