Monday, July 6, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਦੋ-ਰੋਜ਼ਾ `ਸਮਰੱਥਾ ਨਿਰਮਾਣ ਪ੍ਰੋਗਰਾਮ` ਸੰਪਨ

ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਅਸ਼ੀਰਵਾਦ ‘ਤੇ ਡਾ. (ਸ੍ਰੀਮਤੀ) ਨਿਸ਼ਾ ਪਸ਼ੀਨ ਡਾਇਰੈਕਟਰ ਅਕਾਦਮਿਕ ਡੀ.ਏ.ਵੀ ਸੀ.ਏ.ਈ ਅਤੇ ਵੀ.ਕੇ ਚੋਪੜਾ, ਡਾਇਰੈਕਟਰ ਪਬਲਿਕ ਸਕੂਲਜ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੀ ਯੋਗ ਅਗਵਾਈ ਹੇਠ ਡੀ.ਏ.ਵੀ ਸੀ.ਏ.ਈ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਕਲੱਸਟਰ ਸੀ.ਈ ਅਤੇ ਐਲ ਦੇ ਸਹਿਯੋਗ ਨਾਲ ਅਧਿਆਪਕਾਂ ਲਈ ਦੋ ਰੋਜ਼ਾ `ਸਮਰੱਥਾ ਨਿਰਮਾਣ ਪ੍ਰੋਗਰਾਮ` ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ
ਇਸ ਕਾਰਜਸ਼ਾਲਾ ਵਿੱਚ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ ਲਗਭਗ 438 ਅਧਿਆਪਕ/ਅਧਿਆਪਕਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ, ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਬੀ.ਬੀ.ਕੇ ਡੀ.ਏ.ਵੀ ਪਬਲਿਕ ਸਕੂਲ ਯਾਸੀਨ ਰੋਡ ਅੰਮ੍ਰਿਤਸਰ, ਡੀ.ਏ.ਵੀ ਰੈਡ ਕ੍ਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ ਅੰਮ੍ਰਿਤਸਰ, ਜੇ.ਆਰ.ਐਸ. ਡੀ.ਏ.ਵੀ. ਪਬਲਿਕ ਸਕੂਲ, ਝਬਾਲ, ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ, ਅਟਾਰੀ, ਜੀ.ਐਨ.ਡੀ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ, ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ ਤਲਵਾੜਾ, ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ, ਨੰਗਲ ਅਤੇ ਗੰਗੂਵਾਲ, ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ, ਡੀ.ਆਰ.ਬੀ ਡੀ.ਏ.ਵੀ ਸੈਨਟੇਨਰੀ ਪਬਲਿਕ ਸਕੂਲ ਬਟਾਲਾ, ਐਲ.ਜੇ.ਐਨ ਡੀ.ਏ.ਵੀ ਪਬਲਿਕ ਸਕੂਲ ਗੜ੍ਹਦੀਵਾਲਾ, ਐਸ.ਵੀ.ਜੇ.ਸੀ ਡੀ.ਏ.ਵੀ ਪਬਲਿਕ ਸਕੂਲ ਦਸੂਹਾ ਤੇ ਡਾ. ਐਮ.ਸੀ.ਐਮ ਡੀ.ਏ.ਵੀ ਸੈਨਟੇਨਰੀ ਪਬਲਿਕ ਸਕੂਲ ਪਠਾਨਕੋਟ, ਦੇ ਅਧਿਆਪਕ/ਅਧਿਆਪਕਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ ।
ਇਹ ਕਾਰਜਸ਼ਾਲਾ ਅੰਗ੍ਰੇਜ਼ੀ, ਹਿੰਦੀ, ਪੰਜਾਬੀ, ਗਣਿਤ, ਵਿਗਿਆਨ ਤੇ ਸਮਾਜਿਕ ਵਿਗਿਆਨ ਵਿਸਿ਼ਆਂ ਨਾਲ ਸੰਬੰਧਤ ਸੈਸ਼ਨ ਕਰਵਾਏ ਗਏ।ਇੰਨ੍ਹਾਂ ਦਾ ਉਦੇਸ਼ ਅਧਿਆਪਕਾਂ ਦੇ ਵਿਸ਼ਾ ਗਿਆਨ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਨਵੀਨਤਮ ਅਧਿਆਪਨ ਵਿਧੀਆਂ ਨਾਲ ਜਾਣੂ ਕਰਵਾਉਣਾ ਸੀ।ਸਰੋਤ ਵਿਅਕਤੀਆਂ ਵੱਲੋਂ ਕਰਵਾਏ ਗਏ ਗਿਆਨਵਰਧਕ ਅਤੇ ਵਿਹਾਰਕ ਸੈਸ਼ਨਾਂ ਦੀ ਭਾਗੀਦਾਰਾਂ ਨੂੰ ਭਰਪੂਰ ਸ਼ਲਾਘਾ ਕੀਤੀ ਅਤੇ ਹੋਰ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।ਖੇਤਰੀ ਅਤੇ ਕਲੱਸਟਰ ਹੈਡ ਪੰਜ਼ਾਬ ਜ਼ੋਨ ਐਲ ਤੇ ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਸਾਰੇ ਸਰੋਤ ਵਿਅਕਤੀਆਂ ਦਾ ਉਨ੍ਹਾਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਸਮਰੱਥਾ ਨਿਰਮਾਣ ਪ੍ਰੋਗਰਾਮ ਅਧਿਆਪਕਾਂ ਦੇ ਨਿਰੰਤਰ ਪਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਜਿਸ ਦਾ ਸਿੱਧਾ ਲਾਭ ਵਿਦਿਆਰਥੀਆਂ ਨੂੰ ਮਿਲਦਾ ਹੈ।ਇਸ ਪ੍ਰੋਗਰਾਮ ਤੋਂ ਪ੍ਰਾਪਤ ਨਵੇਂ ਵਿਚਾਰਾਂ ਅਤੇ ਅਧਿਆਪਨ ਤਕਨੀਕਾਂ ਨੂੰ ਆਪਣੀਆਂ ਜਮਾਤਾਂ ਵਿੱਚ ਲਾਗੂ ਕਰਕੇ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਰੁਚੀਕਰ, ਪ੍ਰਭਾਵਾਲੀ ਅਤੇ ਗੁਣਵੱਤਾਪੂਰਨ ਬਣਾਉਣਗੇ ।

Check Also

ਮਾਨ ਸਰਕਾਰ 15 ਅਗਸਤ ਤੋਂ ਸਰਪੰਚਾਂ ਨੂੰ ਦੇਵੇਗੀ 10,000 ਰੁਪਏ ਮਹੀਨਾ ਮਾਣਭੱਤਾ – ਚੇਅਰਮੈਨ ਗੁਰਪ੍ਰਤਾਪ ਸੰਧੂ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …