Thursday, March 12, 2026

 7ਵੇਂ ਆਲ ਇੰਡੀਆ ਮੋਹਨ ਲਾਲ ਭਾਸਕਰ ਮੈਮੋਰੀਅਲ ਮੁਸ਼ਾਇਰੇ ਦੀ ‘ਆਡਿਓ’ ਸੀ. ਡੀ ਰਿਲੀਜ਼

ਆਈ.ਜੀ ਪੁਲਸ (ਹੈੱਡਕੁਆਟਰ) ਅਰਪਿਤ ਸ਼ੁਕਲਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਰਿਲੀਜ਼

PPN2201201501
ਫਿਰੋਜ਼ਪੁਰ, 22 ਜਨਵਰੀ (ਵਿਨੀਤ ਅਰੋੜਾ) – ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਅਰੰਭੀਆਂ ਸੱਭਿਆਚਾਰਕ, ਸਮਾਜ ਭਲਾਈ ਅਤੇ ਅਦਦ ਸਰਗਰਮੀਆਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੱਤਵੇਂ ਆਲ ਇੰਡੀਆ ਮੋਹਨ ਲਾਲ ਭਾਸਕਰ ਮੈਮੋਰੀਅਲ ਮੁਸ਼ਾਇਰੇ ਦੀ ‘ਆਡਿਓ’ ਸੀ. ਡੀ. ਪੰਜਾਬ ਦੇ ਇੰਸਪੈਕਟਰ ਜਨਰਲ ਆਫ ਪੁਲਸ (ਹੈੱਡਕੁਆਟਰ) ਚੰਡੀਗੜ੍ਹ ਅਰਪਿਤ ਸ਼ੁਕਲਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ।
ਇਥੇ ਵਰਨਣਯੋਗ ਹੈ ਕਿ ਸਰਵਗਵਾਸੀ ਮੋਹਨ ਲਾਲ ਭਾਸਕਰ ਦੇਸ ਸੇਵਾ ਕਰਦਿਆਂ ਪਾਕਿਸਤਾਨ ਜੇਲ੍ਹਾਂ ਵਿਚ ਸਾਢੇ 6 ਸਾਲਾਂ ਦੀ ਕੈਦ ਕੱਟੀ। ਉਨ੍ਹਾਂ ਨੇ ਆਪਣੇ ਤੇ ਹੋਏ ਕਸ਼ਟ, ਤਸ਼ਦਦ ਅਤੇ ਲੂ ਕੰਢੇ ਖੜੇ ਕਰ ਦੇਣ ਦਾ ਖੁਲਾਸਾ ਆਪਣੇ ਜੀਵੰਤ ਵਰਨਣ ‘ਮੈਂ ਸਾਂ ਪਾਕਿਸਤਾਨ ਵਿਚ ਭਾਰਤ ਦਾ ਜਾਸੂਸ’ ਵਿਚ ਕੀਤਾ। ਜੋ ਕਿ ਹਿੰਦੁਸਤਾਨ ਦੀਆਂ ਵੱਖ ਵੱਖ ਬਾਰਾਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ।
ਇਸ ਮੌਕੇ ਤੇ ਸ਼੍ਰੀ ਅਰਪਿਤ ਸ਼ੁਕਲਾ ਨੇ ਅਯੋਕੇ ਸਮਾਜ ਵਿਚ ਯੁਵਾ ਪੀੜ੍ਹੀ ਵਿਚ ਬਜ਼ੁਰਗਾਂ ਪ੍ਰਤੀ ਘੱਟਦੇ ਹੋਏ ਪਿਆਰ ਅਤੇ ਸਨਮਾਨ ਦੇ ਪ੍ਰਤੀ ਗਹਿਨ ਚਿੰਤਾ ਪ੍ਰਗਟ ਕੀਤੀ ਅਤੇ ਆਖਿਆ ਕਿ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਕਰਵਾਏ ਜਾ ਰਹੇ ਵੱਖ ਵੱਖ ਸਮਾਰੋਹ ਹਨ੍ਹੇਰੇ ਵਿਚ ਇਕ ਜੱਗਦੇ ਹੋਏ ਦੀਪ ਦਾ ਕੰਮ ਕਰ ਰਹੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾ ਕੇਵਲ ਆਪਣੇ ਬਜੁਰਗਾਂ ਪ੍ਰਤੀ ਮਾਨ ਸਤਿਕਾਰ ਦੇਣ ਲਈ ਪ੍ਰੇਰਿਤ ਕਰਦੀਆਂ ਹਨ ਬਲਕਿ ਆਪਣੇ ਅਮੁੱਲ ਵਿਰਸੇ ਨਾਲ ਜੋੜਨ ਲਈ ਇਕ ਮਜ਼ਬੂਤ ਪੁਲ ਦਾ ਵੀ ਕੰਮ ਕਰ ਰਹੀਆਂ ਹਨ।
ਇਸ ਮੌਕੇ ਸ. ਲਖਬੀਰ ਸਿੰਘ ਪੀ. ਪੀ. ਐਸ., ਐਸ. (ਹੈੱਡਕੁਆਟਰ) ਫਿਰੋਜ਼ਪੁਰ, ਸੰਤੋਖ ਸਿੰਘ, ਮੇਹਰ ਸਿੰਘ ਅਤੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਜਨਰਲ ਸਕੱਤਰ ਗੋਰਵ ਸਾਗਰ ਭਾਸਕਰ ਵੀ ਮੌਜ਼ੂਦ ਸਨ।ਸ਼੍ਰੀ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਫਾਊਂਡੇਸ਼ਨ ਵਲੋਂ ਕਰਵਾਏ ਗਏ ਹੁਣ ਤੱਕ ਦੇ ਸਾਰੇ ਮੁਸ਼ਾਇਰਿਆਂ ਦੀ ਆਡਿਓ, ਐਮ ਐਲ ਬੀ ਫਾਊਂਡੇਸ਼ਨ. ਓ ਆਰ ਜੀ ਤੇ ਉਪਲਬੱਧ ਹੈ। ਜੋ ਵੀ ਇਸ ਵਿਚ ਰੁਚੀ ਰੱਖਦੇ ਹਨ ਵੈਬਸਾਇਟ ਤੋਂ ਮੁਸ਼ਾਇਰਾ ਡਾਊਨ ਲੋਡ ਵੀ ਕਰ ਸਕਦੇ ਹਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply