Wednesday, March 25, 2026

ਬਾਬਾ ਫ਼ਰੀਦ ਗਰੁੱਪ ਵਿਖੇ ‘ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਲੋਹੜੀ’ ਮਨਾਈ ਗਈ

ਅਕਾਦਮਿਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ 15 ਲੱਖ ਦੇ ਨਗਦ ਇਨਾਮ

PPN1601201511
ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਹੜੇ ਵਿਚ ‘ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਲੋਹੜੀ’ ਧੂਮ-ਧਾਮ ਨਾਲ ਮਨਾਈ ਗਈ ।ਲੋਹੜੀ ਦੇ ਪਵਿੱਤਰ ਤਿਉਹਾਰ ਦੇ ਸੰਬੰਧ ਵਿੱਚ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਸੰਸਥਾ ਦੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗੀਤ, ਸੰਗੀਤ, ਕੋਰਿਉਗ੍ਰਾਫੀ, ਸਕਿੱਟ, ਮਮਿਕਰੀ, ਭੰਡ, ਮਲਵਈ ਗਿੱਧਾ, ਸੋਲੋ ਡਾਂਸ, ਵੈਸਟਰਨ ਗਰੁੱਪ ਡਾਂਸ, ਗਿੱਧਾ ਅਤੇ ਭੰਗੜਾ ਆਦਿ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਦੀ ਖ਼ਾਸੀਅਤ ਇਹ ਰਹੀ ਕਿ ਸੰਸਥਾ ਦੇ ਸਮੂਹ ਸਫ਼ਾਈ ਸੇਵਕਾਂ ਨੂੰ ਇਸ ਪ੍ਰੋਗਰਾਮ ਦੇ ਖਾਸ ਮਹਿਮਾਨਾਂ ਵਜੋਂ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਗਿਆ।
ਇਸ ਮੌਕੇ ‘ਤੇੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਸਮਾਗਮ ਵਧੀਆ ਤਰੀਕੇ ਅਤੇ ਅਨੁਸ਼ਾਸ਼ਨ ਨਾਲ ਆਯੋਜਿਤ ਕਰਨ ‘ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਉਨਾਂ ਕਿਹਾ ਕਿ ਲੋਹੜੀ ਦਾ ਤਿਓਹਾਰ ਅਸਲ ਵਿੱਚ ਬੁਰਾਈਆਂ ਨੂੰ ਖਤਮ ਕਰਕੇ ਅੱਛਾਈਆਂ ਨੂੰ ਅੱਗੇ ਲੈ ਕੇ ਆਉਣ ਦਾ ਤਿਓਹਾਰ ਹੈ ਅਤੇ ਅੱਜ ਜਿਥੇ ਸੰਸਥਾ ਦੇ ਸਫ਼ਾਈ ਸੇਵਕਾਂ ਨੂੰ ਮਾਣ ਦਿੱਤਾ ਗਿਆ ਉਥੇ ਸੰਸਥਾ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਅੱਜ ਤੋਂ ਸੰਸਥਾ ਅਤੇ ਆਪਣੇ ਆਪਣੇ ਘਰਾਂ ਚ ਸਫ਼ਾਈ ਰੱਖਣ ਦਾ ਵਾਅਦਾ ਕਰਦੇ ਹੋਏ ‘ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਲੋਹੜੀ’ ਦੇ ਮੰਤਵ ਨੂੰ ਪੂਰਾ ਕਰਨ ਦਾ ਸਬੂਤ ਦਿੱਤਾ।
ਸ. ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਭਾਰਤ ਦਾ ਚੋਟੀ ਦਾ ਵਿਦਿਅਕ ਅਦਾਰਾ ਬਨਣ ਵੱਲ ਵੱਧ ਰਿਹਾ ਹੈ।ਉਹਨਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਤਿਆਰ ਕੀਤੇ ਗਏ ਵਿਲੱਖਣ ਇੰਡਸਟਰੀ ਅਕੈਡਮਿਕਸ ਇੰਟਰਫੇਸ ਮਾਡਲ ਤਹਿਤ ਵੱਡੇ ਵੱਡੇ ਕਾਰਪੋਰੇਟ ਘਰਾਣੇ ਸੰਸਥਾ ਨਾਲ ਹੱਥ ਮਿਲਾ ਰਹੇ ਹਨ ਜਿਸ ਸਦਕਾ ਸਿਰਫ ਮਾਲਵਾ ਦਾ ਹੀ ਨਹੀਂ ਸਗੋਂ ਪੰਜਾਬ ਭਰ ਦਾ ਵਿਦਿਅਕ ਕਲਚਰ ਬਦਲ ਜਾਵੇਗਾ।ਇਸ ਵਿਲੱਖਣ ਇੰਡਸਟਰੀ ਅਕੈਡਮਿਕਸ ਇੰਟਰਫੇਸ ਮਾਡਲ ਨੂੰ ਭਾਰਤ ਸਰਕਾਰ ਨੂੰ ਵੀ ਭੇਜਿਆ ਜਾਵੇਗਾ ਜੋ ਪੂਰੇ ਭਾਰਤ ਵਿੱਚ ਇਹ ਲਾਗੂ ਕੀਤਾ ਜਾ ਸਕੇ। ਉਹਨਾਂ ਦਾਅਵਾ ਕੀਤਾ ਕਿ ਇਸ ਨੂੰ ਲਾਗੂ ਕਰਨ ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਕੋਈ ਵੀ ਵਿਦਿਆਰਥੀ ਬੇਰੁਜ਼ਗਾਰ ਨਹੀਂ ਰਹੇਗਾ।ਇਸ ਮੌਕੇ ਸੰਸਥਾ ਦੇ ਅਕਾਦਮਿਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ 15 ਲੱਖ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
ਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਦੀ 30, 31 ਜਨਵਰੀ ਅਤੇ 1 ਫਰਵਰੀ 2014 ਨੂੰ ਸੰਸਥਾ ਵਿਖੇ ਹੋ ਰਹੇ ਅੰਤਰਰਾਸ਼ਟਰੀ ਫੈਸਟ ‘ਵਿਬਗਿਓਰ-15’ ਬਾਰੇ ਜਾਣਕਾਰੀ ਦਿੰਦਿਆਂ ਭਾਰਤ ਵਿੱਚ ਪਹਿਲੀ ਵਾਰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਕਿੱਲ ਡਿਵੈਲਮੇਂਟ ਸੈਂਟਰ ਖੋਲਿਆ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਗੁਰੂਕੁਲ ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਫਾਰ ਵੌਮੇਨ ਦੇ ਐਮ.ਡੀ. ਸ. ਕੁਲਦੀਪ ਸਿੰਘ ਧਾਲੀਵਾਲ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਸੰਸਥਾ ਦੀ ਮਨੇਜਮੇਂਟ ਨੇ ਸੰਸਥਾ ਦੇ ਨਾਨ ਟੀਚਿੰਗ ਸਟਾਫ਼ ਅਤੇ ਸਫ਼ਾਈ ਸੇਵਕਾਂ ਨਾਲ ਲੋਹੜੀ ਬਾਲ ਕੇ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਰਸਮ ਅਦਾ ਕੀਤੀ ਅਤੇ ਇਸ ਉਪਰੰਤ ਸਾਰਿਆਂ ਨੂੰ ਰਿਉੜੀਆਂ ਅਤੇ ਮੂੰਗਫਲੀਆਂ ਵੀ ਵੰਡੀਆਂ ਗਈਆਂ।ਇੰਸਟੀਚਿਊਸ਼ਨਜ਼ ਦੀ ਡਾਇਰੈਕਟਰ ਐਡਮਿਨ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ, ਡਾਇਰੈਕਟਰ ਫਾਇਨਾਂਸ ਸ੍ਰੀਮਤੀ ਪਰਮਜੀਤ ਕੌਰ ਗਿੱਲ, ਅਮੀਤੋਜ ਧਾਲੀਵਾਲ ਐਗਜ਼ੀਕਿਊਟਿਵ ਅਸਿਸਟੈਂਟ ਟੂ ਚੇਅਰਮੈਨ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਡਿਪਟੀ ਡਾਇਰੈਕਟਰਾਂ, ਪ੍ਰਿੰਸੀਪਲ ਸਹਿਬਾਨ, ਵੱਖ-ਵੱਖ ਵਿਭਾਗਾਂ ਦੇ ਮੁੱਖੀ ਸਹਿਬਾਨ, ਅਧਿਆਪਕ ਅਤੇ ਵਿਦਿਆਰਥੀ ਇਸ ਮੌਕੇ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply