ਦੇਸ਼ ਦੀ ਸੁਰੱਖਿਆ ਖਾਸਕਰ ਜੰਮੂ-ਕਸ਼ਮੀਰ ‘ਚ ਪ੍ਰਭਾਵਕਾਰੀ ਹੋਣ ਦੇ ਆਸਾਰ


ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟ ਦੇ ਇਲੈਕਟਰਾਨਿਕ ਅਤੇ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਵਲੋ ਗਣਤੰਤਰ ਦਿਹਾੜੇ ਦੇ ਸੰਬੰਧ ਤਿਆਰ ਕੀਤਾ ਗਿਆ ‘ਕਵਾਡ ਹੈਲੀਕਾਪਟਰ’ ਦੀ ਹਰਕਤਾਂ ਦਾ ਸ਼ਾਨਦਾਰ ਸੋਅ ਪੇਸ਼ ਕੀਤਾ ਗਿਆ।
ਫਿਲਮ ‘3-ਇਡੀਅਟ’ ਵਿਚ ਛੋਟੇ ਹੈਲੀਕਾਪਟਰ ਵਰਗੇ ਵਿਮਾਨ ਇੰਸਟੀਚਿਊਟ ਦੇ 5-ਵਿਦਿਆਰਥੀਆਂ ਜਿਨ੍ਹਾਂ ਵਿਚ ਵੈਭਵ ਸਿੰਘ, ਤਲਵਿੰਦਰ ਸਿੰਘ, ਵਰੂਨ ਕੁਮਾਰ, ਰਿਸ਼ਬ ਸਿੰਘ, ਪੰਕਜ ਕੁਮਾਰ ਨੇ ਸਹਾਇਕ ਪ੍ਰੋਫੈਸਰ ਹਰਮਨਦੀਪ ਸਾਂਗਾ ਦੀ ਦੇਖ-ਰੇਖ ਵਿਚ ਬਣਾਇਆ।
ਇਸ ਵਿਮਾਨ ਨੂੰ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਚੰਨੀ ਦੇ ਨਾਲ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਨੇ ਤਕਰੀਬਨ ਇੰਸਟੀਚਿਊਟ ਦੇ 400-ਵਿਦਿਆਰਥੀਆਂ ਦੇ ਸਾਹਮਣੇ ਉਡਾਇਆ ਜੋ ਕਿ ਵੇਖਣ ਵਿਚ ਤਾਂ ਇਕ ਖਿਡੌਣਾਂ ਜਿਹਾ ਲੱਗਦਾ ਸੀ, ਪਰ ਤਕਰੀਬਨ 1.5 ਕਿਲੋਗ੍ਰਾਮ ਦਾ ਵਜਨ ਉਠਾ ਸਕਦਾ ਸੀ।ਇਸ ਦੀ ਉਡਾਨ ਦੀ ਸ਼ਕਤੀ 600-ਮੀਟਰ ਅਤੇ ਉਚਾਈ 500-ਮੀਟਰ ਤੋ ਵੱਧ ਤੱਕ ਦਰਸ਼ਾਈ ਗਈ।ਇਹ ਰਿਮੋਟ ਕੰਟਰੋਲ ਨਾਲ ਚਲਣ ਵਾਲਾ ਯੰਤਰ ਬਸ਼ਲੇਸ ਮੋਟਰ, ਫਾਇਬਰ ਪ੍ਰੋਪੇਲਰ, ਇਲੈਕਟਰਾਨਿਕ ਗਤੀ ਨਿਯੰਤਰਕ, ਗਾਇਰੋ ਆਦਿ ਨਾਲ ਬਣਾਇਆ ਗਿਆ ਹੈ।
ਡਾ. ਆਕਾਸ਼ਦੀਪ ਨੇ ਇਸ ਮੌਕੇ ਦੱਸਿਆ ਕਿ ‘ਇਹ ਛੋਟਾ ਹੈਲੀਕਾਪਟਰ ਜੋ ਕਿ ਡਰੋਨ ਕੈਮਰੇ ਨਾਲ ਪੂਰੇ ਸੁਸੱਜਿਤ ਖੇਤਰਾਂ ਦਾ ਸਰਵੇਕਸ਼ਨ ਕਰ ਸਕਦਾ ਹੈ।ਆਪਣੀ ਅਦਭੂੱਤ ਗਤੀਸ਼ੀਲਤਾ ਅਤੇ ਉਡਾਨ ਨਾਲ ਇਹ ਖਤਰਨਾਕ ਅਤੇ ਡਰਾਉਣੇ ਖੇਤਰਾਂ ਵਿਚ ਵੀ ਜਾਣ ਦੀ ਕਾਬਲੀਅਤ ਕਰਕੇ ਇਹ ਵਿਮਾਨ ਕਾਰੋਬਾਰ ਵਿਚ ਆਪਣੀ ਜਗਾ ਬਣਾ ਸਕਦਾ ਹੈ।ਇਸ ਤੋ ਇਲਾਵਾ ਜੰਗਲੀ ਖੇਤਰਾਂ ਵਿਚ ਜਿਵੇ ਕਿ ਜੰਮੂ-ਕਸ਼ਮੀਰ ਵਿਚ ਪਾਏ ਜਾਂਦੇ ਹਨ ਇਥੇ ਆਂਤਕਵਾਦੀ ਗਤੀਵਿਧੀਆਂ ਤੇ ਨਿਰਕਸ਼ਣ ਅਤੇ ਜੰਗਲ ਜੀਵ-ਜੰਤੂ ਦੇ ਸਰਵੇਕਸ਼ਣ ਵਿਚ ਵੀ ਪ੍ਰਭਾਵੀ ਸਾਬਤ ਹੋ ਸਕਦਾ ਹੈ।ਵਿਭਾਗ ਦੇ ਸ੍ਰੀ ਹਰਮਨਦੀਪ ਸਿੰਘ ਨੇ ਇਸ ਯੰਤਰ ਤੇ ਹੋਰ ਰੋਸ਼ਨੀ ਪਾਉਦੇ ਹੋਏ ਦੱਸਿਆ ਕਿ ਖੋਜ ਅਤੇ ਬਚਾਅ ਅਭਿਆਨ ਵਿਚ ਰਾਤ ਸਮੇ ਅਤੇ ਇਨਫਰਾਰਡ ਯੰਤਰ ਦੀ ਵਰਤੋਂ ਨਾਲ ਅੱਗ, ਹੜ੍ਹ, ਭੂਚਾਲ ਅਤੇ ਆਪਾਤ ਸਥਿਤੀਆਂ ਅਤੇ ਖੇਤਰਾਂ ਵਿਚ ਬਹੁਤ ਸਹਾਇਕ ਸਿਧ ਹੋ ਸਕਦਾ ਹੈ।
ਪਹਾੜੀ ਅਤੇ ਪਾਣੀ ਸਤਹਿ ਵਿਚ ਦੁਰਘਟਨਾ ਸਮੇ ਪੀੜ੍ਹਿਤਾਂ ਨੂੰ ਦਵਾਈ ਪਹੁੰਚਾਉਣਾ ਦੁਰਘਟਨਾ ਸਰਵੇ ਤੋਂ ਇਲਾਵਾ ਮਦਦ ਵੀ ਪਹੁੰਚਾ ਸਕਦਾ ਹੈ।ਦੁਰਘਟਨਾ ਤੋ ਬਾਅਦ ਵੀ ਖੇਤਰ ਦੀ ਸੁਰਖਿਆ ਸਥਿਤੀ ਦਾ ਇਸ ਯੰਤਰ ਰਾਹੀਂ ਅਨੁਮਾਨ ਲਗਾਇਆ ਜਾ ਸਕਦਾ ਹੈ।ਡਾ. ਅਰਵਿੰਦ ਭਾਰਦਵਾਜ ਨੇ ਦੱਸਿਆ ਕਿ ਕੋਇਲਾ ਅਤੇ ਹੋਰ ਖਾਨਾਂ ਤੋ ਇਲਾਵਾ ਇਮਾਰਤ ਅਤੇ ਪੁੱਲ ਜਾਂਚ ਵਿਚ ਬਿਨਾਂ ਕਿਸੇ ਵਿਅਕਤੀ ਜੀਵਨ ਨੂੰ ਖਤਰਨਾਕ ਸਥਿਤੀ ਵਿਚ ਪਾਉਣ ਦੇ ਇਹ ਯੰਤਰ ਵਧੀਆ ਸਾਬਤ ਹੋਵੇਗਾ। ਇਨ੍ਹਾਂ ਹੀ ਨਹੀ ਇਸ ਛੋਟੇ ਜਿਹੇ ਯੰਤਰ ਦੀ ਉਚਾਈ ਦੀ ਇਮਾਰਤ ਤੇ ਔਜਾਰ ਪਹੁੰਚਾਉਣ ਤਂੋ ਲੈ ਕੇ ਆਪਟਿਕ ਫਾਇਬਰ ਨੂੰ ਇਕ ਪਿਲਰ ਤੋ ਦੂਸਰੇ ਤੇ ਰੱਖਣਾ ਜਿਵੇ ਬਹੁਤ ਸਾਰੇ ਖੇਤਰਾਂ ਵਿਚ ਇਸ ਦੀ ਵਰਤੋਂ ਹੋ ਸਕਦੀ ਹੈ।ਖੇਤੀ ਖੇਤਰ ਵਿਚ ਫਸਲਾਂ ਦੀ ਸੁਰਖਿਆ ਅਤੇ ਪਸ਼ੂਆਂ ਦੇ ਸਰਵੇ ਦਾ ਕੰਮ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ।ਹਾਜਰ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨ ਦਾ ਬਹੁਤ ਆਨੰਦ ਉਠਾਇਆ।
Punjab Post Daily Online Newspaper & Print Media