Saturday, October 3, 2026

12ਵਾਂ ਅੰਤਰਰਾਸ਼ਟਰੀ ਯੋਗ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਐਨ.ਸੀ.ਸੀ ਗਰੁੱਪ ਹੈਡਕੁਆਰਟਰ ਅੰਮ੍ਰਿਤਸਰ ਨੇ 21 ਜੂਨ 2026 ਨੂੰ ਅੰਮ੍ਰਿਤਸਰ ਵਿਖੇ ਉਤਸ਼ਾਹ ਨਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।ਮੁੱਖ ਸਮਾਗਮ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਲਾਅਨ ਵਿੱਚ “ਸਿਹਤਮੰਦ ਉਮਰ ਲਈ ਯੋਗ” ਥੀਮ ਅਧੀਨ ਆਯੋਜਿਤ ਕੀਤਾ ਗਿਆ ਸੀ।2 ਅਧਿਕਾਰੀ, 10 ਏ.ਐਨ.ਓ /ਸੀ.ਟੀ.ਓ, 20 ਪੀ.ਆਈ ਸਟਾਫ ਅਤੇ 600 ਤੋਂ ਵੱਧ ਐਨ.ਸੀ.ਸੀ ਸੀ.ਡੀ.ਟੀ ਨੇ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਸਾਂਝੇ ਯੋਗਾ ਪ੍ਰੋਟੋਕੋਲ ਅਨੁਸਾਰ ਵੱਖ-ਵੱਖ ਆਸਣ ਅਤੇ ਪ੍ਰਾਣਾਯਾਮ ਕੀਤੇ।
ਇਹ ਸਮਾਗਮ ਮਾਨਯੋਗ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਲਾਈਵ ਪ੍ਰਸਾਰਣ ਨਾਲ ਸ਼ੁਰੂ ਹੋਇਆ।ਇਸ ਤੋਂ ਬਾਅਦ ਯੋਗਾ ਹੋਇਆ ਜਿਸ ਵਿੱਚ ਭਾਰਤੀ ਯੋਗ ਸੰਸਥਾਨ ਦੇ ਯੋਗਾ ਇੰਸਟ੍ਰਕਟਰ ਨੇ ਭਾਗੀਦਾਰਾਂ ਨੂੰ ਯੋਗਾ ਕਰਨ ਲਈ ਮਾਰਗਦਰਸ਼ਨ ਕੀਤਾ।ਉਨ੍ਹਾਂ ਨੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਅਤੇ ਸਿਹਤਮੰਦ ਉਮਰ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਾ ਦੀ ਮਹੱਤਤਾ `ਤੇ ਚਾਨਣਾ ਪਾਇਆ।ਇਸ ਤੋਂ ਬਾਅਦ ਯੋਗਾ ਦੀ ਬਾਰੇ ਨੁੱਕੜ ਨਾਟਕ ਪੇਸ਼ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …