ਅੰਮ੍ਰਿਤਸਰ, 22 ਜਨਵਰੀ (ਪ੍ਰਵੀਨ ਸਹਿਗਲ) -ਸ੍ਰੀ ਬਾਵਾ ਲਾਲ ਦਿਆਲ ਜੀ ਦਾ 660ਵਾਂਂ ਜੰਯਤੀ ਮਹਾ ਉਤਸਵ ਕਰਮੋ ਡਿਓੜੀ ਵਿਖੇ ਸ੍ਰੀ 108 ਮਹੰਤ ਅਨੰਤਦਾਸ ਮਹਾਰਾਜ ਦੀ ਅਗਵਾਈ ਵਿੱਚ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਸ਼ਮੂਲੀਅਤ ਕੀਤੀ।ਪ੍ਰਸਿੱਧ ਭਜਨ ਮੰਡਲੀਆਂ ਅਤੇ ਸ਼ਰਧਾਲੂਆਂ ਨੇ ਕੀਰਤਨ ਰਾਹੀਂ ਸਤਿਗਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਗੁਣਗਾਨ ਕੀਤਾ।ਇਸ ਅਵਸਰ ਤੇ ਕਾਫੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ, ਸਾਰਾ ਦਿਨ ਭੰਡਾਰੇ ਦਾ ਆਯੌਜਨ ਵੀ ਕੀਤਾ ਗਿਆ।ਮੇਅਰ ਸ੍ਰੀ ਅਰੋੜਾ ਨੇ ਜਨਮ ਉਤਸਵ ਤੇ ਕਰਵਾਏ ਗਏ ਭਜਨ ਕੀਰਤਨ ਦਾ ਆਨੰਦ ਮਾਣਿਆ।ਇਸ ਅਵਸਰ ਤੇ ਉਹਨਾ ਦੇ ਨਾਲ ਸ੍ਰੀ ਪਰਦੀਪ ਗੋਇਲ, ਅਸ਼ੋਕ ਗੁਪਤਾ, ਵਿਜੈ ਸੂੁਰੀ ਆਦਿ ਹਾਜ਼ਰ ਸਨ
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …