Sunday, May 17, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਮੇਜਰ ਅੰਮ੍ਰਿਤਪਾਲ ਵੱਲੋਂ ਪ੍ਰੇਰਨਾਦਾਇਕ ਲੈਕਚਰ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵੱਲੋਂ ਭਾਰਤੀ ਫ਼ੌਜ ਦੇ ਅਫ਼ਸਰ ਮੇਜਰ ਅੰਮ੍ਰਿਤਪਾਲ ਸਿੰਘ ਦੁਆਰਾ ਇੱਕ ਪ੍ਰੇਰਨਾਇਕ ਅਤੇ ਉਤਸ਼ਾਹਜਨਕ ਲੈਕਚਰ ਆਯੋਜਿਤ ਕੀਤਾ ਗਿਆ।ਇਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੇਸ਼-ਭਗਤੀ, ਅਨਸ਼ਾਸਨ ਅਤੇ ਦੇਸ਼ ਸੇਵਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ।ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ, ਸਟਾਫ਼ ਮੈਬਰਾਂ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਾਮਨ ਦਾ ਗਰਮਜੋਸ਼ੀ ਨਾਲ ਸੁਆਗਤ ਕਰਕੇ ਹੋਈ।ਲੈਕਚਰ ਦਾ ਮਕਸਦ ਨੋਜਵਾਨਾਂ ਦੇ ਮਨਾਂ ਵਿੱਚ ਭਾਰਤੀ ਫ਼਼ੌਜ ਵਿੱਚ ਕਰੀਅਰ ਚੁਣਨ ਅਤੇ ਦੇਸ਼ ਦੀ ਸੇਵਾ, ਗਰਵ ਅਤੇ ਨਿਸ਼ਠਾ ਨਾਲ ਕਰਨ ਲਈ ਪ੍ਰੇਰਿਤ ਕਰਨਾ ਸੀ ।
ਮੇਜਰ ਅੰਮ੍ਰਿਤਪਾਲ ਸਿੰਘ ਨੇ ਭਾਰਤੀ ਫ਼ੌਜ ਵਿੱਚ ਆਪਣੀ ਸੇਵਾ ਦੇ ਦੋਰਾਨ ਦੇ ਸਫ਼ਰ ਅਤੇ ਕੀਮਤੀ ਤਜ਼ਰਬੇ ਸਾਂਝੇ ਕੀਤੇ।ਉਨ੍ਹਾਂ ਦੱਸਿਆ ਕਿ ਉਹ 2018 ਵਿੱਚ ਆਰਮਡ ਕੋਰ ਵਿੱਚ ਕਮਿਸ਼ਨ ਹੋਏ ਅਤੇ ਪ੍ਰਸਿੱਧ 06 ਲੈਸਰਜ਼ ਰੈਜੀਮੈਂਟ ਵਿੱਚ ਸੇਵਾ ਕਰ ਚੁੱਕੇ ਹਨ। ਉਨ੍ਹਾਂ ਨੇ ਮਾਰਚ 2023 ਤੋਂ ਦਸੰਬਰ 2025 ਤੱਕ 27 ਰਾਸਟਰੀ ਰਾਈਫਲਜ਼ ਵਿੱਚ ਵੀ ਸੇਵਾ ਕੀਤੀ, ਜੋ ਲੱਦਾਖ ਦੇ ਉਚੱਾਈਆਂ ਵਾਲੇ ਖੇਤਰ ਵਿੱਚ 18400 ਫੁੱਟ ਉਚਾਈ `ਤੇ ਮਾਰਸਿਮਿ ਕਲਾ ਵਰਗੇ ਦੁਨੀਆਂ ਦੇ ਸਭ ਤੋਂ ਉਚੇ ਮੋਟਰ ਯੋਗ ਦਰਿਆਵਾਂ ਵਿੱਚੋਂ ਇੱਕ ਹੈ।ਉਨ੍ਹਾਂ ਨੇ ਆਪਣੇ ਉਤਸ਼ਾਹ ਭਰੇ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਕੇਂਦਰਿਤ ਰਹਿਣ, ਸਰੀਰਿਕ ਅਤੇ ਮਾਨਸਿਕ ਤੌਰ `ਤੇ ਮਜ਼ਬੂਤ ਰਹਿਣ ਲਈ ਪ੍ਰੇਰਿਆ ਤਾਂ ਜੋ ਉਹ ਭੱਵਿਖ ਵਿੱਚ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾ ਸਕਣ ।
ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਦੀ ਸ਼ਾਨਦਾਰ ਵਿਰਾਸਤ `ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ।ਭਾਰਤੀ ਫ਼ੌਜ ਨੂੰ ਇੱਕ ਮਾਣਯੋਗ ਅਤੇ ਸਨਮਾਨਿਤ ਕਰੀਅਰ ਵਜੋਂ ਚੁਣਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।

Check Also

ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …