Friday, April 24, 2026

ਬਲਬੀਰ ਕੋਲਾ ਦੀ ਦੇਖ-ਰੇਖ ‘ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਕਰ ਰਿਹੈ ਭੰਗੜਾ ਗਰੁੱਪ

PPN2201201511

ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) ਜਿਲਾ ਪ੍ਰਸਾਸਨ ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਤੇ ਨਹਿਰੂ ਯੂਵਾ ਕੇਦਰ ਦੇ ਸਹਿਯੋਗ ਨਾਲ ਸੇਰ ਏ ਪੰਜਾਬ ਕਲਚਰ ਪ੍ਰਮੋਸ਼ਨ ਕੌੋਸਲ (ਰਜਿ:) ਪੰਜਾਬ ਵੱਲੋ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਹਰਮਨ ਪਿਆਰੇ ਲੋਕ ਨਾਚ ਦਾ ਪ੍ਰਦਰਸਨ ਕਰਨਗੇ।ਇਸ ਵਾਸਤੇ ਕਲੱਬ ਦੇ ਸੌ ਮੈਬਰ ਬੜੇ ਜੋਸ਼ੋ-ਖਰੋਸ਼ ਨਾਲ ਤਿਆਰੀਆਂ ਵਿਚ ਲੱਗੇ ਹੋਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਲੋਕ ਸਿੰਘ ਨਾਥਪੁਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਪੰਜਗਰਾਈਆਂ ਤੇ ਭੰਗੜਾ ਕੋਚ ਨੇ ਦੱਸਿਆ ਕਿ ਤਿਆਰੀਆਂ ਦੇ ਸਬੰਧ ਵਿਚ ਸਾਰੇ ਹੀ ਮੈਬਰ ਲੱਗੇ ਹੋਏ ਹਨ ਤਾਂ ਜੋ ਵਧੀਆਂ ਪ੍ਰਦਰਸਨ ਕੀਤਾ ਜਾਾਵੇ।ਇਸ ਦਾ ਉਦਘਾਟਨ ਬਿਕਰਮਜਤੀ ਸਿੰਘ ਗਿੱਲ ਜਿਲਾ ਕੋਆਰਡੀਨੇਟਰ ਵੱਲੋ ਕੀਤਾ ਗਿਆ।ਕੈਪ ਸਬੰਧੀ ਮੁੱਖ ਭੰਗੜਾ ਕੋਚ ਬਲਬੀਰ ਸਿੰਘ ਕੋਲਾ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਤਿਆਰ ਬਰ ਤਿਆਰ ਹਨ।ਇਸ ਉਦਘਾਟਨੀ ਸਮਾਰੋਹ ਮੌਕੇ ਤਰਲੋਕ ਸਿੰਘ ਭੰਗੜਾ ਕੋਚ, ਦਿਲਬਾਗ ਸਿੰਘ ਐਨੋਕੋਟ, ਸਰਬਜੀਤ ਸਿੰਘ,.  ਹਰਪਾਲ ਸਿੰਘ ਮਿਸਰਪੁਰਾ, ਮਾਸਟਰ ਜਸਨਦੀਦਪ ਸਿੰਘ, ਸੁਭਾਸ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply