Friday, April 3, 2026

ਪ੍ਰੋ. (ਡਾ.) ਰਵਿੰਦਰ ਕੁਮਾਰ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ਼ (ਪਬਲਿਕ ਰਿਲੇਸ਼ਨਜ਼) ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਇੱਕ ਮਹੱਤਵਪੂਰਨ ਪ੍ਰਸ਼ਾਸਕੀ ਫੈਸਲੇ ਤਹਿਤ ਪ੍ਰੋ. (ਡਾ.) ਰਵਿੰਦਰ ਕੁਮਾਰ, ਜੋ ਕਿ ਇਲੈਕਟ੍ਰਾਨਿਕਸ ਟੈਕਨੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਸਾਬਕਾ ਮੁਖੀ ਰਹਿ ਚੁੱਕੇ ਹਨ, ਨੂੰ ਪਬਲਿਕ ਰਿਲੇਸ਼ਨਜ਼ (ਪੀ.ਆਰ.) ਦੇ ਪ੍ਰੋਫੈਸਰ ਇੰਚਾਰਜ਼ ਵਜੋਂ ਨਿਯੁੱਕਤ ਕੀਤਾ ਗਿਆ ਹੈ।ਉਨ੍ਹਾਂ ਦੀ ਜੁਆਇਨਿੰਗ ਸਮਾਰੋਹ ਦੌਰਾਨ ਰਜਿਸਟਰਾਰ ਪ੍ਰੋ. (ਡਾ.) ਕੇ.ਐਸ ਚਾਹਲ, ਸਾਬਕਾ ਪ੍ਰੋਫੈਸਰ ਇੰਚਾਰਜ਼ ਪੀ.ਆਰ ਪ੍ਰੋ. (ਡਾ.) ਵਸੁਧਾ ਸੰਭਿਆ, ਡਾਇਰੈਕਟਰ ਪਬਲਿਕ ਰਿਲੇਸ਼ਨਜ ਪ੍ਰਵੀਨ ਪੁਰੀ, ਡਾ. ਆਰ.ਐਸ ਸਾਹਨੀ, ਡਾ. ਅਮਨਦੀਪ ਸਿੰਘ, ਡਾ. ਸੁਨੀਲ, ਡਾ. ਪਰਮਬੀਰ ਸਿੰਘ ਮਲ੍ਹੀ, ਪਰਮਿੰਦਰ ਸਿੰਘ ਓ.ਐਸ.ਡੀ, ਹਰਦੀਪ ਨਾਗਰਾ, ਰਾਜਿੰਦਰ ਕੁਮਾਰ ਅਤੇ ਮਿਸਿਜ਼ ਸੁਮਨ ਰਾਜੂ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।ਨਵੀਂ ਜਿੰਮੇਵਾਰੀ ਸੰਭਾਲਦਿਆਂ ਡਾ. ਰਵਿੰਦਰ ਕੁਮਾਰ ਨੇ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ।
ਡਾ. ਰਵਿੰਦਰ ਕੁਮਾਰ ਕੋਲ ਵਿਸ਼ਾਲ ਅਕਾਦਮਿਕ ਅਤੇ ਪ੍ਰਸ਼ਾਸਕੀ ਤਜ਼ਰਬਾ ਹੈ।ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਬੀ-ਟੈਕ ਅਤੇ ਐਮ-ਟੈਕ ਦੀ ਡਿਗਰੀ ਪ੍ਰਾਪਤ ਕੀਤੀ ਅਤੇ 2017 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ.ਐਚ.ਡੀ ਕੀਤੀ।ਉਨ੍ਹਾਂ ਕੋਲ 24 ਸਾਲਾਂ ਦਾ ਅਧਿਆਪਨ ਤਜ਼ਰਬਾ ਹੈ ਅਤੇ ਉਹਨਾਂ ਦੇ ਵਿਸ਼ੇਸ਼ ਖੇਤਰ ਨੈਨੋ-ਸਕੇਲ ਡਿਵਾਈਸਿਜ਼, ਸੈਂਸਰ, ਵਾਇਰਲੈਸ ਕਮਿਊਨੀਕੇਸ਼ਨ ਅਤੇ ਡਿਜ਼ੀਟਲ ਡਿਜ਼ਾਇਨ ਹਨ।
ਡਾ. ਕੁਮਾਰ ਨੂੰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਬੈਸਟ ਪੇਪਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਾਥਿਆਬਾਮਾ ਯੂਨੀਵਰਸਿਟੀ ਚੇਨਈ, ਐਨ.ਆਈ.ਟੀ ਜਲੰਧਰ ਅਤੇ ਤ੍ਰਿਚੀ ਦੇ ਇੰਜੀਨੀਅਰਿੰਗ ਕਾਲਜ ਸ਼ਾਮਲ ਹਨ।ਉਨ੍ਹਾਂ ਨੇ ਐਮ.ਆਰ.ਐਸ ਸਿੰਗਾਪੁਰ, ਆਈ.ਆਈ.ਟੀ ਦਿੱਲੀ, ਆਈ.ਆਈ.ਟੀ ਰੋਪੜ ਅਤੇ ਐਨ.ਆਈ.ਟੀਜਲੰਧਰ ਵਰਗੇ ਪ੍ਰਸਿੱਧ ਸਥਾਨਾਂ ‘ਤੇ ਵੀ ਆਪਣੇ ਪੇਪਰ ਪੇਸ਼ ਕੀਤੇ ਹਨ।
ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਕਈ ਮਹੱਤਵਪੂਰਨ ਪ੍ਰਸ਼ਾਸਕੀ ਜਿੰਮੇਵਾਰੀਆਂ ਨਿਭਾਈਆਂ ਹਨ, ਜਿਨ੍ਹਾਂ ਵਿੱਚ ਡਾਇਰੈਕਟਰ ਈਵੈਂਟਸ ਐਂਡ ਹੋਸਪਿਟੈਲਿਟੀ, ਹੋਸਟਲ ਵਾਰਡਨ ਅਤੇ ਵੱਖ-ਵੱਖ ਬੋਰਡਾਂ ਦੇ ਮੈਂਬਰ ਵਜੋਂ ਸੇਵਾ ਸ਼ਾਮਲ ਹੈ। ਉਹ ਰਾਸ਼ਟਰੀ ਸਿਖਿਆ ਨੀਤੀ 2020 ਦੇ ਤਹਿਤ ਇੰਜੀਨੀਅਰਿੰਗ ਸ਼ਬਦਾਵਲੀ ਦੇ ਪੰਜਾਬੀ ਅਨੁਵਾਦ ਵਿੱਚ ਵੀ ਯੋਗਦਾਨ ਪਾ ਚੁੱਕੇ ਹਨ।

Check Also

ਵਿਧਾਇਕਾ ਜੀਵਨਜੋਤ ਕੌਰ ਨੇ ਵੇਰਕਾ ‘ਚ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉਪਰ ਚੁਕਣ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ) – ਵਿਧਾਇਕਾ ਜੀਵਨਜੋਤ ਕੌਰ ਵਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਪੂਰਬੀ) …