ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) ਖਾਲਸਾ ਕਾਲਜ ਦੇ 4 ਵਿਦਿਆਰਥੀ ਭਾਰਤ ਦੇ ਹਵਾਈ ਯਾਤਰਾ ਖੇਤਰ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ
ਏਅਰਲਾਈਨਜ਼ ’ਚ ਭਰਤੀ ਹੋਏ ਹਨ।ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਇੰਡੀਗੋ ਏਅਰਲਾਈਨਜ਼ ਵੱਲੋਂ ਕਰਵਾਏ ਗਏ ਵਿਸਤ੍ਰਿਤ ਪ੍ਰੀ-ਪਲੇਸਮੈਂਟ ਟਾਕ ਨਾਲ ਹੋਈ, ਜਿਸ ਵਿੱਚ ਕੰਪਨੀ ਦੀ ਦ੍ਰਿਸ਼ਟੀ, ਕਾਰਜ-ਸੰਸਕ੍ਰਿਤੀ ਅਤੇ ਵਿਦਿਆਰਥੀਆਂ ਲਈ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਕਾਲਜ ਪ੍ਰਿੰਸੀਪਲ, ਡਾ. ਆਤਮ ਸਿੰਘ ਰੰਧਾਵਾ ਨੇ ਟਰੇਨਿੰਗ ਐਂਡ ਪਲੇਸਮੈਂਟ ਸੈਲ ਅਤੇ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ 4 ਵਿਦਿਆਰਥੀਆਂ ਨੇ ਆਕਰਸ਼ਕ ਤਨਖਾਹ ਪੈਕੇਜ਼ ਨਾਲ ਨੌਕਰੀ ਦੇ ਪ੍ਰਸਤਾਵ ਪ੍ਰਾਪਤ ਕੀਤੇ ਹਨ।ਉਨ੍ਹਾਂ ਕਿਹਾ ਕਿ ਸਫਲ ਉਮੀਦਵਾਰਾਂ ਨੂੰ ਗਰਾਊਂਡ ਸਟਾਫ਼ ਦੇ ਅਹੁੱਦੇ ’ਤੇ ਨਿਯੁੱਕਤ ਕੀਤਾ ਗਿਆ ਹੈ।ਭਰਤੀ ਪ੍ਰਤੀਨਿਧੀਆਂ ਨੇ ਕਾਲਜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਭਰਤੀ ਸਬੰਧ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲੱਬਧੀਆਂ ਕਾਲਜ ਦੀ ਅਕਾਦਮਿਕ ਸ਼ਰੇਸ਼ਠਤਾ, ਕੌਸ਼ਲ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀਆਂ ਹਨ।ਪਲੇਸਮੈਂਟ ਸੈਲ ਡਾਇਰੈਕਟਰ ਡਾ. ਮਨੀ ਅਰੋੜਾ ਨੇ ਵਿਦਿਆਰਥੀਆਂ ਦੇ ਲਗਾਤਾਰ ਯਤਨਾਂ ਅਤੇ ਕੇਂਦ੍ਰਿਤ ਦ੍ਰਿਸ਼ਟੀਕੋਣ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।ਜਦਕਿ ਸਹਾਇਕ ਡਾਇਰੈਕਟਰ ਡਾ. ਅਨੂਰੀਤ ਕੌਰ ਨੇ ਵੀ ਸਫਲ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰਸ ਡਾ. ਪੂਨਮ ਸ਼ਰਮਾ, ਪੋ੍ਰ. ਰੋਹਿਤ ਕਾਕੜੀਆ, ਪੋ੍ਰ. ਹਰਿਆਲੀ ਢਿੱਲੋਂ, ਪੋ੍ਰ. ਅਪਨੀਤ ਕੌਰ, ਪੋ੍ਰ. ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media