ਸਿੱਖ ਸੰਗਤਾਂ ਘਰਾਂ, ਦੁਕਾਨਾਂ ‘ਤੇ ਕਾਲੇ ਝੰਡੇ ਲਹਿਰਾਉਣ-ਕਾਲੀਆਂ ਪੱਟੀਆਂ ਬੰਨ੍ਹਣ
ਸਿੱਖ ਨੌਜਵਾਨ ਕਾਲੀ ਦਸਤਾਰ ਸਜਾਉਣ ਅਤੇ ਬੀਬੀਆਂ ਕਾਲੀਆਂ ਚੁੰਨੀਆਂ ਲੈਣ

ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- 26 ਜਨਵਰੀ ਨੂੰ ਜਦ ਕਿ ਸਮੂਹ ਭਾਰਤ ਵਾਸੀ ਆਪਣੇ ਸੰਵਿਧਾਨ ਲਾਗੂ ਹੋਣ ਦੀ ਖੁਸੀ ਜਾਹਿਰ ਕਰਦਾ ਹੋਇਆ ਸ਼ਾਹੀ ਸਮਾਗਮ ਮਨਾਉਂਦਾ ਹੈ ਉਥੇ ਹੀ ਸਿੱਖ ਸੰਗਤਾਂ ਨੂੰ ਸਮੂਹ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਦੇ ਆਗੂਆਂ ਨੇ ਅਪੀਲ ਕਰਦਿਆਂ ਕਿਹਾਕਿ ਉਹ ਧਾਰਾ 25 ਬੀ ਵਿੱਚ ਸੋਧ ਕਰਵਾਉਣ ਵਾਸਤੇ ਸਰਕਾਰ ‘ਤੇ ਦਬਾਅ ਪਾਉਣ ਲਈ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ।ਇਹ ਵਿਚਾਰ ਪ੍ਰਗਟ ਕਰਦਿਆਂ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਸਿੱਖ ਸੰਗਤਾਂ ਆਪਣੇ ਘਰਾਂ/ਦੁਕਾਨਾਂ ‘ਤੇ ਕਾਲੇ ਝੰਡੇ ਲਹਿਰਾਉਣ, ਸਿੱਖ ਨੌਜਵਾਨ ਕਾਲੀ ਦਸਤਾਰ ਸਜਾਉਣ ਅਤੇ ਬੀਬੀਆਂ ਕਾਲੀਆਂ ਚੁੰਨੀਆਂ ਲੈਣ।ਉਨ੍ਹਾਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੇਕਸੂਰ ਸਿੱਖਾਂ ਨੂੰ ਹਾਲੇ ਵੀਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ, ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰਕੇ 15/20 ਪੂਰੇ ਹੋਣ ‘ਤੇ ਰਿਹਾ ਨਹੀ ਕੀਤਾ ਗਿਆ।ਜਦਕਿ ਸੰਵਿਧਾਨ ਦੇ ਮੁਤਾਬਕ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ।ਸਿੱਖਾਂ ਨੂੰ ਸੰਵਿਧਾਨ ਦਾ ਹੱਕ ਨਹੀ ਮਿਲ ਰਿਹਾ ਫਿਰ ਸਿੱਖ ਕਿਉ ਇਸ ਦਿਨ ਨੂੰ ਮਨਾਉਣ।ਸਮੂਹ ਪੰਥਕ ਜੱਥੇਬੰਦੀਆਂ ਵਲੋਂ ਬਲਵੰਤ ਸਿੰਘ ਨੰਦਗੜ੍ਹ ਨੂੰ ਬਰਖਾਸ਼ਤ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਦੇ ਹੱਕ ਵਿੱਚ ਲਏ ਗਏ ਫੈਸਲੇ ਮੁਤਾਬਿਕ 26 ਜਨਵਰੀ ਨੂੰ ਕਾਲਾ ਦਿਵਸ ਮਨਾਕੇ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟਾਵਾ ਵੀ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਸ੍ਰੋਮਣੀ ਕਮੇਟੀ ਦੇ ਇਸ ਗੈਰ ਸਿਧਾਂਤਕ ਫੈਸਲੇ ਅਤੇ ਨਾਨਕਸ਼ਾਹੀ ਕੈਲੰਡਰ ਸੰਬੰਧੀ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਦੀ ਲੋੜ ‘ਤੇ ਜੋਰ ਪਾਇਆ।ਇਸ ਮੌਕੇ ਮੁਹਿੰਦਰ ਸਿੰਘ ਖਾਲਸਾ, ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਮਾਨ ਦਲ ਦੇ ਆਗੂ ਹਾਜ਼ਰ ਸਨ।
Punjab Post Daily Online Newspaper & Print Media