Wednesday, November 18, 2026

ਖਾਲਸਾ ਕਾਲਜ ਵਿਖੇ ‘ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਅੰਗਰੇਜ਼ੀ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਅੰਗਰੇਜ਼ੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਆਈ.ਬੀ.ਟੀ ਦੇ ਬੁਲਾਰੇ ਜਤਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ਮੈਂਬਰ ਸ੍ਰੀਮਤੀ ਆਸ਼ਿਮਾ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਆਕਰਨ, ਸ਼ਬਦਾਵਲੀ, ਪੜ੍ਹਨ ਦੀ ਸਮਝ, ਸਮੇਂ ਦੀ ਸਹੀ ਵਰਤੋਂ ਅਤੇ ਪ੍ਰਭਾਵਸ਼ਾਲੀ ਪੜ੍ਹਾਈ ਦੀਆਂ ਤਕਨੀਕਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਸੈਮੀਨਾਰ ਦੀ ਸ਼ੁਰੂਆਤ ’ਚ ਵਿਭਾਗ ਦੇ ਕਾਰਜਕਾਰੀ ਮੁਖੀ ਡਾ. ਸਵੰਤ ਸਿੰਘ ਮੰਟੋ ਨੇ ਪ੍ਰਿੰ: ਡਾ. ਰੰਧਾਵਾ, ਕੁਮਾਰ ਅਤੇ ਸ੍ਰੀਮਤੀ ਆਸ਼ਿਮਾ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਉਨ੍ਹਾਂ ਨੇ ਪ੍ਰੀਖਿਆਵਾਂ ਅਤੇ ਪੇਸ਼ੇਵਰ ਜੀਵਨ ’ਚ ਸੰਚਾਰ ਦੇ ਮਜ਼ਬੂਤ ਹੁਨਰਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਨੂੰ ਵਿਆਪਕ ਮੌਕਿਆਂ ਤੱਕ ਪਹੁੰਚਣ ਅਤੇ ਮੁਕਾਬਲੇ ਭਰੇ ਮਾਹੌਲ ’ਚ ਆਤਮ-ਵਿਸ਼ਵਾਸ ਨਾਲ ਅਗਾਂਹ ਵਧਣ ਦੇ ਇਕ ਵਿਹਾਰਕ ਸਾਧਨ ਵਜੋਂ ਦੇਖਣਾ ਚਾਹੀਦਾ ਹੈ।
ਸੈਸ਼ਨ ਦੌਰਾਨ ਕੁਮਾਰ ਨੇ ਅੰਗਰੇਜ਼ੀ ਵਿਆਕਰਣ, ਸ਼ਬਦਾਵਲੀ ਅਤੇ ਪੜ੍ਹਨ ਦੀ ਸਮਝ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਦਾਹਰਨਾਂ ਰਾਹੀਂ ਸਮਝਾਇਆ ਕਿ ਮੂਲ ਸ਼ਬਦਾਂ, ਅਗੇਤਰਾਂ ਅਤੇ ਪਿਛੇਤਰਾਂ ਦੀ ਸਹਾਇਤਾ ਨਾਲ ਸ਼ਬਦਾਵਲੀ ’ਚ ਕਿਵੇਂ ਵਾਧਾ ਕੀਤਾ ਜਾ ਸਕਦਾ ਹੈ।ਸ੍ਰੀਮਤੀ ਆਸ਼ਿਮਾ ਨੇ ਵੀ ਭਾਸ਼ਾ ’ਚ ਮੁਹਾਰਤ ਹਾਸਲ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੇ ਚੰਗੇ ਗਿਆਨ ਨਾਲ ਜ਼ਗਾਰ ਪ੍ਰਾਪਤ ਕਰਨ ਅਤੇ ਪਲੇਸਮੈਂਟ ਦੇ ਮੌਕਿਆਂ ’ਚ ਵਾਧਾ ਹੋ ਸਕਦਾ ਹੈ।ਪ੍ਰੋਗਰਾਮ ਦੇ ਅੰਤ ’ਚ ਡਾ. ਮਮਤਾ ਮਹਿੰਦਰੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਪ੍ਰੋ. ਵਿਜੇ ਬਰਨਾਰਡ, ਡਾ. ਜਸਵਿੰਦਰ ਕੌਰ ਔਲਖ, ਪ੍ਰੋ. ਪੂਜਾ ਕਾਲੀਆ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਮਲਕਿੰਦਰ ਸਿੰਘ, ਪ੍ਰੋ. ਹਰਸ਼ ਸਲਾਰੀਆ, ਪ੍ਰੋ. ਸੌਰਵ ਮੇਘ, ਡਾ. ਅਕੀਦਤਪ੍ਰੀਤ ਕੌਰ, ਡਾ. ਅਕਾਂਕਸ਼ਾ ਨੌਟਿਆਲ, ਪ੍ਰੋ. ਵਿਮਲਜੀਤ ਕੌਰ, ਪ੍ਰੋ. ਸ਼ੇਰਗਿੱਲ ਸਿਮਰਜੀਤ ਕੌਰ, ਪ੍ਰੋ. ਰੀਆ ਸੈਣੀ ਆਦਿ ਹਾਜ਼ਰ ਸਨ।

Check Also

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ 17 ਅਤੇ 18 ਨਵੰਬਰ ਨੂੰ

ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …