Monday, August 24, 2026

ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਸਾਹਿਤਕ ਮਿਲਣੀ ਦੌਰਾਨ ਨਾਵਲ ‘ਮੈਂ ਮੁੜ ਆਵਾਂਗੀ’ ਕੀਤਾ ਭੇਟ

ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) -ਸਥਾਨਕ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਖੇ ਅੱਜ ਇੱਕ ਸੰਖੇਪ ਸਾਹਿਤਕ ਮਿਲਣੀ ਦੌਰਾਨ ਸਾਹਿਤਕਾਰ ਇਕਵਾਕ ਸਿੰਘ ਪੱਟੀ ਨੇ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਆਪਣੇ ਨਵੇਂ ਨਾਵਲ ‘ਮੈਂ ਮੁੜ ਆਵਾਂਗੀ’ ਦੀ ਇੱਕ ਕਾਪੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਭੇਂਟ ਕੀਤੀ।ਪ੍ਰਿੰਸੀਪਲ ਵਾਲੀਆ ਨੇ ਵਿਦਿਆਰਥੀ ਜੀਵਨ ਵਿੱਚ ਕਿਤਾਬਾਂ ਅਤੇ ਲਾਇਬ੍ਰਰੇਰੀ ਦੀ ਮਹੱਤਤਾ ‘ਤੇ ਚਰਚਾ ਕੀਤੀ।ਉਹਨਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਨਾਵਲਕਾਰ ਨਾਨਕ ਸਿੰਘ ਅਤੇ ਭਾਈ ਵੀਰ ਸਿੰਘ ਜੀ ਦੀਆਂ ਪੜ੍ਹੀਆਂ ਲਿਖਤਾਂ ਨੂੰ ਯਾਦ ਕੀਤਾ। ਉਹਨਾਂ ਦੱਸਿਆ ਕਿ ਕਾਲਜ ਵਿੱਚ ਹਰ ਸਾਲ ਪੁਸਤਕ ਸਭਿਆਚਾਰ ਨੂੰ ਪ੍ਰਫੁਲਿੱਤ ਕਰਨ ਹਿੱਤ ਪੁਸਤਕ ਮੇਲਾ ਲਗਾਇਆ ਜਾਂਦਾ ਹੈ।ਇਕਵਾਕ ਪੱਟੀ ਨੇ ਦੱਸਿਆ ਕਿ ਇਹ ਉਹਨਾਂ ਦੀ ਤੇਰਵੀਂ ਕਿਤਾਬ ਹੈ ਅਤੇ ਦੋ ਕਿਤਾਬ ਛਪਾਈ ਅਧੀਨ ਹਨ।ਉਹ ਅਜਕਲ ਪੰਜਾਬ ਦੀਆਂ ਲੋਕ ਕਹਾਣੀਆਂ ’ਤੇ ਕੰਮ ਕਰ ਰਹੇ ਹਨ, ਜਿਸ ਬਾਬਤ ਪੁਸਤਕ ਜਲਦ ਪ੍ਰਕਾਸ਼ਿਤ ਹੋਵੇਗੀ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …