ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫਾਰ ਵੁਮੈਨ ਦੇ ਈਕੋ ਕਲੱਬ ਵੱਲੋਂ ਖਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ ‘ਵਰਮੀਕੰਪੋਸਟਿੰਗ ਇੱਕ ਖੇਤੀਬਾੜੀ ਕਾਰੋਬਾਰ ਵਜੋਂ’ ਅਤੇ ‘ਖੁੰਬਾਂ ਦੀ ਕਾਸ਼ਤ’ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ-ਕਮ-ਵਰਕਸ਼ਾਪ ਕਰਵਾਈ ਗਈ।ਜਿਸ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਪ੍ਰੋ. (ਡਾ.) ਆਦਰਸ਼ ਪਾਲ ਵਿਗ, ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਅੰਮ੍ਰਿਤਸਰ ਦੇ ਪੌਦਾ ਸੁਰੱਖਿਆ ਵਿਭਾਗ ਪ੍ਰੋਫੈਸਰ ਡਾ. ਆਸਥਾ, ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਖਾਲਸਾ ਕਾਲਜ ਦੇ ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਅਤੇ ਈਕੋ ਕਲੱਬ ਦੀ ਇੰਚਾਰਜ਼ ਡਾ. ਕੁਮਾਰੀ ਸੀਤਾ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।ਜਿਸ ਦੇ ਪਹਿਲੇ ਦਿਨ ਵਰਮੀਕੰਪੋਸਟਿੰਗ ਨੂੰ ਟਿਕਾਊ ਕਾਰੋਬਾਰ ਦੇ ਇੱਕ ਮੌਕੇ ਵਜੋਂ ਪੇਸ਼ ਕੀਤਾ ਗਿਆ।ਡਾ. ਵਿਗ ਨੇ ਮਾਹਿਰ ਲੈਕਚਰ ਦਿੱਤਾ।ਜਦਕਿ ਡਾ. ਜਸਵਿੰਦਰ ਸਿੰਘ ਨੇ ਵਿਹਾਰਕ ਪ੍ਰਦਰਸ਼ਨ ਰਾਹੀਂ ਵਿਦਿਆਰਥਣਾਂ ਨੂੰ ਜੈਵਿਕ ਤੌਰ ’ਤੇ ਨਸ਼ਟ ਹੋਣ ਵਾਲੇ ਕੂੜੇ ਤੋਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਦ ਤਿਆਰ ਕਰਨ ਦੀ ਪਰਕਿ੍ਰਆ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਇਸ ਦੀ ਵਪਾਰਕ ਵਰਤੋਂ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ।
ਦੂਜੇ ਦਿਨ ਡਾ. ਆਸਥਾ ਨੇ ਖੁੰਬਾਂ ਦੀ ਕਾਸ਼ਤ ਬਾਰੇ ਮਾਹਿਰ ਸੈਸ਼ਨ ਲਗਾਇਆ, ਜਿਸ ਤੋਂ ਬਾਅਦ ਵਿਦਿਆਰਥਣਾਂ ਨੂੰ ਵਿਹਾਰਕ ਸਿਖਲਾਈ ਦਿੱਤੀ ਗਈ।ਭਾਗੀਦਾਰਾਂ ਨੇ ਖੁੰਬਾਂ ਦੀ ਕਾਸ਼ਤ ਦੀਆਂ ਤਕਨੀਕਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਟਿਕਾਊ ਉੱਦਮ ਤੇ ਸਵੈ-ਰੋਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ।ਡਾ. ਮਹਿਲ ਸਿੰਘ ਨੇ ਹੁਨਰ-ਅਧਾਰਿਤ ਵਰਕਸ਼ਾਪਾਂ ਅਤੇ ਅਨੁਭਵ-ਅਧਾਰਿਤ ਸਿੱਖਿਆ ਪ੍ਰੋਗਰਾਮਾਂ ਦੇ ਵੱਧ ਤੋਂ ਵੱਧ ਆਯੋਜਨ ਦੀ ਲੋੜ ’ਤੇ ਜ਼ੋਰ ਦਿੱਤਾ।
ਡਾ. ਸੁਰਿੰਦਰ ਕੌਰ ਨੇ ਅਕਾਦਮਿਕ ਸਿੱਖਿਆ ਨਾਲ ਵਿਹਾਰਕ ਸਿਖਲਾਈ ਨੂੰ ਜੋੜਨ ਦੀ ਮਹੱਤਤਾ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਟਿਕਾਊ ਤਰੀਕਿਆਂ ਨਾਲ ਜੁੜੀ ਸਿਖਲਾਈ ਵਿਦਿਆਰਥੀਆਂ ਨੂੰ ਲਾਭਦਾਇਕ ਹੁਨਰ ਪ੍ਰਦਾਨ ਕਰਦੀ ਹੈ।
ਡਾ. ਸੀਤਾ ਨੇ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸਥਿਰਤਾ ਨੂੰ ਆਰਥਿਕ ਮੌਕਿਆਂ ਨਾਲ ਜੋੜਨਾ ਸੀ।ਉਨ੍ਹਾਂ ਵਰਮੀਕੰਪੋਸਟਿੰਗ ਨੂੰ ਜੈਵਿਕ ਕੂੜੇ ਦੇ ਪ੍ਰਬੰਧਨ ਅਤੇ ਖੁੰਬਾਂ ਦੀ ਕਾਸ਼ਤ ਨੂੰ ਹਰੇ-ਭਰੇ ਕਾਰੋਬਾਰ ਵਿਕਸਿਤ ਕਰਨ ਦਾ ਇਕ ਪ੍ਰਭਾਵਸ਼ਾਲੀ ਸਾਧਨ ਦੱਸਿਆ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …
Punjab Post Daily Online Newspaper & Print Media