Friday, October 16, 2026

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ ਗਿਆ।ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਸਿਮਰਿਤ ਲੂਥਰਾ ਚੰਡੀਗੜ੍ਹ ਤੋ ਸੀਨੀਅਰ ਆਰਟਿਸਟ ਹਨ।ਉਨ੍ਹਾਂ ਨੇ 18 ਦੇ ਕਰੀਬ ਪੇਟਿੰਗਾਂ ਪ੍ਰਦਰਸ਼ਿਤ ਕੀਤੀਆਂ ਹਨ।ਕਲਾਕਾਰ ਸਿਮਰਿਤ ਲੂਥਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੇਂਟਿੰਗ ਉਨ੍ਹਾਂ ਲਈ ਆਪਣੇ ਅੰਦਰਲੇ ਵਿਚਾਰਾਂ ਅਤੇ ਅਨੁਭਵਾਂ ਨੂੰ ਦਰਸ਼ਕਾਂ ਨਾਲ ਸਾਂਝਾ ਕਰਮ ਦਾ ਅਹਿਮ ਮਾਧਿਅਮ ਹੈ।ਉਨ੍ਹਾਂ ਨੇ ਇਸ ਪ੍ਰਦਰਸ਼ਨੀ ਰਾਹੀਂ ਆਪਣੀ ਕਲਾ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੀ ਗਈਆਂ ਕਲਾਕ੍ਰਿਤਾਂ ਦੀ ਸ਼ਲ਼ਾਘਾ ਕੀਤੀ।ਉਨ੍ਹਾਂ ਕਿਹਾ ਕਿ ਅਜਿਹੀਆਂ ਕਲਾ ਪ੍ਰਸਰਸ਼ਨੀਆਂ ਕਲਾਕਾਰਾਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਮੰਚ ਪ੍ਰਦਾਨ ਕਰਦੀਆਂ ਹਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …