Sunday, June 15, 2025
Breaking News

ਰਾਸ਼ਟਰੀ ਏਕਤਾ ਕੈਂਪ ਦੇ ਪ੍ਰਬੰਧਾਂ ਸੰਬੰਧੀ ਸਕਾਊਟ ਮਾਸਟਰਾਂ ਦੀ ਮੀਟਿੰਗ ਆਯੋਜਿਤ

ਸਕਾਊਟਿੰਗ ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ਼

PPN2201201513

ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਭਾਰਤ ਸਕਾਊਟਸ ਅਤੇ ਗਾਡੀਡਜ਼ ਨੈਸ਼ਨਲ ਹੈਂਡ ਕੁਆਰਟਰ ਨਵੀਂ ਦਿੱਲੀ ਵਲੋਂ ਪੰਜਾਬ ਸਟੇਟ ਦੇ ਸਹਿਯੋਗ ਨਾਲ 2 ਫਰਵਰੀ ਤੋਂ 8 ਫਰਵਰੀ ਤੱਕ ਪਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਸਕਾਊਟਿੰਗ ਦੇ ਰਾਸ਼ਟਰੀ ਏਕਤਾ ਕੈਂਪ ਦੀਆਂ ਤਿਆਰੀਆਂ ਸੰਬਧੀ ਸਥਾਨਕ ਟੀਚਰਜ ਹੋਮ ਵਿਖੇ ਜਿਲ੍ਹੇ ਦੇ ਸਕਾਊਟ ਮਾਸਟਰ ਅਤੇ ਗਾਈਡ ਕੈਪਟਨਜ਼ ਦੀ ਜਿਲ੍ਹਾ ਸਿੱਖਿਆ ਅਫਸਰ ”ਸੀ: ਸਿ: ਡਾ: ਅਮਰਜੀਤ ਕੌਰ ਕੋਟਫੱਤਾ ਵਲੋਂ ਮੀਟਿੰਗ ਕੀਤੀ ਗਈ। ਜਿਸ ਵਿਚ ਸਕਾਊਟਿੰਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ।ਇਸ ਮੌਕੇ ਹਰਦਰਸ਼ਨ ਸਿੰਘ ਸੋਹਲ ਜਿਲ੍ਹਾ ਟ੍ਰੇਨਰ, ਸਟੇਟ ਹੈਂਡ ਕੁਆਰਟਰ ਚੰਡੀਗੜ੍ਹ ਉਕਾਰ ਸਿੰਘ ਸਟੇਟ ਆਰਗੇਨਾਈਜਿੰਗ ਕਮਿਸ਼ਨਰ,ਸ੍ਰੀਮਤੀ ਨੀਟਾ ਕਸ਼ਯਪ ਸਟੇਟ ਆਰਗੇਨਾਈਜਿੰਗ ਕਮਿਸ਼ਨਰ ਗਾਈਡਜ਼, ਸ੍ਰੀਮਤੀ ਸਰਬਜੀਤ ਕੌਰ, ਚਰਨਜੀਤ ਸਿੰਘ ਆਦਿ ਨੇ ਸ਼ਿਰਕਤ ਕਰਦਿਆਂ ਕੈਂਪ ਦੀ ਰੂਪ ਰੇਖਾ ਬਾਰੇ ਵੀ ਚਾਨਣ ਪਾਇਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਵੱਖ ਵੱਖ ਸੂਬਿਆਂ ਤੋਂ 500 ਸਕਾਂਊਟਿਸ ਅਤੇ ਗਾਰੀਡਜ਼ ਅਤੇ 200 ਸਟਾਫ਼ ਮੈਂਬਰ ਭਾਗ ਲੈਣਗੇ। ਹਰ ਇਕ ਸੂਬੇ ਦੇ ਸਕਾਊਟਸ ਆਪਣੇ ਸੂਬੇ ਦਾ ਪਹਿਰਾਵਾ, ਤਿਉਹਾਰ, ਖਾਣ ਪੀਣ, ਲੋਕ ਨਾਚ, ਲੋਕ ਗੀਤ ਆਦਿ ਪੇਸ਼ ਕਰਨਗੇ।ਜਿਲ੍ਹਾ ਸਿੱਖਿਆ ਅਫਸਰ (ਸੀ: ਸਿ) ਡਾ: ਅਮਰਜੀਤ ਕੌਰ ਕੋਟਫੱਤਾ ਵਲੋਂ ਐਸੋਸੀਏਸ਼ਨ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਮੈਂਬਰਾਂ ਦੀ ਹੌਸ਼ਲਾ ਅਫ਼ਜਾਈ ਵੀ ਕੀਤੀ।ਇਸ ਮੌਕੇ ਅੰਮ੍ਰਿਤਪਾਲ ਸਿੰਘ ਬਰਾੜ ਜਿਲ੍ਹਾ ਆਰਗੇਨਾਈਜ਼ਰ, ਡਾ: ਰਵਿੰਦਰ ਸਿੰਘ ਮਾਨ, ਗੋਬਿੰਦ ਸਿੰਘ, ਜਗਸ਼ੇਰ ਸਿੰਘ, ਹਰਚਰਨ ਸਿੰਘ, ਰਜਨੀਸ਼ ਬਾਂਸਲ, ਬਿਕਰਮਜੀਤ ਸਿੰਘ, ਸਰਜੀਵਨ ਕੁਮਾਰ,ਗੁਰਮੇਲ ਸਿੰਘ ਬੇਗਾ, ਬਹਾਦਰ ਸਿੰਘ, ਮੈਡਮ ਹਰਪਿੰਦਰ ਕੌਰ,ਰੁਪਿੰਦਰ ਕੌਰ,ਤਾਰਾ ਭੁੱਲਰ ਤੋਂ ਇਲਾਵਾ ਹੋਰ ਵੀ ਰੇਲਵੇ ਦੇ ਸਕਾਊਟਸ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply