ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ ਦੇ ਸਹਿਯੋਗ ਨਾਲ ‘ਏ.ਆਈ ਅਤੇ ਮਸ਼ੀਨ ਲਰਨਿੰਗ ਨਾਲ ਇੰਜੀਨੀਅਰਿੰਗ ਅਨੁਸ਼ਾਸਨਾਂ ਨੂੰ ਜੋੜਨਾ’ ਵਿਸ਼ੇ ’ਤੇ ਏ.ਐਨ.ਆਰ.ਐਫ਼ ਵੱਲੋਂ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ।2 ਦਿਨਾਂ ਕਾਨਫਰੰਸ ਦਾ ਉਦਘਾਟਨ ਵੱਖ-ਵੱਖ ਸਮੇਂ ਕ੍ਰਮਵਾਰ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਦੂਸਰੇ ਦਿਨ ਮੁੱਖ ਮਹਿਮਾਨ ਐਨ.ਆਈ.ਟੀ ਦਿੱਲੀ ਤੋਂ ਡਾਇਰੈਕਟਰ ਪ੍ਰੋ. (ਡਾ.) ਅਜੈ ਕੁਮਾਰ ਸ਼ਰਮਾ ਨੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਕਾਨਫਰੰਸ ਦਾ ਮਕਸਦ ਅਕਾਦਮਿਕ, ਖੋਜਕਰਤਾ, ਉਦਯੋਗ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਗਿਆਨ ਦੇ ਆਦਾਨ-ਪ੍ਰਦਾਨ, ਨਵੀਨਤਾ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਲਈ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕਰਨਾ ਸੀ।
ਸ: ਛੀਨਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਰਵਾਇਤੀ ਇੰਜੀਨੀਅਰਿੰਗ ਵਿਸ਼ਿਆਂ ਨਾਲ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਅਜਿਹੇ ਅਕਾਦਮਿਕ ਪਲੇਟਫਾਰਮ ਨਵੀਨਤਾ ਨੂੰ ਪੋਸ਼ਣ, ਖੋਜ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਸਮਾਜ ’ਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਤਿਆਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸੈਸ਼ਨ ਦੀ ਪ੍ਰਧਾਨਗੀ ਦੌਰਾਨ ਡਾ. ਸ਼ਰਮਾ ਨੇ ਕਾਨਫਰੰਸ ਦੇ ਸਫਲ ਸੰਚਾਲਨ ਅਤੇ ਵਿਚਾਰ-ਵਟਾਂਦਰੇ ਦੀ ਗੁਣਵੱਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਤਰ-ਅਨੁਸ਼ਾਸਨੀ ਕਾਨਫਰੰਸਾਂ ਅੱਜ ਦੇ ਯੁੱਗ ’ਚ ਜ਼ਰੂਰੀ ਹਨ, ਕਿਉਂਕਿ ਇਹ ਵਿਭਿੰਨ ਖੇਤਰਾਂ ਨੂੰ ਇਕੱਠਾ, ਸਹਿਯੋਗੀ ਖੋਜ਼ ਨੂੰ ਉਤਸ਼ਾਹਿਤ ਅਤੇ ਤਕਨੀਕੀ ਤਰੱਕੀ ਨੂੰ ਤੇਜ਼ ਕਰਦੀਆਂ ਹਨ।ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਅੱਜ ਦੇ ਅਕਾਦਮਿਕ ਵਾਤਾਵਰਣ ਪ੍ਰਣਾਲੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਅਜਿਹੇ ਅਕਾਦਮਿਕ ਇਕੱਠ ਖੋਜਕਰਤਾਵਾਂ ਨੂੰ ਆਪਣੀਆਂ ਖੋਜ਼ਾਂ ਸਾਂਝੀਆਂ ਕਰਨ, ਕੀਮਤੀ ਫੀਡਬੈਕ ਪ੍ਰਾਪਤ ਕਰਨ ਅਤੇ ਪੇਸ਼ੇਵਰ ਨੈਟਵਰਕ ਬਣਾਉਣ ਦੇ ਯੋਗ ਬਣਾਉਂਦੇ ਹਨ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਵਿਸ਼ੇ ਦਾ ਇੱਕ ਮਹੱਤਵਪਰਨ ਆਕਰਸ਼ਣ ਪਿਛਲੇ 5 ਸਾਲਾਂ ’ਚ ਨੈਸ਼ਨਲ ਇੰਸਟੀਚਿਊਟ ਨਾਲ ਆਪਸੀ ਤਾਲਮੇਲ ਹੈ।ਉਨ੍ਹਾਂ ਕਿਹਾ ਕਿ ਕਾਨਫਰੰਸ ’ਚ ਯੂਨੀਵਰਸਿਟੀ ਆਫ਼ ਲਿਵਰਪੂਲ ਅਤੇ ਇਟਲੀ ਦੀਆਂ ਨਾਮਵਰ ਅੰਤਰਰਾਸ਼ਟਰੀ ਸੰਸਥਾਵਾਂ ਸਮੇਤ ਉਕਤ ਇੰਸਟੀਚਿਊਟ, ਡਾ. ਬੀ.ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ, ਸਾਊਥ ਏਸ਼ੀਅਨ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਮਨੀਪਾਲ ਯੂਨੀਵਰਸਿਟੀ ਜੈਪੁਰ ਅਤੇ ਕਈ ਪ੍ਰਮੁੱਖ ਰਾਸ਼ਟਰੀ ਸੰਸਥਾਵਾਂ ਸ਼ਾਮਿਲ ਹੋਈਆਂ।
ਨੈਸ਼ਨਲ ਇੰਸਟੀਚਿਊਟ ਦੇ ਮਾਹਿਰਾਂ ’ਚ ਡਾ. ਹਿਤੇਸ਼ ਸ਼ਰਮਾ (ਰਜਿਸਟਰਾਰ) ਅਤੇ ਡਾ. ਪ੍ਰਸ਼ਾਂਤ ਕੁਮਾਰ ਨੇ ਭਾਸ਼ਣ ਦਿੱਤੇ।ਜਦਕਿ ਅੰਤਰਰਾਸ਼ਟਰੀ ਬੁਲਾਰਿਆਂ ’ਚ ਯੂਨੀਵਰਸਿਟੀ ਆਫ਼ ਲਿਵਰਪੂਲ ਨਾਲ ਸਬੰਧਿਤ ਡਾ. ਅੰਕਿਤ ਗਰਗ ਅਤੇ ਡਾ. ਸਬਰੀਨਾ ਇਟਲੀ ਨੇ ਆਪਣੇ ਤਜਰਬੇ ਸਾਂਝੇ ਕੀਤੇ। ਤਕਨੀਕੀ ਸੈਸ਼ਨਾਂ ਨੂੰ ਵਿਸ਼ੇਸ਼ ਸੈਸ਼ਨ ਚੇਅਰਪਰਸਨਾਂ ਪ੍ਰੋ. (ਡਾ.) ਗੀਤਾ ਸਿੱਕਾ (ਐਨ.ਆਈ.ਟੀ ਦਿੱਲੀ), ਪ੍ਰੋ. (ਡਾ.) ਜਯੋਤੀਸ਼ ਮਲਹੋਤਰਾ (ਐਨ.ਆਈ.ਟੀ ਦਿੱਲੀ), ਡਾ. ਹਰਸ਼ ਵਰਮਾ (ਐਨ.ਆਈ.ਟੀ ਜਲੰਧਰ), ਡਾ. ਦਿਲਬਾਗ ਸਿੰਘ (ਐਨ.ਆਈ.ਟੀ ਜਲੰਧਰ), ਡਾ. ਅਜੈ ਕੁਮਾਰ (ਐਨ.ਆਈ.ਟੀ ਦਿੱਲੀ), ਡਾ. ਅਨੁਰਾਗ ਸਿੰਘ (ਐਨ.ਆਈ.ਟੀ ਦਿੱਲੀ), ਡਾ. ਅਨਮੋਲ ਰਤਨ ਸਕਸੈਨਾ (ਐਨ.ਆਈ.ਟੀ ਦਿੱਲੀ), ਡਾ. ਹਰੀਸ਼ ਕੁਮਾਰ (ਐਨ.ਆਈ.ਟੀ ਦਿੱਲੀ), ਡਾ. ਵੀ.ਐਸ ਪਾਂਡੇ (ਐਨ.ਆਈ.ਟੀ ਦਿੱਲੀ), ਡਾ. ਜਯੋਤਸਨਾ ਸ਼ਰਮਾ (ਦੱਖਣੀ ਆਸੈਨ ਯੂਨੀਵਰਸਿਟੀ), ਡਾ. ਜਸਕਿਰਨ ਸੋਬਤੀ (ਜੀ.ਐਨ.ਡੀਯੂ), ਡਾ. ਮੋਹਿਤ ਅੰਗੁਰਾਲਾ (ਜੀ.ਐਨ.ਡੀ.ਯੂ ਕਾਲਜ ਪਠਾਨਕੋਟ, ਡਾ. ਅੰਕੁਰ ਨੰਦਲ (ਐਨ.ਆਈ.ਟੀ ਦਿੱਲੀ), ਡਾ. ਕੁਮਾਰ ਸ਼ਾਸ਼ਵਤ (ਮਨੀਪਾਲ ਯੂਨੀਵਰਸਿਟੀ, ਜੈਪੁਰ), ਡਾ. ਅਰਸ਼ਪ੍ਰੀਤ ਕੌਰ (ਮਨੀਪਾਲ ਯੂਨੀਵਰਸਿਟੀ ਜੈਪੁਰ), ਡਾ. ਮਨੋਜ ਕੁਮਾਰ (ਏ.ਬੀ.ਈ.ਐਸ ਇੰਜੀਨੀਅਰਿੰਗ ਕਾਲਜ), ਡਾ. ਰਚਿਤ ਗਰਗ (ਐਲ.ਪੀ.ਯੂ) ਅਤੇ, ਡਾ. ਕਮਲ ਪ੍ਰੀਤ (ਐਲ.ਪੀ.ਯੂ) ਆਦਿ ਦੀ ਅਗਵਾਈ ਹੇਠ ਕੁਸ਼ਲਤਾ ਨਾਲ ਸੰਚਾਲਿਤ ਕੀਤਾ ਗਿਆ।
ਕਾਨਫ਼ਰੰਸ ਦਾ ਮੁੱਖ ਆਕਰਸ਼ਣ ਵੋਲਗਾ ਇਨਫੋਸਿਸ ਪ੍ਰਾ. ਲਿਮ. ਦੁਆਰਾ ਏ.ਆਰ/ਵੀ.ਆਰ ਅਤੇ ਡਰੋਨ ਤਕਨਾਲੋਜੀ ’ਤੇ ਵਰਕਸ਼ਾਪ ਕਰਵਾਈ ਗਈ।ਸੈਸ਼ਨ ਦੌਰਾਨ ਸ਼ਿਵਮ ਕੁਮਾਰ (ਸਹਿ-ਸੰਸਥਾਪਕ ਅਤੇ ਸੀ.ਈ.ਓ), ਨਿਰਵਾਨ ਭਾਰਦਵਾਜ (ਸਹਿ-ਸੰਸਥਾਪਕ ਅਤੇ ਮੁਖੀ ਰਣਨੀਤਕ ਭਾਈਵਾਲੀ), ਰੋਹਿਤ ਰਾਠੌਰ (ਲੀਡ ਮੈਟਾਵਰਸ ਅਤੇ ਗੇਮ ਡਿਵੈਲਪਰ) ਅਤੇ ਰਾਜ ਚਾਵਲਾ (ਰਣਨੀਤੀ ਕਰਮਚਾਰੀ) ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਔਗਮੈਂਟੇਡ ਰਿਐਲਿਟੀ (ਏ.ਆਰ) ਅਤੇ ਵਰਚੁਅਲ ਰਿਐਲਿਟੀ (ਵੀ.ਆਰ) ਦੇ ਬੁਨਿਆਦੀ ਸੰਕਲਪਾਂ, ਭਿੰਨਤਾਵਾਂ ਅਤੇ ਕਾਰਜ਼ ਪ੍ਰਣਾਲੀਆਂ ਸਬੰਧੀ ਚਾਨਣਾ ਪਾਇਆ ਗਿਆ।
ਕਾਨਫਰੰਸ ਦੌਰਾਨ ਰੈਡ ਆਰਟਸ ਪੰਜਾਬ ਥੀਏਟਰ ਗਰੁੱਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਸ਼ਾ ਵਿਰੋਧੀ ਵਿਸ਼ੇ ’ਤੇ ਨੁੱਕੜ ਨਾਟਕ ‘ਅਖੀਰ ਕਦੋਂ ਤੱਕ’ ਵੀ ਪੇਸ਼ ਕੀਤਾ ਗਿਆ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media