Wednesday, March 25, 2026

ਸਾਥ ਨੇ ਲਗਾਇਆ 6ਵਾਂ ਟ੍ਰੈਫਿਕ ਜਾਗਰੂਕ ਕੈਂਪ

ਅਨਿਲ ਜੋਸ਼ੀ ਵਲੋਂ ਸਾਥ ਸੰਸਥਾ ਦੇ ਵਿਸਥਾਰ ਦੇ ਲਈ ਦੋ ਲੱਖ ਰੁਪਏ ਦੇਣ ਦਾ ਐਲਾਨ

PPN1601201514

ਅੰਮ੍ਰਿਤਸਰ, 16 ਜਨਵਰੀ (ਰੋਮਿਤ ਸ਼ਰਮਾ) – ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਲਈ ਯਤਨਸ਼ੀਲ ਅਤੇ ਆਵਾਜਾਈ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਆ ਰਹੀ ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟ੍ਰੈਫਿਕ ਹੈਲਪ (ਸਾਥ) ਦਾ 6ਵਾਂ ਸਲਾਨਾ ਟ੍ਰੈਫਿਕ ਅਵੇਅਰਨੈਸ ਸੈਮੀਨਾਰ ਅੱਜ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਗਿਆ।ਨੈਸ਼ਨਲ ਕੋਆਰਡੀਨੇਟਰ ਰਮਨੀਕ ਸਿੰਘ ਖੇੜਾ ਦੀ ਅਗਵਾਈ ਹੇਠ ਕਰਵਾਏ ਗਏ ਰਾਸ਼ਟਰ ਪੱਧਰ ਦੇ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵੱਜੋਂ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਅਤੇ ਸ੍ਰੀ ਈਸ਼ਵਰ ਚੰਦਰ ਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਨੇ ਸ਼ਮੂਲੀਅਤ ਕੀਤੀ ਜਦੋਂਕਿ ਏਆਈਜੀ ਅੰਮ੍ਰਿਤ ਬਰਾੜ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ।ਅੰਮ੍ਰਿਤਸਰ ਦੇ 18 ਸਕੂਲਾਂ ਅਤੇ 10 ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਟਰਾਂਸਪੋਰਟ ਨਾਲ ਜੁੜੇ ਲੋਕਾਂ, ਟੈਕਸੀ ਯੂਨੀਅਨਾਂ, ਡਰਾਈਵਰਾਂ ਆਦਿ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਜਦੋਂਕਿ ਸੈਮੀਨਾਰ ਉਪਰੰਤ ਅਯੋਜਿਤ ਕੀਤੀ ਗਈ ਨੈਸ਼ਨਲ ਕਾਨਫਰੰਸ ਵਿੱਚ ਦੇਸ਼ ਭਰ ਤੋਂ 80 ਐਨਜੀਓਜ਼ ਦੇ ਡੈਲੀਗੇਟਾਂ ਨੇ ਹਿੱਸਾ ਲਿਆ।
ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਕੁਮਾਰ ਜੋਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਮਹਾਂਮਾਰੀ ਤੋਂ ਵੱਧ ਜਾਨਾਂ ਸੜਕ ਹਾਦਸਿਆਂ ਵਿੱਚ ਜਾ ਰਹੀਆਂ ਹਨ। ਵਾਹਨਾਂ ਦੀ ਰਫਤਾਰ ਦੇ ਨਾਲ ਨਾਲ ਨਿਯਮਾਂ ਦੀ ਪਾਲਣਾਂ ਵਿੱਚ ਵਰਤੀ ਕੁਤਾਹੀ ਵੀ ਹਾਦਸੇ ਦਾ ਕਾਰਨ ਬਣ ਜਾਂਦੀ ਹੈ। ਸਾਨੂੰ ਸੜਕਾਂ ਤੇ ਚੱਲਣ ਤੋਂ ਪਹਿਲਾਂ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਡੇ ਕਰਕੇ ਕਿਸੇ ਦੇ ਜਾਨ ਸੜਕ ਤੇ ਨਹੀਂ ਜਾਵੇਗੀ। ਉਹਨਾਂ ਕਿਹਾ ਕਿ ਸਾਥ ਸੁਸਾਇਟੀ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਦੇ ਪੀੜਤਾਂ ਨੂੰ ਚੁੱਕ ਕੇ ਹਸਪਤਾਲਾਂ ਤੱਕ ਪਹੁੰਚਾਉਣ ਅਤੇ ਆਪਣੀ ਜੇਬ ਵਿੱਚੋਂ ਇਲਾਜ ਦਾ ਪ੍ਰਬੰਧ ਕਰਕੇ ਪੁੰਨ ਦਾ ਕੰਮ ਕਰ ਰਹੀ ਹੈ ਅਤੇ ਉਹ ਇਸ ਨੇਕ ਕੰਮ ਵਿੱਚ ਸ਼ਰੀਕ ਹੁੰਦਿਆਂ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਸੰਸਥਾ ਨੂੰ ਦਿੰਦੇ ਹਨ ਤਾਂ ਜੋ ਇਹਨਾਂ ਦੀਆਂ ਸੇਵਾਵਾਂ ਦਾ ਵਿਸਥਾਰ ਹੋ ਸਕੇ।ਇਸ ਮੌਕੇ ‘ਤੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਕਿੱਟ, ਕੁਇਜ, ਭਾਸ਼ਣ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਜਿਨ੍ਹਾਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸ੍ਰੀ ਅਨਿਲ ਜੋਸ਼ੀ, ਆਈਜੀ ਸ੍ਰੀ ਈਸ਼ਵਰ ਚੰਦਰ ਅਤੇ ਕੋਆਰਡੀਨੇਟਰ ਰਮਨੀਕ ਸਿੰਘ ਖੇੜਾ ਨੇ ਸਾਥ ਸੁਸਾਇਟੀ ਦੀ ਸਮੁੱਚੀ ਟੀਮ ਦੇ ਨਾਲ ਇਨਾਮ ਤਕਸੀਮ ਕੀਤੇ। ਆਈ ਜੀ ਸ੍ਰੀ ਈਸ਼ਵਰ ਚੰਦਰ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਮਰ ਤੋਂ ਹੀ ਜੇਕਰ ਅਸੀਂ ਨਿਯਮਾਂ ਦੀ ਪਾਲਣਾ ਯਕੀਨੀ ਬਣਾ ਲਵਾਂਗੇ ਤਾਂ ਅੱਗੇ ਜਾ ਕੇ ਅਸੀਂ ਹੋਰਨਾਂ ਨੂੰ ਵੀ ਪ੍ਰੇਰਿਤ ਕਰ ਸਕਦੇ ਹਾਂ।
ਉਹਨਾਂ ਕਿਹਾ ਕਿ ਸੜਕਾਂ ਨੂੰ ਕਬਰਸਤਾਨ ਬਨਾਉਣ ਤੋਂ ਰੋਕਣ ਦਾ ਇੱਕ ਹੀ ਤਰੀਕਾ ਹੈ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਸੰਸਥਾ ਦੇ ਨੈਸ਼ਨਲ ਕੋਆਰਡੀਨੇਟਰ ਰਮਨੀਕ ਸਿੰਘ ਖੇੜਾ ਨੇ ਕਿਹਾ ਕਿ ਸੜਕ ਹਾਦਸੇ ਦੌਰਾਨ ਜੇਕਰ ਕੋਈ ਪੀੜਤ ਦੀ ਸਹਾਇਤਾ ਕਰਦਾ ਹੈ ਤਾਂ ਉਸ ਨੂੰ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਹਨਾਂ ਕਿਹਾ ਸਾਥ ਸੁਸਾਇਟੀ ਉਸ ਵਿਅਕਤੀ ਦਾ ਸਨਮਾਨਤ ਕਰਦੀ ਹੈ ਜੋ ਹਾਦਸਾ ਪੀੜਤਾਂ ਦੀ ਸਹਾਇਤਾ ਕਰਦਾ ਹੈ ਅਤੇ ਅੱਜ ਦੇ ਸੈਮੀਨਾਰ ਵਿੱਚ ਵੀ ਹਾਦਸਿਆਂ ਵਿੱਚ ਕਮੀ ਲਿਆਉਣ ਦੇ ਯਤਨ ਕਰਨ ਅਤੇ ਹਾਦਸਾ ਪੀੜਤਾਂ ਦੀ ਮਦਦ ਕਰਨ ਵਾਲੀਆਂ ਪੰਜ ਸ਼ਖਸ਼ੀਅਤਾਂ ਜਿਨ੍ਹਾਂ ਵਿੱਚ ਇੰਸਪੈਕਟਰ ਰਾਜਵਿੰਦਰ ਕੌਰ (ਐਸਐਚਓ ਸ੍ਰੀ ਗੋਇੰਦਵਾਲ ਸਾਹਿਬ) ਵੀ ਸ਼ਾਮਲ ਹਨ ਨੂੰ ‘ਸਵਰਗੀ ਸੰਜੇ ਅਰੋੜਾ ਯਾਦਗਾਰੀ ਐਵਾਰਡ’ ਦੇ ਕੇ ਨਿਵਾਜਿਆ ਗਿਆ ਹੈ।
ਸਾਥ ਦਾ ਸਹਿਯੋਗ ਕਰਨ ਵਾਲੇ ਮੈਡ ਕੇਅਰ ਹਸਪਤਾਲ ਦੇ ਐਮਡੀ ਡਾ. ਜਗਜੀਤ ਸਿੰਘ ਖਾਲਸਾ, ਅਮਨਦੀਪ ਹਸਪਤਾਲ ਦੇ ਹਰਜਿੰਦਰ ਸਿੰਘ ਗੋਰਾਇਆ ਅਤੇ ਮੈਡਿਕ ਏਡ ਹਸਪਤਾਲ ਦੇ ਸੰਚਾਲਕਾਂ ਦਾ ਵੀ ਸਨਮਾਨ ਕੀਤਾ ਗਿਆ। ਸੈਮੀਨਾਰ ਦੌਰਾਨ ਫਿਲਮ ਅਤੇ ਟੀਵੀ ਕਲਾਕਾਰ ਅਰਵਿੰਦਰ ਸਿੰਘ ਭੱਟੀ, ਰੇਡੀਓ ਜੋਕੀ ਤੋਂ ਸਪਨਪ੍ਰੀਤ ਅਟਵਾਲ, ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਗੀਤਕਾਰ ਗੁਰਬਿੰਦਰ ਮਾਨ ਨੇ ਵੀ ਆਪਣੇ ਅੰਦਾਜ ਵਿੱਚ ਸਾਥ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਅਤੇ ਉਸ ਤੇ ਅਮਲ ਕਰਨ ਦਾ ਸੱਦਾ ਦਿੱਤਾ। ਸੈਮੀਨਾਰ ਉਪਰੰਤ ਨੈਸ਼ਲ ਕਾਨਫੰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਹੁੰਚੇ ਡੈਲੀਗੇਟਾਂ ਨੇ ਸੜਕ ਹਾਦਸਿਆਂ ਤੇ ਰੋਕ ਲਗਾਉਣ, ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾਂ ਲਈ ਜਾਗਰੂਕ ਕਰਨ, ਸੜਕ ਹਾਦਸਿਆਂ ਦੇ ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਅਹਿਮ ਮਤੇ ਵੀ ਪਾਸ ਕੀਤੇ ਗਏ। ਇਸ ਸੈਮੀਨਾਰ ਵਿੱਚ ਸਾਥ ਸੰਸਥਾ ਦੇ ਆਹੁਦੇਦਾਰਾਂ ਗੁਰਚਰਨ ਸਿੰਘ ਗੁਲਾਟੀ, ਸਤਨਾਮ ਸਿੰਘ ਹਰਨੇਜਾ, ਹਰਪਾਲ ਸਿੰਘ, ਨਵਦੀਪ ਸਿੰਘ ਹਰਨੇਜਾ, ਹਰਜਸਪਾਲ ਸਿੰਘ, ਕਮਲਪ੍ਰੀਤ ਸਿੰਘ, ਨਰੇਸ਼ ਸ਼ਰਮਾ, ਪੂਨਮ ਅਰੋੜਾ, ਮਹਿਤਾਬ ਸਿੰਘ ਖੇੜਾ, ਚਰਨਪ੍ਰੀਤ ਸਿੰਘ, ਨਰਿੰਦਰ ਸਿੰਘ ਪਲਾਸੌਰ, ਜਸਪਾਲ ਸਿੰਘ, ਬਲਰਾਜ ਸਿੰਘ ਚਾਵਲਾ, ਦਲਜੀਤ ਸਿੰਘ ਅਰੋੜਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਧਰਮਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਜਗਮੋਹਨ ਸਿੰਘ ਗੁਲਾਟੀ, ਸੰਜੇ ਚੰਦੇਲ, ਸੁਖਵੰਤ ਕੌਰ, ਸਿਧਾਰਥ ਅਰੋੜਾ, ਬਨਵਾਰੀ ਲਾਲ, ਨਵਜੀਤ ਸਿੰਘ, ਮਨਦੀਪ ਸਿੰਘ, ਹਰਿੰਦਰਪਾਲ ਸਿੰਘ ਚਾਵਲਾ, ਕੁਲਦੀਪ ਸਿੰਘ ਮੱਲ੍ਹੀ, ਅਮਿਤ ਕੁਮਾਰ, ਅਵਤਾਰ ਸਿੰਘ ਤਨੇਜਾ, ਸੁਖਵੰਤ ਕੌਰ, ਨਰਿੰਦਰਜੀਤ ਸਿੰਘ, ਨਵਪ੍ਰੀਤ ਸਿੰਘ ਖੇੜਾ, ਨਿਵਰੈਲ ਸਿੰਘ, ਬਲਜਿੰਦਰ ਸਿੰਘ ਲੁਧਿਆਣਾ, ਕਰਨਬੀਰ ਸਿੰਘ ਨੇ ਸੈਮੀਨਾਰ ਵਿੱਚ ਪਹੁੰਚੇ ਸਮੂਹ ਡੈਲੀਗੇਟਾਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਟਰਾਂਸਪੋਰਟਰਾਂ, ਵਾਹਨ ਚਾਲਕਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply