Sunday, August 30, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਪ੍ਰਿੰਸੀਪਲ ਵਾਲੀਆ `ਬੈਸਟ ਪ੍ਰਿੰਸੀਪਲ 2026` ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਆਪਣੀਆਂ ਪ੍ਰਾਪਤੀਆਂ ਦੀ ਲੜੀ ਵਿੱਚ ਇੱਕ ਹੋਰ ਮਹੱਤਵਪੂਰਨ ਉਪਲੱਬਧੀ ਜੋੜਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵੱਲੋਂ ਸਥਾਪਿਤ ਨੈਸ਼ਨਲ ਸਸਟੇਨੇਬਿਲਿਟੀ ਐਕਸੀਲੈਂਸ ਐਵਾਰਡਜ਼ 2026 ਅਧੀਨ `ਬੈਸਟ ਪ੍ਰਿੰਸੀਪਲ 2026-ਐਵਾਰਡ ਆਫ਼ ਆਨਰ` ਨਾਲ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਡਾ. ਪੁਸ਼ਪਿੰਦਰ ਵਾਲੀਆ ਦੀ ਦੂਰਦਰਸ਼ੀ ਅਗਵਾਈ, ਅਕਾਦਮਿਕ ਉੱਤਮਤਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਸੰਸਥਾ ਦੇ ਵਿਕਾਸ ਅਤੇ ਤਰੱਕੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ।
ਉਨ੍ਹਾਂ ਦੀ ਯੋਗ ਅਗਵਾਈ ਹੇਠ ਕਾਲਜ ਨੇ ਆਪਣੇ ਅਕਾਦਮਿਕ ਅਤੇ ਸੰਸਥਾਗਤ ਪੱਧਰ ਨੂੰ ਲਗਾਤਾਰ ਮਜ਼ਬੂਤ ਕੀਤਾ ਹੈ।ਡਾ. ਪੁਸ਼ਪਿੰਦਰ ਵਾਲੀਆ ਨੇ ਧੰਨਵਾਦੀ ਭਾਵਨਾ ਪ੍ਰਗਟ ਕਰਦਿਆਂ ਇਹ ਸਨਮਾਨ ਕਾਲਜ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਮੂਹ ਕਰਮਚਾਰੀਆਂ ਦੇ ਸਾਂਝੇ ਯਤਨਾਂ ਨੂੰ ਸਮਰਪਿਤ ਕੀਤਾ।ਉਨ੍ਹਾਂ ਕਿਹਾ ਕਿ ਇਹ ਸਨਮਾਨ ਸੰਸਥਾ ਦੀ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਸਮੁੱਚੇ ਕਾਲਜ ਭਾਈਚਾਰੇ ਨੂੰ ਸਾਰਥਕ ਅਤੇ ਲਗਾਤਾਰ ਤਰੱਕੀ ਲਈ ਨਿਰੰਤਰ ਕਾਰਜ਼ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ।
ਕਾਲਜ ਦੀ ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਨੇ ਡਾ. ਪੁਸ਼ਪਿੰਦਰ ਵਾਲੀਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਡਾ. ਵਾਲੀਆ ਦੀ ਅਗਵਾਈ ਭਵਿੱਖ ਵਿੱਚ ਵੀ ਸੰਸਥਾ ਨੂੰ ਹੋਰ ਵਧੇਰੇ ਅਕਾਦਮਿਕ ਉੱਤਮਤਾ, ਨਵੀਨਤਾ, ਸਥਿਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਵੱਲ ਸੇਧ ਪ੍ਰਦਾਨ ਕਰਦੀ ਰਹੇਗੀ।

Check Also

ਸਟੇਟ ਆਫਟਰ ਕੇਅਰ ਹੋਮ ਵਿਖੇ ਬੱਚੀਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਸਟੇਟ ਆਫਟਰ ਕੇਅਰ ਹੋਮ ਫਾਰ ਗਰਲਜ਼, ਮਜੀਠਾ ਰੋਡ ਵਿਖੇ …