Saturday, October 3, 2026

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਖੇਲੋ ਇੰਡੀਆ ਅਸਮਿਤਾ ਪੇਨਕਾਕ ਸਿਲਾਟ ਲੀਗ ਨਾਰਥ ਜ਼ੋਨ ’ਚ ਆਪਣੀ ਕਾਬਲੀਅਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਧੀਆ ਸਥਾਨ ਅਤੇ ਨਗਦ ਇਨਾਮ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ 9ਵੀਂ ਜਮਾਤ ਦੀ ਵਿਦਿਆਰਥਣ ਦਿਵਜੋਤ ਕੌਰ ਨੇ ਦਿੱਲੀ ਵਿਖੇ ਖੇਡੀ ਗਈ ਖੇਲੋ ਇੰਡੀਆ ਅਸਮਿਤਾ ਪੈਨਕੈਕ ਸਿਲਾਟ ਲੀਗ ਨਾਰਥ ਜ਼ੋਨ (ਮੇਜ਼ਰ ਲੀਗ) ’ਚ ਤੀਜਾ ਸਥਾਨ ਹਾਸਲ ਕੀਤਾ ਹੈ, ਜਿਸ ’ਚ 4000 ਰੁਪਏ ਨਗਦ ਇਨਾਮ ਵੀ ਜਿੱਤਿਆ ਹੈ।
ਇਸ ਮੌਕੇ ਉਨ੍ਹਾਂ ਸਕੂਲ ਦੀਆਂ ਬਾਕੀ ਵਿਦਿਆਰਥਣਾਂ ਨੂੰ ਵੀ ਦਿਵਜੋਤ ਕੌਰ ਤੋਂ ਪ੍ਰੇਰਿਤ ਹੋ ਕੇ ਮਿਹਨਤ ਕਰਕੇ ਉਚੇ ਮੁਕਾਮ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …