ਹੁਸ਼ਿਆਰਪੁਰ, 22 ਜਨਵਰੀ (ਸਤਵਿੰਦਰ ਸਿੰਘ) – ਆਮ ਆਦਮੀ ਪਾਰਟੀ ਦੇ ਉੱਘੇ ਵਰਕਰ ਡਾ.ਕੁਲਵੰਤ ਸਿੰਘ ਦੀਆਂ ਕੋਸ਼ਿਸ਼ਾਂ ਦੇ ਨਾਲ ਅੱਜ ਪਿੰਡ ਸਿੰਘਪੁਰ ਹਲਕਾ ਚੱਬੇਵਾਲ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਦੀ ਪੰਜਾਬ ਕਾਰਜਕਾਰਣੀ ਮੈਂਬਰ ਯਾਮਿਨੀ ਗੋਮਰ, ਜਿਲਾ ਇੰਚਾਰਜ ਜਸਵੰਤ ਸਿੰਘ ਮਠਾਰੂ ਅਤੇ ਉੱਘੇ ਵਰਕਰ ਹਰਦੀਪ ਬੱਗਾ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।ਪਾਰਟੀ ਦੇ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਕਿਹਾ ਕਿ ਜਿਲਾ ਇੰਚਾਰਜ ਜਸਵੰਤ ਸਿੰਘ ਮਠਾਰੂ ਦੀ ਮਿਹਨਤ ਅਤੇ ਕੋਸ਼ਿਸ਼ਾ ਸਦਕੇ ਪਾਰਟੀ ਦਾ ਜਿਲਾ ਸੰਗਠਨ ਦਿਨੋਂ ਦਿਨ ਮਜਬੂਤ ਹੋ ਰਿਹਾ ਹੈ। ਯਾਮਿਨੀ ਗੋਮਰ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਮੁੱਲਕ ਵਿੱਚ ਇੱਕੋ ਇੱਕ ਰਾਜਨੀਤਿਕ ਪਾਰਟੀ ਹੈ ਜਿਸ ਦਾ ਆਮ ਲੋਕਾਂ ਨਾਲ ਸਿੱਧਾ ਤਾਲਮੇਲ ਹੈ ਅਤੇ ਆਮ ਲੋਕਾਂ ਦੀ ਇਸ ਵਿੱਚ ਸਿੱਧੀ ਸ਼ਮੂਲੀਅਤ ਹੁੰਦੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿਧਾਨਸਭਾ ਚੋਣਾਂ ਤੋਂ ਬਾਅਦ ਨਾ ਸਿਰਫ ਹੁਸ਼ਿਆਰਪੁਰ ਬਲਕਿ ਪੂਰੇ ਪੰਜਾਬ ਵਿੱਚ ਪਾਰਟੀ ਸੰਗਠਨ ਨੂੰ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਵਾਸਤੇ ਤਿਆਰ ਕੀਤਾ ਜਾਵੇਗਾ। ਇਸ ਮੌਕੇ ਤੇ ਪਿੰਡ ਸਿੰਘਪੁਰ ਦੇ ਕੁਲਦੀਪ ਸਿੰਘ ਨੂੰ ਬੂਥ ਇੰਚਾਰਜ ਬਣਾਇਆ ਗਿਆ। ਪਾਰਟੀ ਦੇ ਮੈਂਬਰਾਂ ਪ੍ਰੀਤਮ ਰਾਮ, ਜਤਿੰਦਰ ਕੁਮਾਰ, ਗਣੇਸ਼ ਕੁਮਾਰ, ਦਵਿੰਦਰ ਸਿੰਘ, ਰਤਨ ਸਿੰਘ, ਲਖਵੀਰ ਸਿੰਘ, ਗੁਰਮੀਤ ਸਿੰਘਸ਼ ਸੇਵਾ ਸਿੰਘ ਨੰਬਰਦਾਰ, ਤਾਰਾ ਸਿੰਘ, ਗੁਰਦੀਪ ਕੁਮਾਰ, ਗੁਲਾਮ ਮੁਹੰਮਦ, ਪੱਪਾ, ਹੈਪੀ, ਹਮੇਸ਼ ਚੰਦਰ, ਅਵਿਨਾਸ਼ ਕੌਰ ਅਤੇ ਸੱਤਿਆ ਦੇਵੀ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਪਿੰਡ ਦੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣਗੇ ਤਾਂ ਜਿਆਦਾ ਤੋ ਜਿਆਦਾ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …