ਗੁਰਦੁਆਰਾ ਸ੍ਰੀ ਰਾਮਸਰ ਵਿਖੇ ਰੁਮਾਲਾ ਸਾਹਿਬ ਵਿੱਚ ਲਪੇਟ ਕੇ ਰ’ਖ ਗਈ ਸੀ ਕੋਈ ਔਰਤ

ਅੰਮ੍ਰਿਤਸਰ, 21 ਜਨਵਰੀ (ਗੁਰਪ੍ਰੀਤ ਸਿੰਘ)-ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਪਨੀ ਬਾਗ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ‘ਚੋਂ ਪਿਛਲੇ ਦਿਨੀ ਚੋਰੀ ਹੋਏ ਸਿੱਖ ਰਾਜ ਨਾਲ ਸਬੰਧਤ ਇਤਿਹਾਸਕ ਸ਼ਸਤਰ ੭ (ਖੰਜਰ) ਪ੍ਰਸ਼ਾਸਨ ਹਵਾਲੇ ਕੀਤੇ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਸ਼ਸਤਰ ਕੱਲ੍ਹ ਸ਼ਾਮ ਨੂੰ ਜਦ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਗ੍ਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ਰਹਰਾਸਿ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ ਤਾਂ ਕੋਈ ਔਰਤ ਰੁਮਾਲਾ ਸਾਹਿਬ ਵਿੱਚ ਲਪੇਟ ਕੇ ਰੱਖ ਗਈ।ਰਹਰਾਸਿ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਜਦ ਗ੍ਰੰਥੀ ਸਿੰਘ ਰੁਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੜ੍ਹਾਉਣ ਲੱਗਾ ਤਾਂ ਉਸ ਵਿੱਚ ਲਪੇਟੇ ਹੋਏ ੭ ਖੰਜਰ ਨਿਕਲੇ।ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਇਸ ਦੀ ਇਤਲਾਹ ਤੁਰੰਤ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸz: ਮਨਜੀਤ ਸਿੰਘ ਨੂੰ ਦਿੱਤੀ।ਉਨ੍ਹਾਂ ਜਦ ਮੇਰੇ ਨਾਲ ਗੱਲਬਾਤ ਕੀਤੀ ਤਾਂ ਮੈਂ ਇਨ੍ਹਾਂ ਸ਼ਸਤਰਾਂ ਨੂੰ ਤੁਰੰਤ ਪ੍ਰਸ਼ਾਸਨ ਹਵਾਲੇ ਕਰਨ ਲਈ ਕਿਹਾ।ਉਨ੍ਹਾਂ ਦੱਸਿਆ ਕਿ ਸz: ਮਨਜੀਤ ਸਿੰਘ ਨੇ ਇਸ ਦੀ ਇਤਲਾਹ ਜਦ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਦਿੱਤੀ ਤਾਂ ਉਨ੍ਹਾਂ ਸz: ਸੁਖਵਿੰਦਰ ਸਿੰਘ ਐਸ ਐਚ ਓ ਥਾਣਾ ਸਿਵਲ ਦੀ ਡਿਊਟੀ ਲਗਾਈ।ਜਿਨ੍ਹਾਂ ਨੂੰ ਸz: ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸz:ਪ੍ਰਤਾਪ ਸਿੰਘ ਵੱਲੋਂ ਇਹ ਇਤਿਹਾਸਕ ਖੰਜਰ ਸੌਂਪ ਦਿੱਤੇ ਗਏ।
Punjab Post Daily Online Newspaper & Print Media