Thursday, October 15, 2026

ਖਾਲਸਾ ਕਾਲਜ ਲਾਅ ਵਿਖੇ ਨੌਂ ਸਿਵਲ ਮੂਟ ਕੋਰਟਾਂ ਆਯੋਜਿਤ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਨੌਂ ਸਿਵਲ ਮੂਟ ਕੋਰਟਾਂ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਉਕਤ ਸਿਵਲ ਮੂਟ ਕੋਰਟਾਂ ’ਚ ਜ਼ਿਲ੍ਹਾ ਅਦਾਲਤਾਂ ਅੰਮ੍ਰਿਤਸਰ ਦੇ ਸੀਨੀਅਰ ਵਕੀਲ ਅਮਨਦੀਪ ਸ਼ਰਮਾ, ਨਿਤਿਨ ਚੌਧਰੀ, ਬਰਿੰਦਰ ਸਿੰਘ ਬੱਲ, ਮਨਦੀਪ ਸਿੰਘ ਮੋਹਰ, ਮਯੰਕ ਜੋਸ਼ੀ, ਸੰਨੀ ਮਹਾਜਨ, ਵਿਭੋਰ ਤਨੇਜਾ, ਗੁਰਪ੍ਰੀਤ ਸਿੰਘ ਪਾਹਵਾ ਅਤੇ ਸ੍ਰੀਮਤੀ ਅਨੂ ਗੁਪਤਾ ਨੇ ਬਤੌਰ ਪ੍ਰਧਾਨਗੀ ਜੱਜ ਆਪਣੀ ਭੂਮਿਕਾ ਨਿਭਾਈ।
ਇਸ ਮੌਕੇ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਬੀ.ਏ, ਐਲ.ਐਲ.ਬੀ (ਐਫ.ਵਾਈ.ਆਈ.ਸੀ) ਦੇ ਨੌਵੇਂ ਸਮੈਸਟਰ ਦੀਆਂ ਪੰਜ ਟੀਮਾਂ, ਬੀ.ਕਾਮ., ਐਲ.ਐਲ.ਬੀ (ਐਫ.ਵਾਈ.ਆਈ.ਸੀ) ਦੇ ਨੌਵੇਂ ਸਮੈਸਟਰ ਦੀਆਂ ਦੋ ਟੀਮਾਂ ਅਤੇ ਐਲ.ਐਲ.ਬੀ (ਟੀ.ਵਾਈ.ਸੀ) ਦੇ ਪੰਜਵੇਂ ਸਮੈਸਟਰ ਦੀਆਂ ਦੋ ਟੀਮਾਂ ਨੇ ਵੱਖ-ਵੱਖ ਕਾਨੂੰਨੀ ਵਿਸ਼ਿਆਂ ’ਤੇ ਆਪਣੇ ਕੇਸ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ਿਆਂ ’ਚ ਜਾਇਦਾਦ ਦੇ ਕਬਜ਼ੇ ਦੀ ਵਾਪਸੀ, ਲਾਪ੍ਰਵਾਹੀ, ਤਲਾਕ, ਜੀਵਨ ਸਾਥੀ ਦੇ ਗੁਜ਼ਾਰਾ ਭੱਤੇ, ਬੱਚਿਆਂ ਦੀ ਸਪੁਰਦਗੀ ਅਤੇ ਹਿਰਾਸਤ ਆਦਿ ਨਾਲ ਸਬੰਧਿਤ ਮਾਮਲੇ ਸ਼ਾਮਿਲ ਸਨ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਇਹ ਕੇਸ ਕਾਲਜ ਦੀ ਪ੍ਰੈਕਟੀਕਲ ਟਰੇਨਿੰਗ ਕੋਆਰਡੀਨੇਟਰ ਡਾ. ਸੀਮਾ ਰਾਣੀ ਦੀ ਅਗਵਾਈ ਹੇਠ ਤਿਆਰ ਕੀਤੇ।ਇਸ ਕਾਰਜ਼ ’ਚ ਕਾਲਜ ਦੇ ਸਹਾਇਕ ਪ੍ਰੋਫੈਸਰਾਂ ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਰੇਣੂ ਸੈਣੀ, ਡਾ. ਪਵਨਦੀਪ ਕੌਰ, ਡਾ. ਗੁਰਜਿੰਦਰ ਕੌਰ, ਡਾ. ਅਨੀਤਾ ਸ਼ਰਮਾ, ਡਾ. ਹਰਜੋਤ ਕੌਰ, ਡਾ. ਉਤਕਰਸ਼ ਸੇਠ ਅਤੇ ਪ੍ਰੋ. ਹੇਮਾ ਸਿੰਘ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਮੂਟ ਕੋਰਟਾਂ ਦੇ ਪ੍ਰੀਜ਼ਾਈਡਿੰਗ ਜੱਜਾਂ ਨੇ ਵਿਦਿਆਰਥੀਆਂ ਵੱਲੋਂ ਕੇਸਾਂ ਦੀ ਤਿਆਰੀ, ਤੱਥਾਂ ਦੀ ਪੇਸ਼ਕਾਰੀ ਅਤੇ ਕਾਨੂੰਨੀ ਮੁੱਦਿਆਂ ਨੂੰ ਸਮਝਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਸਲ ਅਦਾਲਤੀ ਕਾਰਵਾਈ ਦੌਰਾਨ ਕੇਸਾਂ ਦੀ ਪ੍ਰਭਾਵਸ਼ਾਲੀ ਪੈਰਵੀ ਕਰਨ ਲਈ ਸਖ਼ਤ ਮਿਹਨਤ, ਡੂੰਘੇ ਅਧਿਐਨ ਅਤੇ ਨਿਰੰਤਰ ਤਿਆਰੀ ਕਰਨ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਸਕੂਲ ਆਫ਼ ਲਾਅ ਦੇ ਮੁਖੀ ਡਾ. ਗੁਨੀਸ਼ਾ ਸਲੂਜਾ, ਕਾਰਜਕਾਰੀ ਪ੍ਰਿੰਸੀਪਲ ਡਾ. ਪੂਰਨਿਮਾ ਖੰਨਾ ਅਤੇ ਪ੍ਰੋ. ਜਸਦੀਪ ਸਿੰਘ ਸਮੇਤ ਕਾਲਜ ਦੇ ਹੋਰ ਫੈਕਲਟੀ ਮੈਂਬਰ ਵੀ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵੱਲੋਂ ਅੰਤਰਸ਼ਰਾਸਟਰੀ ਬਾਲੜੀ ਦਿਵਸ ਅਤੇ ਮਹਾਰਾਜਾ ਅਗਰਸੇਨ ਜਯੰਤੀ ਮਨਾਈ

ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਵੱਲੋਂ ਅੰਤਰਸ਼ਰਾਸਟਰੀ ਬਾਲੜੀ ਦਿਵਸ ਅਤੇ ਮਹਾਰਾਜਾ …