Friday, April 3, 2026

ਕਲਾ ਦੇ ਖੇਤਰ ‘ਚ ਵਧੀਆ ਯੋਗਦਾਨ ਦੇਣ ਵਾਲੇ ਕਲਾਕਾਰਾਂ ਦਾ ਸਨਮਾਨ ‘ਕੌਸਾ ਟਰੱਸਟ ਕਲਾ ਐਵਾਰਡ 2026’ ਨਾਲ ਸਨਮਾਨ

ACD Systems Digital Imaging

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਕੌਸਾ ਟਰੱਸਟ ਵੱਲੋਂ ਆਪਣਾ ਪ੍ਰਸਿੱਧ ‘ਕੌਸਾ ਟਰੱਸਟ ਕਲਾ ਐਵਾਰਡ 2026” ਕਰਵਾਇਆ ਗਿਆ, ਜਿਸ ਵਿੱਚ ਕਲਾ ਦੇ ਖੇਤਰ ਵਿੱਚ ਵਧੀਆ ਯੋਗਦਾਨ ਦੇਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਸਾਰੇ ਸਨਮਾਨਿਤ ਕਲਾਕਾਰਾਂ ਨੂੰ ਸਰਟੀਫਿਕੇਟ ਅਤੇ ਇਨਾਮੀ ਰਕਮ ਦਿੱਤੀ ਗਈ।ਇਹਨਾਂ ਵਿੱਚ ਡਾ. ਮਹਾਵੀਰ ਸਿੰਘ ਸੀਨੀਅਰ ਕਲਾਕਾਰ ਮੁਜ਼ਫ਼ਰਨਗਰ, ਡਾ. ਅਮਿਤਾ ਰਾਜ ਗੋਯਲ ਹੈਡ ਆਫ ਡਿਪਾਰਟਮੈਂਟ (ਡਰਾਇੰਗ ਐਂਡ ਪੇਂਟਿੰਗ) ਰਾਜਸਥਾਨ ਯੂਨੀਵਰਸਿਟੀ ਜੈਪੁਰ, ਪ੍ਰਭਿੰਦਰ ਲੱਲ ਸੀਨੀਅਰ ਕਲਾਕਾਰ ਚੰਡੀਗੜ੍ਹ, ਡਾ. ਅਦਿਤੀ ਜੈਨ ਹੈਡ ਆਫ ਡਿਪਾਰਟਮੈਂਟ ਡੀ.ਏ.ਵੀ ਕਾਲਜ ਫਾਰ ਵੁਮੈਨ ਅੰਮ੍ਰਿਤਸਰ, ਮਿਸ ਅਨੀਤਾ ਮਲਿਕ ਸੀਨੀਅਰ ਕਲਾਕਾਰ ਨਵੀਂ ਦਿੱਲੀ, ਹਰਦਰਸ਼ਨ ਸਿੰਘ ਸੋਹਲ ਅਸਿਸਟੈਂਟ ਪ੍ਰੋਫੈਸਰ, ਮਹਾਰਾਜਾ ਰਣਜੀਤ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਮੰਕਮਿਨੀਏਚਰ / ਫ੍ਰੈਸਕੋ ਕਲਾਕਾਰ ਜਗਰਾਉਂ, ਅਮਨਦੀਪ ਸਿੰਘ ਸੀਨੀਅਰ ਕਲਾਕਾਰ / ਆਰਟ ਟੀਚਰ ਅੰਮ੍ਰਿਤਸਰ, ਮਿਸ ਅਨੁਰਾਧਾ ਸੀਨੀਅਰ ਕਲਾਕਾਰ / ਆਰਟ ਟੀਚਰ ਅੰਮ੍ਰਿਤਸਰ
ਮਿਸ ਵੰਸ਼ਿਕਾ ਲੁਥਰਾ ਕਲਾਕਾਰ / ਆਰਟ ਟੀਚਰ ਅੰਮ੍ਰਿਤਸਰ, ਮਿਸ ਰਮਨਜੀਤ ਕੌਰ ਕਲਾਕਾਰ / ਆਰਟ ਟੀਚਰ, ਬਟਾਲਾ ਸ਼ਾਮਲ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਕੌਸਾ ਟਰੱਸਟ ਦੇ ਸਕੱਤਰ ਰਾਜੇਸ਼ ਰੈਨਾ ਅਤੇ ਖਜ਼ਾਨਚੀ ਡਾ. ਕੇ.ਆਰ ਤੁਲੀ ਵਲੋਂ ਸਵਾਗਤ ਭਾਸ਼ਣ ਨਾਲ ਹੋਈ।ਨਿਸ਼ਾ ਮਹਾਜਨ ਨੇ ਸਨਮਾਨਿਤ ਕਲਾਕਾਰਾਂ ਨਾਲ ਜਾਣ ਪਹਿਚਾਣ ਕਰਵਾਈ।ਕੇ.ਟੀ ਕਲਾ ਦੇ ਡਾਇਰੈਕਟਰ ਬ੍ਰਜੇਸ਼ ਜੌਲੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਛੋਟੇ ਕਲਾਕਾਰ ‘ਮਿਨੀ ਕਿਸ਼ੋਰ’ ਨੇ ਦੋ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।
ਇਸ ਮੌਕੇ ਕਈ ਮਾਣਯੋਗ ਸ਼ਖਸੀਅਤਾਂ ਹਾਜ਼ਰ ਰਹੀਆਂ, ਜਿਨ੍ਹਾਂ ਵਿੱਚ ਨਿਸ਼ਾ ਘਈ, ਕੁਲਵੰਤ ਸਿੰਘ ਗਿੱਲ, ਨਰਿੰਦਰ ਸਿੰਘ, ਡਾ. ਲਲਿਤ ਗੋਪਾਲ ਪਰਾਸ਼ਰ, ਧਰਮਿੰਦਰ ਸ਼ਰਮਾ, ਮੇਘਨਾ ਮਲਹੋਤਰਾ, ਪ੍ਰਿੰਸੀਪਲ ਡਾ. ਰਜਨੀ ਅਰੋੜਾ, ਕਮਲਜੀਤ ਕੌਰ, ਕਵੀ ਚੋਹਾਨ, ਅਤੁਲ ਮੱਟੂ ਅਤੇ ਰੰਜੀਤਾ ਆਨੰਦ ਆਦਿ ਸ਼ਾਮਲ ਸਨ।

Check Also

ਵਿਧਾਇਕਾ ਜੀਵਨਜੋਤ ਕੌਰ ਨੇ ਵੇਰਕਾ ‘ਚ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉਪਰ ਚੁਕਣ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ) – ਵਿਧਾਇਕਾ ਜੀਵਨਜੋਤ ਕੌਰ ਵਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਪੂਰਬੀ) …