Sunday, August 2, 2026

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ ਅਤੇ ਸਮਾਜ ਦੇ ਹਰ ਵਰਗ ਤੱਕ ਸਿੱਖਿਆ ਪਹੁੰਚਾਉਣ ਦੇ ਸੰਕਲਪ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਹੋਰ ਇਤਿਹਾਸਕ ਕਦਮ ਚੁੱਕਦਿਆਂ ਸਿੱਖ ਰੈਜੀਮੈਂਟਲ ਸੈਂਟਰ ਭਾਰਤੀ ਫੌਜ ਨਾਲ ਇੱਕ ਮਹੱਤਵਪੂਰਨ ਸਮਝੌਤਾ ਪੱਤਰ (ਐਮ.ਓ.ਯੂ) ਸਾਇਨ ਕੀਤਾ ਹੈ।ਇਸ ਪਹਿਲ ਰਾਹੀਂ ਅਗਨੀਪਥ ਯੋਜਨਾ ਅਧੀਨ ਸੇਵਾ ਨਿਭਾਅ ਰਹੇ ਅਗਨੀਵੀਰਾਂ ਅਤੇ ਹੋਰ ਫੌਜੀ ਜਵਾਨਾਂ ਨੂੰ ਯੂਨੀਵਰਸਿਟੀ ਦੇ ਯੂ.ਜੀ.ਸੀ ਮਨਜ਼ੂਸ਼ੁੁਦਾ ਓ.ਡੀ.ਐਲ ਅਤੇ ਆਨਲਾਈਨ ਕੋਰਸਾਂ ਰਾਹੀਂ ਉਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।ਐਮ.ਓ.ਯੂ ਅਨੁਸਾਰ ਅਗਨੀਵੀਰ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਆਨਲਾਈਨ ਸਟੱਡੀਜ਼ ਅਧੀਨ ਚੱਲ ਰਹੇ ਅੰਡਰਗ੍ਰੈਜ਼ੂਏਟ, ਪੋਸਟਗ੍ਰੈਜੂਏਟ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਵਿੱਚ ਦਾਖ਼ਲਾ ਲੈ ਸਕਣਗੇ।ਇਸ ਨਾਲ ਉਹ ਰਾਸ਼ਟਰੀ ਪੱਧਰ ’ਤੇ ਮੰਨੀਆਂ ਹੋਈਆਂ ਡਿਗਰੀਆਂ ਪ੍ਰਾਪਤ ਕਰਕੇ ਆਪਣੀ ਪੇਸ਼ੇਵਰ ਯੋਗਤਾ ਅਤੇ ਕਰੀਅਰ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰ ਸਕਣਗੇ।ਇਹ ਐਮ.ਓ.ਯੂ ਵਾਈਸ-ਚਾਂਸਲਰ ਦਫ਼ਤਰ ਦੇ ਕਮੇਟੀ ਰੂਮ ਵਿੱਚ ਆਯੋਜਿਤ ਸਮਾਰੋਹ ਦੌਰਾਨ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਹਾਜ਼ਰੀ ਵਿੱਚ ਸਾਇਨ ਕੀਤਾ ਗਿਆ।
ਇਸ ਮੌਕੇ ਬ੍ਰਿਗੇਡੀਅਰ ਦਿਗਵਿਜੈ ਸਿੰਘ ਐਸ.ਐਮ ਕਮਾਂਡੈਂਟ ਸਿੱਖ ਰੈਜੀਮੈਂਟਲ ਸੈਂਟਰ, ਕਰਨਲ ਨਿਤਿਨ ਗੌਤਮ ਅਤੇ ਮੇਜਰ ਡੀ.ਵੀ ਬਸਨੇਤ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …