ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਭਾਰਤ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਖੁਸ਼ਦਿਲ ਜੀ ਵਿਖੇ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸ. ਗੋਪਾਲ ਸਿੰਘ ਸੰਧੂ ਉੱਘੇ ਕਿਸਾਨ ਆਗੂ ਹਾਜ਼ਰ ਹੋਏ, ਨਿਸ਼ਾਨ ਸਿੰਘ ਢਿੱਲੋਂ ਮੀਤ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਨੇ ਸੰਬੋਧਨ ਕੀਤਾ।ਮੀਤ ਪ੍ਰਧਾਨ ਬਲਵਿੰਦਰ ਸਿੰਘ, ਕੰਵਲਜੀਤ ਸਿੰਘ ਭੋਲਾ ਸਕੱਤਰ ਜਨਰਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੰਤਰਾਸ਼ਟਰੀ ਪੱਧਰ ਤੇ ਡੀਜ਼ਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੇ ਜ਼ਿਆਦਾ ਹੇਠਾਂ ਆ ਚੁੱਕੀ ਹੈ ਪਰ ਕੇਂਦਰ ਤੇ ਪੰਜਾਬ ਸਰਕਾਰ ਵੈਟ ਲਾ ਕੇ ਡੀਜ਼ਲ, ਪੈਟਰੋਲ ਦੇ ਰੇਟ ਉਸੇ ਕੀਮਤ ਤੇ ਰੱਖ ਰਹੀ ਹੈ।ਹੁਣ ਡੀਜ਼ਲ 22 ਰੁਪਏ ਲੀਟਰ ਤੇ ਪੈਟਰੋਲ 31 ਰੁਪਏ ਲੀਟਰ ਚਾਹੀਦਾ ਹੈ ਪਰ ਸਰਕਾਰ ਆਪਣੀਆਂ ਤਜੋਰੀਆਂ ਭਰਨ ਵਿਚ ਲੱਗੀ ਹੋਈ ਹੈ। ਭਾਕਿਯੂ ਨੇ ਅੱਗੇ ਮੰਗ ਕੀਤੀ ਯੂਰੀਆ ਖਾਦ ਦੀ ਨਕਲੀ ਖਾਦ ਖਤਮ ਕੀਤੀ ਜਾਵੇ। ਜਿਨ੍ਹੀ ਯੂਰੀਆ ਪਿੱਛੋਂ ਆ ਰਹੀ ਖੇਤੀਬਾੜੀ ਦੀ ਏਡੀਓ ਰਾਹੀ ਸਟਾਕ ਦੀ ਨਿਗਰਾਨੀ ਕਰੇ ਜਮਾਬੰਦੀ ਦੀ ਜਗ੍ਹਾ ਤੇ ਕਿਸਾਨਾਂ ਨੂੰ ਵੰਡੀ ਜਾਵੇ।ਜੋ ਪਿਛਲੀਆਂ ਬਰਸਾਤਾਂ ਮੌਕੇ ਨਰਮੇ, ਝੌਨੇ, ਆਦਿ ਫਸਲਾਂ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜਾ ਦਿੱਤਾ ਜਾਵੇ।ਕਿਉਂਕਿ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਖਾਤੇ ਤਿਆਰ ਕੀਤੇ ਹਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media