Friday, April 10, 2026

ਪਸ਼ੂ ਪਾਲਣ ਵਿਭਾਗ ਵੱਲੋਂ ਫਰੀ ਪਸ਼ੂ ਭਲਾਈ ਕੈਂਪ ਲਗਾਇਆ ਗਿਆ

PPN2001201506

ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਸ਼ੂ ਪਾਲਣ ਵਿਭਾਗ ਨੇ ਪੇਂਡੂ ਖੇਤਰ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਿੰਡ ਕੁਹਾੜਿਆਂ ਵਾਲੀ ਵਿੱਚ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਇਹ ਕੈਂਪ ਡਾ. ਹਰਪ੍ਰੀਤ ਕੋਰ ਵੈਟਨਰੀ ਅਫਸਰ ਸੀ.ਵੀ. ਐਚ. ਕਮਾਲ ਵਾਲਾ ਦੀ ਦੇਖ ਰੇਖ ਹੇਠ ਲਗਾਇਆ ਗਿਆ ਅਤੇ ਉਹਨਾਂ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਸਮੇ ਸਮੇ ਤੇ ਮਲੱਪ ਰਹਿਤ ਕਰਨ ਬਾਰੇ ਦੱਸਿਆ ।ਡਾ. ਰਜੇਸ਼ ਜਾਜੋਰੀਆ ਵੈਟਨਰੀ ਅਫਸਰ ਡੱਬਵਾਲਾ ਕਲਾਂ ਨੇ ਕੈਂਪਵਿੱਚ ਵਿਸ਼ੇਸ਼ ਤੋਰ ਤੇ ਪਹੁੰਚ ਕੇ ਪਸ਼ੂ ਪਾਲਕਾ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਦੱਸ ਕੇ ਜਾਗਰੂਕ ਕੀਤਾ। ਜਿਸ ਵਿੱਚ ਉਹਨਾਂ ਨੇ ਪਸ਼ੂ ਪਾਲਕਾਂ ਦੀਆਂ ਪਸ਼ੂਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸੁਣਕੇ ਉਹਨਾਂ ਦਾ ਹੱਲ ਕੀਤਾ ਗਿਆ। ਉਹਨਾਂ ਵੱਲੋਂ ਸਰਕਾਰੀ ਸਕੀਮਾ ਦੇ ਤਹਿਤ ਪਸ਼ੂਆਂ ਦੇ ਕੀਤੇ ਜਾ ਰਹੇ ਬੀਮੇ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਹਰਪ੍ਰੀਤ ਕੋਰ ਵੈਟਨਰੀ ਅਫਸਰ ਨੇ ਪਸ਼ੂ ਪਾਲਕਾਂ ਨੂੰ ਸਹਾਇਕ ਧੰਦੇ ਚਲਾਊਣ ਜਿਵੇ ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ, ਮੂਰਗੀ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਵੈਟਨਰੀ ਇੰਸਪੈਕਟਰ ਸੁਰਿੰਦਰ ਕੁਮਾਰ ਸੀ.ਵੀ.ਡੀ. ਮੱਮੂ ਖੇੜਾ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਹਰੇ ਚਾਰੇ ਸਬੰਧੀ ਜਾਣਕਾਰੀ ਦਿੱਤੀ। ਜਿਸ ਵਿੱਚ 100 ਕਿੱਲੋ ਸਰਕਾਰੀ ਸੱਬ ਸਿਟੀ ਵਾਲਾ ਮਿਨਰਲ ਮਿਕਚਰ 50 ਪਸ਼ੂ ਪਾਲਕਾਂ ਨੂੰ ਦਿੱਤਾ ਗਿਆ ਅਤੇ ਦਵਾਈਆਂ ਫਰੀ ਵੰਡੀਆਂ ਗਈਆਂ ।ਇਸ ਕੈਂਪਵਿੱਚ ਪਿੰਡ ਦੇ ਸਰਪੰਚ ਸ਼ੁਭਾਸ਼ ਚੰਦਰ ਬਜਾਜ ਨੇ ਪੂਰਾ ਸਹਿਯੋਗ ਦਿੱਤਾ ।ਇਸ ਮੋਕੇ ਹਾਜਰ ਸਟਾਫ ਵਿੱਚ ਸੁਰਿੰਦਰ ਕੁਮਾਰ ਸੀ.ਵੀ.ਡੀ. ਮੱਮੂ ਖੇੜਾ, ਸੁਰਿੰਦਰ ਕੁਮਾਰ ਸੀ.ਵੀ.ਐਚ. ਕਮਾਲ ਵਾਲਾ, ਰਜਿੰਦਰ ਕੁਮਾਰ ਦਰਜਾਚਾਰ, ਵਿਜੇ ਕੁਮਾਰ ਦਰਜਾਚਾਰ, ਗੁਰਾ ਸਿੰਘ ਵੈਅਨਰੀ ਇੰਸਪੈਕਟਰ ( ਸੇਵਾ ਮੁੱਕਤ ) ਸ਼ਾਮਲ ਸਨ। ਪਿੰਡ ਦੇ ਸਰਪੰਚ ਸ਼ੁਭਾਸ਼ ਚੰਦਰ ਬਜਾਜ ਦਾ ਕੈਂਪ ਵਿੱਚ ਸਹਿਯੋਗ ਕਰਨ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply