Friday, September 11, 2026

ਖ਼ਾਲਸਾ ਕਾਲਜ ਵੂਮੈਨ ਦੀ ਖੁਸ਼ਬੀਰ ਨੂੰ ‘ਬੈਸਟ ਐਥਲੀਟ’ ਤੇ ਨਵਜੀਤ ਢਿੱਲੋਂ ਨੂੰ ਸੋਨੇ ਤਮਗੇ ਨਾਲ ਨਿਵਾਜਿਆ

ਦੋਹਾਂ ਵਿਦਿਆਰਥਣਾਂ ਨੇ ਕੀਤਾ ਨਵਾਂ ਰਿਕਾਰਡ ਕਾਇਮ : ਡਾ. ਮਾਹਲ

PPN2101201511

ਅੰਮ੍ਰਿਤਸਰ, 21 ਜਨਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫਾਰ ਵੂਮੈਨ ਦੀਆਂ ਖਿਡਾਰਣਾਂ ਖੁਸ਼ਬੀਰ ਕੌਰ ਅਤੇ ਨਵਜੀਤ ਕੌਰ ਢਿੱਲੋਂ ਨੇ ਮੈਗਲੋਰ ਵਿਖੇ ਹੋਏ ‘ਆਲ ਇੰਡੀਆ ਇੰਟਰਵਰਸਿਟੀ ਮੁਕਾਬਲੇ ਵਿੱਚ 2 ਨਵੇਂ ਰਿਕਾਰਡ ਕਾਇਮ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵਜੀਤ ਕੌਰ ਢਿੱਲੋਂ ਨੇ ਸੋਨੇ ਦੇ ਤਗਮੇ ਅਤੇ ਖੁਸ਼ਬੀਰ ਕੌਰ ਨੂੰ ‘ਬੈਸਟ ਐਥਲੀਟ’ ਨਾਲ ਨਿਵਾਜਿਆ ਗਿਆ।

ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਤੇ ਨਾਮਵਰ ਖਿਡਾਰਣ ਖੁਸ਼ਬੀਰ ਕੌਰ ਵੱਲੋਂ ਉਕਤ ਮੁਕਾਬਲੇ ਦੌਰਾਨ ਪੈਦਲ ਚਾਲ ਵਿੱਚ 5 ਕਿਲੋਮੀਟਰ ਦੀ ਦੂਰੀ 22 ਮਿੰਟ 5 ਸੈਕਿੰਡ ਵਿੱਚ ਤਹਿ ਕਰਨ ‘ਤੇ ‘ਬੈਸਟ ਐਥਲੀਟ’ ਵਜੋਂ ਨਿਵਾਜਿਆ ਗਿਆ ਜੋ ਕਿ ਪਹਿਲੀ ਵਾਰ ਹੋਇਆ ਹੈ। ਇਸੇ ਤਰ੍ਹਾਂ ਖਿਡਾਰਣ ਨਵਜੀਤ ਕੌਰ ਢਿੱਲੋਂ ਨੇ ਸ਼ਾਟਪੁੱਟ ਵਿੱਚ 15.51 ਦੂਰੀ ਦਾ ਰਿਕਾਰਡ ਅਤੇ ਡਿਸਕਸ ਥੋ ਵਿੱਚੋਂ 52.70 ਮੀਟਰ ਦੀ ਦੂਰੀ ਦਾ ਮਾਅਰਕਾ ਲਗਾਉਂਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਾਹਲ ਨੇ ਅਧਿਆਪਕਾ ਸੁਖਦੀਪ ਕੌਰ ਅਤੇ ਕੋਚ ਰਣਕੀਰਤ ਸਿੰਘ, ਕੁਲਵਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਉਕਤ ਵਿਦਿਆਰਥਣਾਂ ਨੂੰ ਅਗਾਂਹ ਵੀ ਭਵਿੱਖ ਵਿੱਚ ਸਿਖਰਾਂ ਨੂੰ ਛੂਹਣ ਲਈ ਉਤਸ਼ਾਹਿਤ ਕੀਤਾ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply