ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਇਕ ਵਾਰ ਫੇਰ ਚਹੁੰਮੁਖੀ ਪ੍ਰਦਰਸ਼ਨ ਕਰਦਿਆਂ ਹੋਇਆਂ ਗੁਰੂ
ਨਾਨਕ ਦੇਵ ਯੂਨੀਵਰਸਿਟੀ ਦੇ 2026 ਦੇ ਜੋਨਲ ਯੁਵਕ ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।ਕਾਲਜ ਦੀਆਂ ਟੀਮਾਂ ਨੇ ਯੁਵਕ ਮੇਲੇ ’ਚ 25 ਪਹਿਲੇ, 10 ਦੂਸਰੇ ਅਤੇ 5 ਤੀਜੇ ਸਥਾਨ ਪ੍ਰਾਪਤ ਕਰਕੇ ਹਰੇਕ ਖੇਤਰ ’ਚ ਯਾਦਗਾਰੀ ਮੱਲ੍ਹਾਂ ਮਾਰੀਆਂ ਹਨ।ਵਿਦਿਆਰਥੀਆਂ ਨੇ ਰੰਗ ਮੰਚ, ਫਾਈਨ ਆਰਟਸ, ਲਿਟਰੇਰੀ, ਸੰਗੀਤ, ਵਿਰਾਸਤੀ ਕਲਾਵਾਂ ਅਤੇ ਨ੍ਰਿਤ ਕਲਾਵਾਂ ’ਚ ਜਿੱਤਾਂ ਹਾਸਲ ਕੀਤੀਆਂ ਹਨ।
ਨਾਨਕ ਦੇਵ ਯੂਨੀਵਰਸਿਟੀ ਦੇ 2026 ਦੇ ਜੋਨਲ ਯੁਵਕ ਮੇਲੇ ਦੀ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।ਕਾਲਜ ਦੀਆਂ ਟੀਮਾਂ ਨੇ ਯੁਵਕ ਮੇਲੇ ’ਚ 25 ਪਹਿਲੇ, 10 ਦੂਸਰੇ ਅਤੇ 5 ਤੀਜੇ ਸਥਾਨ ਪ੍ਰਾਪਤ ਕਰਕੇ ਹਰੇਕ ਖੇਤਰ ’ਚ ਯਾਦਗਾਰੀ ਮੱਲ੍ਹਾਂ ਮਾਰੀਆਂ ਹਨ।ਵਿਦਿਆਰਥੀਆਂ ਨੇ ਰੰਗ ਮੰਚ, ਫਾਈਨ ਆਰਟਸ, ਲਿਟਰੇਰੀ, ਸੰਗੀਤ, ਵਿਰਾਸਤੀ ਕਲਾਵਾਂ ਅਤੇ ਨ੍ਰਿਤ ਕਲਾਵਾਂ ’ਚ ਜਿੱਤਾਂ ਹਾਸਲ ਕੀਤੀਆਂ ਹਨ।ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਗਾਤਾਰ ਪੰਜਵੇਂ ਸਾਲ ਓਵਰਆਲ ਚੈਂਪੀਅਨਸ਼ਿਪ ਹਾਸਲ ਕਰਨਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਸੰਸਥਾ ਦੀ ਉੱਤਮ ਕਾਰਜਸ਼ੈਲੀ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਲਾ, ਸਾਹਿਤ, ਸੰਗੀਤ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਅਗਾਂਹ ਵਧਣ ਲਈ ਲਗਾਤਾਰ ਸਹਿਯੋਗ ਅਤੇ ਉਤਸ਼ਾਹ ਪ੍ਰਦਾਨ ਕਰਦਾ ਰਹੇਗਾ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਉਨ੍ਹਾਂ ਦੀ ਅਧਿਆਪਕਾਂ ਅਤੇ ਯੁਵਕ ਭਲਾਈ ਵਿਭਾਗ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕਾਲਜ ਨੇ ਸਮੂਹ 43 ਮੁਕਾਬਲਿਆਂ ’ਚ ਭਾਗ ਲਿਆ ਹੈ ਅਤੇ 25 ਪਹਿਲੇ, 10 ਦੂਸਰੇ ਅਤੇ 5 ਤੀਜ਼ੇ ਸਥਾਨ ਹਾਸਲ ਕੀਤੇ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ’ਵਰਸਿਟੀ ਦੇ ਮੇਲੇ ’ਚ ਲਗਾਤਾਰ ਪੰਜ਼ਵੇਂ ਸਾਲ ਓਵਰਆਲ ਚੈਂਪੀਅਨਸ਼ਿਪ ਹਾਸਲ ਕਰਨਾ ਸਮੁੱਚੇ ਖਾਲਸਾ ਸੰਸਥਾ ਪਰਿਵਾਰ ਲਈ ਬੇਹੱਦ ਮਾਣ ਅਤੇ ਖ਼ੁਸ਼ੀ ਵਾਲੀ ਗੱਲ ਹੈ।
ਕਾਲਜ ਟੀਮਾਂ ਦੇ ਸਮੂਹ ਦੇ ਇੰਚਾਰਜ਼ ਡਾ. ਸੁਰਜੀਤ ਕੌਰ ਨੇ ਕਿਹਾ ਕਿ ਕਾਲਜ ਵੱਲੋਂ ਲਗਾਤਾਰ 5ਵੀਂ ਓਵਰਆਲ ਚੈਂਪੀਅਨਸ਼ਿਪ ਜਿੱਤਣਾ ਇੱਕ ਇਤਿਹਾਸਕ ਪ੍ਰਾਪਤੀ ਹੈ।ਕਾਲਜ ਰਜਿਸਟਰਾਰ ਅਤੇ ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਦਵਿੰਦਰ ਸਿੰਘ ਨੇ ਛੀਨਾ ਅਤੇ ਪ੍ਰਿੰ: ਡਾ. ਰੰਧਾਵਾ ਤੇ ਕਾਲਜ ਮੈਨੇਜ਼ਮੈਂਟ ਦੀ ਪ੍ਰੇਰਨਾਦਾਇਕ ਅਗਵਾਈ ਲਈ ਧੰਨਵਾਦ ਕੀਤਾ।ਇਸ ਦੇ ਨਾਲ ਉਨ੍ਹਾਂ ਨੇ ਯੁਵਕ ਮੇਲੇ ’ਚ ਸਫਲ ਅਤੇ ਸੁਚੱਜੇ ਪ੍ਰਬੰਧਾਂ ਦੇ ਲਈ ਯੂਨੀਵਰਸਿਟੀ ਡਾਇਰੈਕਟਰ ਯੁਵਕ ਭਲਾਈ ਡਾ. ਅਮਨਦੀਪ ਸਿੰਘ ਦਾ ਵੀ ਧੰਨਵਾਦ ਕੀਤਾ ਹੈ।
Punjab Post Daily Online Newspaper & Print Media