Wednesday, September 23, 2026

ਬੀ.ਐਸ.ਐਨ.ਐਲ ਨੇ ਡਾਇਰੈਕਟ ਸੈਲਿੰਗ ਏਜੰਟਾਂ ਦੀ ਨਾਮਾਂਕਣ ਮੁਹਿੰਮ ਕੀਤੀ ਸ਼ੁਰੂ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) – ਭਾਰਤ ਸੰਚਾਰ ਨਿਗਮ ਲਿਮ. (ਬੀ.ਐਸ.ਐਨ.ਐਲ) ਅੰਮ੍ਰਿਤਸਰ (ਓਪਰਸ਼਼ਨ ਏਰੀਆ) ਵੱਲੋਂ ਆਪਣੇ ਰਿਟੇਲ ਨੈਟਵਰਕ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸਥਾਨਕ ਪੱਧਰ `ਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਡਾਇਰੈਕਟ ਸੇਲਿੰਗ ਏਜੰਟਾਂ (ਡੀ.ਐਸ.ਏ) ਦੀ ਨਾਮਾਂਕਣ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਮੁਹਿੰਮ ਤਹਿਤ ਸਥਾਨਕ ਦੁਕਾਨਦਾਰਾਂ, ਮੋਬਾਈਲ ਰਿਟੇਲਰਾਂ, ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਆਪਰੇਟਰਾਂ ਅਤੇ ਉੱਦਮੀਆਂ ਨੂੰ ਬੀ.ਐਸ.ਐਨ.ਐਲ ਨਾਲ ਜੁੜ ਕੇ ਆਪਣਾ ਕਾਰੋਬਾਰ ਵਧਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਬੀ.ਐਸ.ਐਨ.ਐਲ ਦੇ ਸਵਦੇਸ਼ੀ 4ਜੀ ਨੈਟਵਰਕ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦੇ ਮੱਦੇਨਜ਼ਰ ਡੀ.ਐਸ.ਏ ਬੀ.ਐਸ.ਐਨ.ਐਲ ਦੇ ਸਿਮ ਕਾਰਡਾਂ ਦੀ ਵਿਕਰੀ, ਮੋਬਾਈਲ ਨੰਬਰ ਪੋਰਟੇਬਿਲਟੀ (ਐਮ.ਐਨ.ਪੀ) ਦੀ ਸਹੂਲਤ ਪ੍ਰਦਾਨ ਕਰਨ ਅਤੇ ਪ੍ਰੀਪੇਡ ਰੀਚਾਰਜ਼ ਸੇਵਾਵਾਂ ਰਾਹੀਂ ਆਕਰਸ਼ਕ ਕਮਿਸ਼ਨ ਪ੍ਰਾਪਤ ਕਰ ਸਕਦੇ ਹਨ।ਬੀ.ਐਸ.ਐਨ.ਐਲ ਨੇ ਇਸ ਪਹਿਲ ਨੂੰ ਸਥਾਨਕ ਪੱਧਰ `ਤੇ ਰੁਜ਼ਗਾਰ ਸਿਰਜਣ ਅਤੇ ਡਿਜ਼ੀਟਲ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।
ਬੀ.ਐਸ.ਐਨ.ਐਲ ਦੇ ਜਨਰਲ ਮੈਨਜਰ ਅਨਿਲ ਕੁਮਾਰ ਗੌਤਮ ਨੇ ਦੱਸਿਆ ਕਿ ਦਿਲਚਸਪੀ ਰੱਖਣ ਵਾਲੇ ਬਿਨੈਕਾਰ ਆਪਣੇ ਨਜ਼ਦੀਕੀ ਬੀ.ਐਸ.ਐਨ.ਐਲ ਦਫ਼ਤਰ ਜਾਂ ਗਾਹਕ ਸੇਵਾ ਕੇਂਦਰ (ਸੀ.ਐਸ.ਸੀ) ਵਿੱਚ ਜਾ ਕੇ ਡੀ.ਐਸ.ਏ ਵਜੋਂ ਨਾਮਾਂਕਣ ਕਰਵਾ ਸਕਦੇ ਹਨ ਅਤੇ ਬੀ.ਐਸ.ਐਨ.ਐਲ ਦੇ ਵਧ ਰਹੇ ਨੈਟਵਰਕ ਦਾ ਹਿੱਸਾ ਬਣ ਸਕਦੇ ਹਨ।
ਇਸ ਦੇ ਨਾਲ ਹੀ ਬੀ.ਐਸ.ਐਨ.ਐਲ ਵੱਲੋਂ ਭਾਰਤਨੈਟ ਪ੍ਰੋਜੈਕਟ ਰਾਹੀਂ ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਪੇਂਡੂ ਇਲਾਕਿਆਂ ਵਿੱਚ ਫਾਈਬਰ ਟੂ ਦ ਹੋਮ (ਐਫ.ਟੀ.ਟੀ.ਐਚ) ਕਨੈਕਸ਼ਨਾਂ ਦੀ ਬੁਕਿੰਗ ਨੂੰ ਸੁਖਾਲਾ ਬਣਾਉਣ ਲਈ ਇੱਕ ਸਮਰਪਿਤ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ।ਇਸ ਯੋਜਨਾ ਅਧੀਨ ਭਾਰਤਨੈਟ ਗਾਹਕਾਂ ਨੂੰ ਡਬਲਿਊ.ਏ.ਵੀ.ਈ.ਐਸ ਓ.ਟੀ.ਟੀ ਸਮੱਗਰੀ ਅਤੇ 400 ਤੋਂ ਵੱਧ ਲਾਈਵ ਟੀ.ਵੀ ਚੈਨਲਾਂ ਦੀ ਮੁਫ਼ਤ ਪਹੁੰਚ ਉਪਲੱਬਧ ਕਰਵਾਈ ਜਾ ਰਹੀ ਹੈ।
ਬੀ.ਐਸ.ਐਨ.ਐਲ ਵੱਲੋਂ ਸੀਮਤ ਸਮੇਂ ਲਈ ਡਿਸਕੁਨੈਕਟ ਹੋਏ ਬੀ.ਐਨ.ਯੂ ਨੰਬਰਾਂ ਨੂੰ ਮੁੜ ਚਾਲੂ ਕਰਵਾਉਣ ਲਈ ਵਿਸ਼ੇਸ਼ “ਘਰ ਵਾਪਸੀ ਯੋਜਨਾ” ਵੀ ਲਾਗੂ ਕੀਤੀ ਗਈ ਹੈ।ਇਸ ਤੋਂ ਇਲਾਵਾ ਗਾਹਕਾਂ ਲਈ ਕਈ ਆਕਰਸ਼ਕ ਐਡ-ਆਨ ਪਲਾਨ ਵੀ ਉਪਲੱਬਧ ਕਰਵਾਏ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਮਨੋਰੰਜਨ ਅਤੇ ਡਿਜ਼ੀਟਲ ਸੇਵਾਵਾਂ ਦਾ ਵਧੀਆ ਤਜ਼ਰਬਾ ਮਿਲੇਗਾ।
ਕਿਸੇ ਵੀ ਜਾਣਕਾਰੀ ਜਾਂ ਪੁਛਗਿੱਛ ਲਈ ਬੀ.ਐਸ.ਐਨ.ਐਲ ਦੇ ਹੈਲਪਲਾਈਨ ਨੰਬਰ 99155-87000 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …