Saturday, September 26, 2026

ਮੇਅਰ ਸ੍ਰੀ ਅਰੋੜਾ ਨੇ ਵਾਰਡ ਨੰ. 27 ਮੁਸ਼ਕਿਲਾਂ ਸੁਣੀਆਂ

Bakshi Ram Aroraਅੰਮ੍ਰਿਤਸਰ 19 ਜਨਵਰੀ (ਸੁਖਬੀਰ ਸਿੰਘ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਵਾਰਡ ਨੰ. 27 ਦੇ ਇਲਾਕੇ ਸ਼ਰੀਫਪੁਰਾ, ਹੂਸੈਨਪੁਰਾ ਆਦਿ ਦਾ ਦੌਰਾ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ।ਇਲਾਕਾ ਨਿਵਾਸੀਆਂ ਵੱਲੋਂ ਮੌਕੇ ਤੇ ਪੀਣ ਵਾਲੇ ਪਾਣੀ ਦੇ ਗੰਦੇ ਹੋਣ ਦੀ ਸਮੱਸਿਆ ਬਾਰੇ ਮੇਅਰ ਜੀ ਨੂੰ ਦੱਸਿਆ ਗਿਆ।ਜਿਸ ‘ਤੇ ਮੇਅਰ ਅਰੋੜਾ ਨੇ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਇਲਾਕਾ ਨਿਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਹਦਾਇਤਾਂ ਕੀਤੀਆਂ।
ਇਸ ਅਵਸਰ ‘ਤੇ ਉਹਨਾਂ ਦੇ ਨਾਲ ਸਰਵ ਸ੍ਰੀ ਰਾਜੇਸ਼ ਹਨੀ ਕੌਸਲਰ, ਜਸਵਿੰਦਰ ਸਿੰਘ, ਨਿਗਰਾਨ ਇੰਜੀਨੀਅਰ (ਓ.ਐਂਡ.ਐਮ), ਪ੍ਰਦੂਮਣ ਸਿੰਘ ਕਾਰਜਕਾਰੀ ਇੰਜੀਨੀਅਰ, ਅਸ਼ੋਕ ਗੁਪਤਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply