Friday, July 10, 2026

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ ਦੱਸਿਆ ਹੈ ਕਿ ਸਿੱਖ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੇ ਸਾਹਸ, ਬਲਿਦਾਨ ਅਤੇ ਗੌਰਵਮਈ ਵਿਰਸੇ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਉਦੇਸ਼ ਨਾਲ ਅੰਮ੍ਰਿਤਸਰ ਰਾਈਡਰਜ਼ ਵੱਲੋਂ ਐਤਵਾਰ 12 ਜੁਲਾਈ 2026 ਨੂੰ ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਇੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਯਾਦਗਾਰੀ ਰਾਈਡ ਵਿੱਚ ਭਾਰਤੀ ਫੌਜ ਦੇ ਜਵਾਨਾਂ ਅਤੇ ਸਿਵਲ ਮੋਟਰਸਾਈਕਲ ਰਾਈਡਰਜ਼ ਦੀ ਭਾਗੀਦਾਰੀ ਹੋਵੇਗੀ, ਜੋ ਦੇਸ਼ ਦੀ ਰੱਖਿਆ ਲਈ ਆਪਣਾ ਸਰਵਉਚ ਬਲਿਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਇਹ ਰਾਈਡ ਰਾਮ ਬਾਗ (ਕੰਪਨੀ ਬਾਗ) ਤੋਂ ਸਵੇਰੇ 5:30 ਵਜੇ ਇਕੱਤਰ ਹੋਣ ਉਪਰੰਤ ਸ਼ੁਰੂ ਹੋਵੇਗੀ।ਇਸ ਤੋਂ ਬਾਅਦ ਮੋਟਰਸਾਈਕਲ ਕਾਫ਼ਲਾ ਲਗਭਗ 25 ਕਿਲੋਮੀਟਰ (ਇੱਕ ਪਾਸੇ) ਦਾ ਸਫ਼ਰ ਤੈਅ ਕਰਦਿਆਂ ਕਰੀਬ 30 ਮਿੰਟ ਵਿੱਚ ਪੁਲ ਮੋਰਾਂ ਵਾਰ ਮੈਮੋਰੀਅਲ ਪਹੁੰਚੇਗਾ।
ਦਲਵਿੰਦਰਜੀਤ ਸਿੰਘ ਨੇ ਮੋਟਰਸਾਈਕਲ ਪ੍ਰੇਮੀਆਂ, ਸਾਬਕਾ ਸੈਨਿਕਾਂ, ਸੇਵਾਰਤ ਫੌਜੀ ਜਵਾਨਾਂ ਅਤੇ ਦੇਸ਼ ਭਗਤ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਨੁਸ਼ਾਸਨ ਅਤੇ ਸਤਿਕਾਰ ਦੀ ਭਾਵਨਾ ਨਾਲ ਇਸ ਯਾਦਗਾਰੀ ਰਾਈਡ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ।

Check Also

ਨਗਰ ਨਿਗਮ ਵੱਲੋਂ ਲੋਹਗੜ੍ਹ ਗੇਟ ਅਤੇ ਹਰੀਪੁਰਾ ਵਿਖੇ ਨਾਜਾਇਜ਼ ਕਬਜ਼ੇ ਹਟਾਏ ਗਏ

ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਐਸਟੇਟ ਵਿੰਗ ਵਲੋਂ ਲੋਹਗੜ੍ਹ ਗੇਟ ਅਤੇ ਹਰੀਪੁਰਾ …