Saturday, October 3, 2026

ਪੰਜਾਬੀ ਲੇਖਕਾਂ ਨੇ ਕਥਾਕਾਰ ਦੀਪ ਦੇਵਿੰਦਰ ਸਿੰਘ ਦੀ ਸਿਹਤਯਾਬੀ ਲਈ ਕੀਤੀ ਕਾਮਨਾ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਪੰਜਾਬੀ ਸਾਹਿਤਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਕੇਂਦਰੀ ਪੰਜਾਬੀ ਲੇਖਕ ਦੇ ਦਫਤਰ ਸੱਕਤਰ ਅਤੇ ਨਾਮਵਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਜਿਹੜੇ ਪਿਛਲੇ ਦਿਨੀ ਇਕ ਹਾਦਸੇ ਵਿਚ ਜਖਮੀ ਹੋ ਗਏ ਸਨ ਦੀ ਸਿਹਤਯਾਬੀ ਲਈ ਕਾਮਨਾ ਕੀਤੀ।ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਬ ਦੇ ਸੰਚਾਲਕ ਅਤੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਹੁਰਾਂ ਦੀ ਅਗਵਾਈ ਵਿਚ ਮਨਜੀਤ ਸਿੰਘ ਵੱਸੀ, ਸੁਖਵੰਤ ਕੌਰ ਆਤੇ ਨਾਮਵਰ ਗੀਤਕਾਰ ਮੱਖਣ ਭੈਣੀਵਾਲ ਨੇ ਮਿਲ ਕੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ।ਗੌਰਤਲਬ ਹੈ ਕਿ ਦੀਪ ਦੇਵਿੰਦਰ ਸਿੰਘ ਆਪਣੇ ਕੰਮਕਾਰ ਦੇ ਸਿਲਸਿਲੇ ਤਹਿਤ ਸੁਲਤਾਨਵਿੰਡ ਤੋਂ ਦਬੁਰਜ਼ੀ ਲਿੰਕ ਰੋਡ ‘ਤੇ ਜਾ ਰਹੇ ਸਨ।ਅਚਨਚੇਤ ਸਕੂਲੀ ਬੱਚੇ ਸੜਕ ਦੇ ਵਿਚਕਾਰ ਆਉਣ ਕਰਕੇ ਉਹ ਬੱਚਿਆਂ ਦਾ ਬਚਾਅ ਕਰਦੇ ਐਕਟਿਵਾ ਸਮੇਤ ਸੜਕ ‘ਤੇ ਡਿਗ ਪਏ ਜਿਸ ਨਾਲ ਉਹਨਾਂ ਦੇ ਸੱਜੇ ਮੋਢੋ ਦੀ ਹੱਡੀ ਕਰੈਕ ਹੋ ਗਈ।ਇਲਾਜ਼ ਕਰਦੇ ਡਾਕਟਰਾਂ ਨੇ ਉਹਨਾਂ ਨੂੰ ਮੁਕੰਮਲ ਅਰਾਮ ਦੀ ਸਲਾਹ ਦਿੱਤੀ ਹੈ।
ਇਸੇ ਦੌਰਾਨ ਪ੍ਰੋ. ਗੁਰਭਜਨ ਗਿੱਲ, ਸ਼੍ਰੋਮਣੀ ਸ਼ਾਇਰ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ, ਡਾ਼ ਮਨਜਿੰਦਰ ਸਿੰਘ, ਡਾ. ਬਲਜੀਤ ਰਿਆੜ, ਗੁਰਮੀਤ ਬਾਜਵਾ, ਡਾ. ਕਸਮੀਰ ਸਿੰਘ, ਪ੍ਰਤੀਤ ਸਹਿਦੇਵ, ਮੋਹਿਤ,  ਇਕਵਾਕ ਸਿੰਘ ਪੱਟੀ, ਵਰਿੰਦਰ ਅਜਾਦ, ਡਾ. ਪ੍ਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਪ੍ਰਮਜੀਤ ਸਿੰਘ ਬਾਠ, ਵਜ਼ੀਰ ਸਿੰਘ ਰੰਧਾਵਾ, ਸੁਖਬੀਰ ਸਿੰਘ ਖੁਰਮਣੀਆਂ, ਪ੍ਰਿੰ ਰਘਬੀਰ ਸਿੰਘ ਸੋਹਲ
ਆਦਿ ਨੇ ਦੀਪ ਦੇਵਿੰਦਰ ਸਿੰਘ ਦੀ ਸਿਹਤ ਦਾ ਹਾਲ ਜਾਣਿਆ ਅਤੇ ਜਲਦ ਤੰਦਰੁਸਤੀ ਦੀ ਕਾਮਨਾ ਕੀਤੀ।

 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …