Friday, September 11, 2026

ਅਟਾਰੀ ਵਿਧਾਨ ਸਭਾ ਹਲਕੇ ਦੇ ਬੂਥ ਲੈਵਲ ਅਫ਼ਸਰਾਂ ਨੂੰ ਐਸ.ਆਈ.ਆਰ ਸਬੰਧੀ ਦਿੱਤੀ ਗਈ ਸਿਖਲਾਈ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ-2026) ਤਹਿਤ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਸਿਖਲਾਈ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ 020-ਅਟਾਰੀ (ਅ.ਜ) ਦੇ ਬੂਥ ਲੈਵਲ ਅਫ਼ਸਰਾਂ ਦੀ ਟ੍ਰੇਨਿੰਗ ਆਡੀਟੋਰੀਅਮ ਹਾਲ ਬੀ.ਬੀ.ਕੇ ਡੀ.ਏ.ਵੀ ਕਾਲਜ ਲਾਰੰਸ ਰੋਡ ਅੰਮ੍ਰਿਤਸਰ ਵਿਖੇ ਕਰਵਾਈ ਗਈ।ਇਹ ਟ੍ਰੇਨਿੰਗ ਗੁਰਮੰਦਰ ਸਿੰਘ ਮਨੇਸ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 20-ਅਟਾਰੀ (ਅ.ਜ) ਵਿਧਾਨ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟ੍ਰੇਟ, ਅੰਮ੍ਰਿਤਸਰ-2 ਦੀ ਅਗਵਾਈ ਅਤੇ ਦੇਖ-ਰੇਖ ਹੇਠ ਸੰਪਨ ਹੋਈ।ਟ੍ਰੇਨਿੰਗ ਵਿੱਚ 198 ਬੂਥ ਲੈਵਲ ਅਫ਼ਸਰਾਂ 20 ਸੈਕਟਰ ਅਫ਼ਸਰਾਂ 17 ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਅਤੇ ਵੱਖ-ਵੱਖ ਟੀਮਾਂ ਦੇ ਨੋਡਲ ਅਧਿਕਾਰੀਆਂ ਨੇ ਭਾਗ ਲਿਆ।
ਟ੍ਰੇਨਿੰਗ ਦੌਰਾਨ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਵੱਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਆਈ.ਆਰ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਸ਼੍ਰੀਮਤੀ ਹਰਜੀਤ ਕੌਰ, ਚੋਣ ਕਾਨੂੰਗੋ, ਸੁਖਪਾਲ ਸਿੰਘ (ਐਚ.ਡੀ.ਓ), ਮਨਦੀਪ ਕੁਮਾਰ (ਕੰਪਿਊਟਰ ਫੈਕਲਟੀ), ਅੰਮ੍ਰਿਤਪਾਲ ਸਿੰਘ (ਕੰਪਿਊਟਰ ਫੈਕਲਟੀ), ਅਮਨਦੀਪ ਸਿੰਘ (ਲੈਕਚਰਾਰ), ਪਰਮਿੰਦਰ ਸਿੰਘ (ਲੈਕਚਰਾਰ), ਸਿਮਰਨਦੀਪ ਸਿੰਘ (ਐਸ.ਡੀ.ਓ), ਹਰਪ੍ਰੀਤ ਸਿੰਘ (ਏ.ਈ.ਓ), ਅਜੈ ਕੁਮਾਰ (ਪ੍ਰਿੰਸੀਪਲ), ਕੁਲਵਿੰਦਰ ਸਿੰਘ (ਲੈਕਚਰਾਰ) ਅਤੇ ਮਨਦੀਪ ਸਿੰਘ (ਏ.ਡੀ.ਓ) ਨੇ ਮਾਸਟਰ ਟ੍ਰੇਨਰਾਂ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।

 

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …