7 ਗੋਲਡ ਮੈਡਲ ਤੇ 10 ਮੈਰਿਟ ਪੁਜ਼ੀਸ਼ਨਾਂ ਕੀਤੀਆਂ ਹਾਸਲ – ਡਾ. ਮੰਜ਼ੂ ਬਾਲਾ
ਅੰਮ੍ਰਿਤਸਰ, 30 ਅਕਤਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ. ਟੀ.ਯੂ) ਦੀਆਂ ਵੱਖ-ਵੱਖ ਡਿਗਰੀ ਪ੍ਰੋਗਰਾਮਾਂ ਦੀਆਂ ਪ੍ਰੀਖਿਆਵਾਂ ’ਚ 7 ਗੋਲਡ ਮੈਡਲ ਅਤੇ 10 ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕੇ ਸੰਸਥਾ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਵਿਦਿਆਰਥਣ ਭਰਮਪ੍ਰੀਤ ਕੌਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ (ਏ.ਆਈ.ਐਮ.ਐਲ) ਇੰਜੀਨੀਅਰਿੰਗ ’ਚ 9.2 ਸੀ.ਜੀ.ਪੀ.ਏ ਪ੍ਰਾਪਤ ਕਰਕੇ ਯੂਨੀਵਰਸਿਟੀ ’ਚ ਪਹਿਲਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਡਾ. ਬਾਲਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚ ਪੈਰਾਮੈਡੀਕਲ ਅਤੇ ਅਲਾਈਡ ਹੈਲਥ ਸਾਇੰਸਜ਼ ਵਿਭਾਗ ਦੇ 5 ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਸਾਲਾਨਾ ਕਾਨਵੋਕੇਸ਼ਨ ਦੌਰਾਨ ਗੋਲਡ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਬੀ.ਐਸ.ਸੀ ਰੇਡੀਓ ਇਮੇਜ਼ਿੰਗ ਟੈਕਨਾਲੋਜੀ ਦੀ ਖੈਰਤ ਨੇ 9.04 ਸੀ.ਜੀ.ਪੀ.ਏ, ਐਮ.ਐਸ.ਸੀ ਰੇਡੀਓ ਇਮੇਜਿੰਗ ਟੈਕਨਾਲੋਜੀ ਦੀ ਮਿਚੀ ਐਲੋ ਨੇ 8.14 ਸੀ.ਜੀ.ਪੀ.ਏ, ਬੀ.ਐਸ.ਸੀ ਐਨੇਸਥੀਸੀਆ ਐਂਡ ਆਪ੍ਰੇਸ਼ਨ ਥੀਏਟਰ ਟੈਕਨਾਲੋਜੀ ਦੀ ਦਿਸ਼ਾ ਮਹਿਰਾ ਨੇ 8.8 ਸੀ.ਜੀ.ਪੀ.ਏ, ਐਮ.ਐਸ.ਸੀ ਐਨੇਸਥੀਸੀਆ ਐਂਡ ਆਪਰੇਸ਼ਨ ਥੀਏਟਰ ਟੈਕਨਾਲੋਜੀ ਦੀ ਮੈਮੂਨਾ ਨੇ 8.3 ਸੀ.ਜੀ.ਪੀ.ਏ ਅਤੇ ਬੀ.ਐਸ.ਸੀ ਮੈਡੀਕਲ ਟੈਕਨਾਲੋਜੀ ਦੀ ਤਮੰਨਾ ਨੇ 9.17 ਸੀ.ਜੀ.ਪੀ.ਏ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ।ਜਦਕਿ ਪੋਸਟ ਗਰੈਜੂਏਟ ਡਿਪਲੋਮਾ ਇਨ ਡਿਜ਼ੀਟਲ ਮਾਰਕੀਟਿੰਗ ਦੀ ਹਰਮਨਪ੍ਰੀਤ ਕੌਰ ਨੇ ’ਵਰਸਿਟੀ ’ਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਇੰਜੀਨੀਅਰਿੰਗ ਖੇਤਰ ’ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦੀ ਵਿਦਿਆਰਥਣ ਭਰਮਪ੍ਰੀਤ ਕੌਰ ਅਤੇ ਅਭੈ ਕੌਸ਼ਲ ਨੇ ਯੂਨੀਵਰਸਿਟੀ ’ਚ ਕ੍ਰਮਵਾਰ ਪਹਿਲਾ ਤੇ 6ਵਾਂ ਅਤੇ ਬੀ.ਐਸ.ਸੀ ਕਾਰਡੀਅਕ ਕੇਅਰ ਟੈਕਨਾਲੋਜੀ ਦੀ ਤਨਿਸ਼ਿਕਾ ਰੱਤਾ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਪ੍ਰੋਗਰਾਮ ਦੇ ਸ਼ੇਜ਼ਾਨ ਸ਼ਾਹ, ਬੀ.ਟੈਕ ਸਿਵਲ ਇੰਜੀਨੀਅਰਿੰਗ ਦੇ ਧਵ ਸ਼ੰਗਾਰੀ, ਬੀ.ਟੈਕ. ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਰਮਨ ਕੁਮਾਰ ਅਤੇ ਬੈਚਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਦੀ ਹਰਮਨਪ੍ਰੀਤ ਕੌਰ ਨੇ ’ਚ ਤੀਜਾ-ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਬੀ.ਬੀ.ਏ ਦੀ ਕ੍ਰਿਤਿਕਾ ਖੰਨਾ ਨੇ ਚੌਥਾ ਸਥਾਨ, ਜਦਕਿ ਐਮ.ਸੀ.ਏ ਦੀ ਇਸ਼ਿਕਾ ਭਾਟੀਆ ਅਤੇ ਕੁਮਾਰੀ ਅਸ਼ਵਨੀ ਨੇ ਕ੍ਰਮਵਾਰ ਪੰਜਵਾਂ ਅਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ।
Punjab Post Daily Online Newspaper & Print Media