Tuesday, July 21, 2026

ਪੰਜਾਬ ਐਗਰੋ ਪ੍ਰੋਡਕਟ ਵੱਲੋਂ ਨਵੇ ਬਣੇ ਸੁਵਿਧਾ ਸੈਂਟਰ ‘ਚ ਲੋਕਾਂ ਦੀ ਸਹੂਲਤ ਲਈ ਸਟਾਲ ਦਾ ਉਦਘਾਟਨ

PPN2201201525

ਹੁਸ਼ਿਆਰਪੁਰ, 22 ਜਨਵਰੀ (ਸਤਵਿੰਦਰ ਸਿੰਘ) – ਪੰਜਾਬ ਐਗਰੋ ਪ੍ਰੋਡਕਟ ਵੱਲੋਂ ਨਵੇ ਬਣੇ ਸੁਵਿਧਾ ਸੈਂਟਰ ਵਿੱਚ ਆਪਣੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ ਸਟਾਲ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੰਦਿਤਾ ਮਿਤਰਾ ਨੇ ਕਰਦਿਆ ਦੱਸਿਆ ਕਿ ਨਵੇਂ ਸੁਵਿਧਾ ਸੈਂਟਰ ਵਿੱਚ ਆਪਣੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਦੇਣ ਵਜੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ।ਇਸੇ ਕੜੀ ਵਿੱਚ ਅੱਜ ਪੰਜਾਬ ਐਗਰੋ ਵੱਲੋਂ ਆਪਣੇ ਉਤਪਾਦਾਂ ਨੂੰ ਵੇਚਣ ਲਈ ਸਟਾਲ ਲਗਾਇਆ ਹੈ। ਇਸ ਵਿੱਚ ਉਨ੍ਹਾਂ ਵੱਲੋਂ ਬਣਾਏ ਗਏ ਪ੍ਰੋਡਕਟ ਵਾਜਬ ਰੇਟ ਤੇ ਵੇਚੇ ਜਾਣਗੇ।ਇਸ ਤੋਂ ਇਲਾਵਾ ਲੋਕਾਂ ਦੇ ਖਾਣ-ਪੀਣ ਦੀਆਂ ਚੀਜਾਂ ਜਿਵੇਂ ਚਾਹ, ਕੌਫੀ, ਜੂਸ, ਬਿਸਕੁਟ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜਾਂ ਵੀ ਇਸ ਸਟਾਲ ਤੋਂ ਉਪਲਬੱਧ ਹੋਣਗੀਆਂ।ਇਸ ਮੌਕੇ ਤੇ ਐਸ ਡੀ ਐਮ ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਆਰ.ਐਸ. ਬੈਂਸ, ਪੰਜਾਬ ਐਗਰੋ ਪ੍ਰੋਡਕਟ ਹੁਸ਼ਿਆਰਪੁਰ ਤੋਂ ਰਾਜੇਸ਼ ਕੁਮਾਰ ਅਤੇ ਸ੍ਰੀ ਆਰ ਐਲ ਵਰਮਾ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply