
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ ਕਲਸ਼ ਪਟਿਆਲਾ ਅਤੇ ਹਿੰਦੀ ਅਕਾਦਮੀ ਦਿੱਲੀ ਦੇ ਸੰਯੁਕਤ ਪ੍ਰੋਗਰਾਮ ਹੇਠ ਵਾਈ.ਐਮ.ਸੀ.ਏ ਆਡੀਟੋਰੀਅਮ ਦਿੱਲੀ ਵਿੱਚ ਆਯੋਜਿਤ ਰਾਸ਼ਟਰੀ ਸਾਹਿਤਕਾਰ ਸੰਮੇਲਨ-2026 ਵਿੱਚ ਪੰਜਾਬ ਦੇ ਸਾਹਿਤਕਾਰ ਡਾ. ਗੁਰਵਿੰਦਰ ਅਮਨ ਨੂੰ ਦੇ ਅਮੁੱਲ ਸਾਹਿਤਕ ਯੋਗਦਾਨ ਬਦਲੇ `ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ‘ਰਾਸ਼ਟਰੀ ਸਾਹਿਤ ਗੌਰਵ ਸਨਮਾਨ` ਨਾਲ ਨਵਾਜ਼ਿਆ ਗਿਆ।ਇਹ ਸਨਮਾਨ ਦੇਸ਼ ਦੇ ਪ੍ਰਸਿੱਧ ਸਾਹਿਤਕਾਰ ਸੁਭਾਸ਼ ਵਸ਼ਿਸ਼ਟ, ਚਮਨਜੀਤ ਸਿੰਘ, ਹਰਜੀਤ ਕੌਰ ਬੱਬਲ, ਡਾ. ਪ੍ਰਿਯੰਕਾ ਸੋਨੀ ਪ੍ਰੀਤ, ਸਾਗਰ ਸੂਦ ਅਤੇ ਸੋਨੂੰ ਸਿੰਘ ਨੇ ਪ੍ਰਦਾਨ ਕੀਤਾ।ਜੋਬਨ ਦੀ ਕਿਤਾਬ `ਮੀਠੀ ਯਾਦੇਂ` ਵੀ ਲੋਕ ਅਰਪਣ ਕੀਤੀ।ਡਾ. ਤ੍ਰਿਲੋਕ ਸਿੰਘ ਢਿੱਲੋਂ, ਕੁਲਜੀਤ ਕੌਰ, ਡਾ. ਅਨੀਸ਼ਾ ਆਂਗਰਾ, ਗੁਪਤਾ ਪਟਿਆਲਾ ਨੇ ਆਪਣੇ ਕਲਾਮ ਸਾਂਝੇ ਕੀਤੇ।ਇਸੇ ਮੰਚ `ਤੇ ਰਾਧੇਸ਼ਾਮ ਦੀਵਾਨਾ ਅਤੇ ਕੁੰਜ਼ ਬਿਹਾਰੀ ਲਾਲ ਕਾਕਾ ਸ਼੍ਰੀ ਨੂੰ ਵੀ ਸਨਮਾਨਿਤ ਕੀਤਾ।ਇਸ ਪ੍ਰਾਪਤੀ `ਤੇ ਐਲਾਇੰਸ ਕਲੱਬ ਇੰਟਰਨੈਸ਼ਨਲ ਦੇ ਡਾਇਰੈਕਟਰ ਰੋਸ਼ਨ ਲਾਲ ਊਮਰਵੈਸ਼ਯ, ਅੰਮਾ ਸਾਹੇਬ ਟਰੱਸਟ ਦੇ ਟਰੱਸਟੀ ਆਨੰਦ ਮੋਹਨ ਓਝਾ, ਵਿਕਾਸ ਅਧਿਕਾਰੀ ਰਾਜੀਵ ਕੁਮਾਰ ਆਰਯ, ਤਾਮਿਲ-ਹਿੰਦੀ-ਅਵਧੀ ਵਿਦਵਾਨ ਡਾ. ਐਮ.ਗੋਵਿੰਦ ਰਾਜਨ, ਸਾਹਿਤ ਭੂਸ਼ਣ ਹਰੀ ਲਾਲ ਮਿਲਨ, ਅਤੇ ਰਾਕੇਸ਼ ਕਨੌਜੀਆ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਭਾਰਤ ਦਾ ਦਾ ਮਾਣ ਵਧਿਆ ਹੈ।
ਇਸ ਮੌਕੇ ਇੰਦਰਜਿੱਤ ਸਿੰਘ ਦਿੱਲੀ, ਡਾ. ਪ੍ਰਿਯੰਕਾ ਸੋਨੀ, ਨਿਵੇਦਿਤਾ, ਮੋਹਿੰਦਰ ਸਿੰਘ ਨਾਮਧਾਰੀ, ਰਾਮਸ਼ੰਕਰ ਸਿੰਘ, ਸੁਭਾਸ਼ ਵਸ਼ਿਸ਼ਟ, ਡਾ. ਪ੍ਰਤਿਭਾ ਮਾਹੀ, ਸਾਬਕਾ ਮੰਤਰੀ ਜੇ.ਪੀ ਅਗਰਵਾਲ, ਵਿਨੈ ਆਰੀਆ, ਸੰਤ ਵਜਿੰਦਰ ਦਾਸ, ਭਾਈ ਚਮਨਜੀਤ ਸਿੰਘ ਲਾਲ, ਕ੍ਰਿਸ਼ਨ ਸ਼ਾਹ ਵਿਦਿਆਰਥੀ, ਫਾਦਰ ਡਾ. ਆਰ.ਆਰ ਭਾਸਕਰ, ਚੰਦਰ ਸੈਨ ਦਿੱਲੀ ਸਾਹਿਤ ਅਕਾਦਮੀ ਮੌਜ਼ੂਦ ਸਨ।ਸਾਗਰ ਸੂਦ ਕਾਵਯ ਕਲਸ਼ ਨੇ ਸਟੇਜ਼ ਦੀ ਕਾਰਵਾਈ ਚਲਾਈ।
Punjab Post Daily Online Newspaper & Print Media