Sunday, April 26, 2026

ਰਾਇਲ ਇੰਸਟੀਚਿਓੂਟ ਆਫ ਨਰਸਿੰਗ ਜੈਤੋਸਰਜਾ ਵਲੋਂ ਬ੍ਰੈਸਟ ਕੈਂਸਰ ਜਾਗਰੂਤਾ ਪ੍ਰੋਗਰਾਮ

PPN2201201510

ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) – ਮਾਝਾ ਖੇਤਰ ਦੀ ਨਾਮ ਵਰ ਸੰਸਥਾ ਰਾਇਲ ਇੰਸਟੀਚਿਓੂਟ ਆਫ ਨਰਸਿੰਗ ਜੈਤੋਸਰਜਾ ਜਿਥੇ ਸਿਖਿਆ ਦੇ ਖੇਤਰ ਵਿਚ ਪੁਲਾਘਾਂ ਪੁੱਟ ਰਹੀ ਹੈ, ਊਥੇ ਸਮਾਜ ਨੂੰ ਕੈਸਰ ਵਰਗੀਆਂ ਭਿਆਨਕ ਤੇ ਲਾਇਲਾਜ ਬਿਮਾਰੀਆਂ ਤੋ ਜਾਣੂ ਹੀ ਨਹੀ ਕਰ ਰਹੀ ਸਗੋ, ਕੈਸਰ ਦੇ ਬਚਾਅ ਸਬੰਧੀ ਵੀ ਦੱਸ ਰਹੀ ਹੈ।ਇਸੇ ਹੀ ਅਗਾਹ ਵਧੂ ਸੋਚ ਦੇ ਮੱਦੇਨਜਰ ਰਾਇਲ ਇੰਸਟੀਚਿਊਟ ਆਫ ਨਰਸਿੰਗ ਦੇ ਡਾਇਰੈਕਟਰ ਸ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਲਜ ਦੀ ਸਮੁਚੀ ਟੀਮ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਾ ਦੌਰਾ ਕੀਤਾ ਗਿਆ।ਇਸ ਦਾ ਮੁੱਖ ਮਕਸਦ ਇਸਤਰੀਆਂ ਵਿਚ ਛਾਤੀ ਦੇ ਕੈਸਰ ਸਬੰਧੀ ਜਾਗਰੂਤਾ ਪੈਦਾ ਕਰਨਾ ਸੀ।ਸਕੂਲ ਦੀ ਲੜਕੀਆਂ ਨੂੰ ਸਟਾਫ ਵੱਲੋ ਛਾਤੀ ਦੇ ਕੈਸਰ ਦੇ ਨਿਰੀਖਣ ਸਬੰਧੀ ਤਰੀਕੇ ਦੱਸੇ ਗਏ।ਦੱਸੇ ਤਰੀਕਿਆਂ ਨਾਲ ਛਾਤੀ ਦੇ ਕੈਸਰ ਦੀ ਖੁਦ ਪਹਿਚਾਣ ਕੀਤੇ ਜਾਣ ਸਬੰਧੀ ਦੱਸਿਆ ਕਿ ਕੈਸਰ ਨੂੰ ਜੜੋ ਮੁਕਾਓੁਣ ਦੀਆਂ ਕੋਸਿਸਾ ਕੀਤੀਆਂ ਜਾ ਰਹੀਆਂ ਹਨ। ਭਾਵੇ ਕੈਸਰ ਇੱਕ ਭਿਆਨਕ ਬਿਮਾਰੀ ਹੈ ਪਰ ਜਾਣਕਾਰੀ ਹੀ ਇਸਦਾ ਬਚਾਆ ਹੈ। ਨਰਸਿੰਗ ਕਾਲਜ ਵੱਲੋ ਸਕੂਲੀ ਵਿਦਿਆਰਥਣਾ ਨੂੰ ਇਸ ਤਰੀਕੇ ਨਾਲ ਸਿਖਿਅਤ ਕੀਤਾ ਜਾ ਕਿ ਉਹ ਆਪਣੇ ਗਲੀ ਮੁਹੱਲੇ ਵਿਚ ਛਾਤੀ ਦੇ ਕੈਸਰ ਸਬੰਧੀ ਜਾਗਰੂਕ ਕਰ ਸਕਦੀਆਂ ਸਨ। ਸਕੂਲ ਵਿਚ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ, ਨਰਸਿੰਗ ਕਾਲਜ ਦੇ ਡਾਕਟਰਾਂ ਤੋ ਇਲਾਵ ਪਰਦੀਪ ਕੌਰ, ਨੀਰੂ ਬਾਲਾ , ਰਜਵੰਤ ਕੌਰ, ਮਨਦੀਪ ਕੌਰ ਆਦਿ ਸਟਾਫ ਮੈਬਰ ਹਾਜਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply