Friday, June 19, 2026

 ਪੰਜਾਬ ਵਿੱਚ ਨਸ਼ੇ ਠੱਲਣ ਲਈ ਮੋਦੀ ਲਿਆਵੇ ਕੋਮੀ ਨੀਤੀ – ਕੈਪਟਨ ਅਮਰਿੰਦਰ ਸਿੰਘ

ਲਲਕਾਰ ਰੈਲੀ ਦਾ ਸੱਚੋ ਸੱਚ ਭਾਜਪਾ ਨੂੰ ਰਗੜੇ ਵੱਧ ਤੇ ਅਕਾਲੀਆਂ ਨੂੰ ਘੱਟ

PPN2401201501

ਅੰਮ੍ਰਿਤਸਰ, 24 ਜਨਵਰੀ (ਰੋਮਿਤ ਸ਼ਰਮਾ/ ਸੁਖਬੀਰ ਸਿੰਘ) – ਸਥਾਨਕ ਰਣਜੀਤ ਐਵਨਿਊ ਵਿਖੇ ਗੁਰੂ ਨਗਰੀ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵਲੋਂ ਰੱਖੀ ਗਈ ਲਲਕਾਰ ਰੈਲੀ ਨੂੰ ਵੱਡਾ ਹੁੰਗਾਰਾ ਮਿਲਿਆ।ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਨਸ਼ਿਆਂ ਨੂੰ ਮੁਕੰਮਲ ਠੱਲ ਪਾਣ ਲਈ ਮੋਦੀ ਤੇ ਜੋਰ ਦਿੱਤਾ ਕਿ ਇੱਕ ਕੌਮੀ ਨੀਤੀ ਦੇ ਨਾਲ ਸਾਹਮਣੇ ਆਵੇ, ਉਥੇ ਬਾਰ ਬਾਰ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਦੋਗਲੀ ਨੀਤੀ ਵਾਲੀ ਨੌਟੰਕੀਬਾਜ਼ ਪਾਰਟੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਆਗੂ ਇਕ ਪਾਸੇ ਤਾਂ ਆਪਣੇ ਬਿਆਨਾਂ ਵਿੱਚ ਅਕਾਲੀ ਦਲ ‘ਤੇ ਸਿੱਧੇ ਹਮਲੇ ਕਰਦੇ ਹਨ ਕਿ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚ ਡੁਬਾਉਣ ਵਾਲੇ ਅਕਾਲੀ ਅਤੇ ਇਨ੍ਹਾਂ ਦੀ ਪਾਰਟੀ ਅਕਾਲੀ ਦਲ ਹੈ ਲੇਕਿਨ ਦੂਸਰੇ ਪਾਸੇ ਪੂਰੀ ਤਰ੍ਹਾਂ ਸੱਤਾ ਦਾ ਸੁੱਖ ਭੋਗਣ ਲਈ ਜੱਫੀਆਂ ਪਾ ਰਹੇ ਹਨ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਵਾਕਿਆ ਹੀ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਪ੍ਰਤੀ ਸੁਹਿਰਦ ਹੁੰਦਾ ਤਾਂ ਉਹ ਖੁੱਦ ਉਸ ਦੀ ਹਮਾਇਤ ਕਰਦੇ ਲੇਕਿਨ ਅੰਮ੍ਰਿਤਸਰ ਵਿੱਚ ਨਸ਼ਿਆਂ ਖਿਲਾਫ ਰੈਲੀ ਦਾ ਐਲਾਨ ਕਰਕੇ ਬਾਅਦ ‘ਚ ਦੌੜ ਜਾਣਾ ਕਈ ਸਵਾਲ ਖੜੇ ਕਰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਵਾਕਿਆ ਹੀ ਪੰਜਾਬ ਅਤੇ ਦੇਸ਼ ਵਿੱਚ ਨਸ਼ਿਆਂ ਦੇ ਕਾਰੋਬਾਰ, ਪੁਲਿਸ ਪ੍ਰਸ਼ਾਸ਼ਨ ਤੇ ਸਿਆਸਤਦਾਨਾਂ ਦੇ ਇਸ ਗਠਜੋੜ ਨੂੰ ਤੋੜਨਾ ਚਾਹੁੰਦੀ ਹੈ ਤਾਂ ਉਹ ਕਿਸੇ ਕੌਮੀ ਨੀਤੀ ਨਾਲ ਸਾਹਮਣੇ ਅਵੇ।ਸਾਬਕਾ ਮੁਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਕਿਸਾਨ ਮਾਰੂ ਚਿਹਰਾ ਵੀ ਸਾਹਮਣੇ ਆ ਰਿਹਾ ਹੈ ਕਿਉਂਕਿ ਇਹ ਕਿਸਾਨੀ ਵਸਤਾਂ ਦੇ ਘਟੋ ਘਟ ਮੁੱਲ਼ (ਐਮ.ਐਸ.ਪੀ) ਨੂੰ ਖਤਮ ਕਰ ਰਹੀ ਹੈ ।ਜਮੀਨਾਂ ਹਾਸਿਲ ਕਰਨ ਲਈ ਅਜਿਹੀ ਨੀਤੀ ਘੜ ਰਹੀ ਹੈ ਕਿ ਧਨਾਢਾਂ ਨੂੰ ਹੀ ਫਾਇਦਾ ਪੁੱਜੇ ਗਰੀਬਾਂ ਦਾ ਭਾਵੇਂ ਸਾਰਾ ਭਾਂਡਾ ਰੁੜ੍ਹ ਜਾਵੇ।ਇਸ ਰੈਲੀ ਵਿੱਚ ਸ੍ਰ. ਸੁਨੀਲ ਜਾਖੜ, ਮਹਾਰਾਣੀ ਪਰਣੀਤ ਕੌਰ, ਅਸ਼ਵਨੀ ਸ਼ੇਖੜੀ ਸਮੇਤ ਵੱਡੀ ਗਿਣਤੀ ਵਿੱਚ ਮੌਜੂਦਾ ਤੇ ਸਾਬਕਾ ਵਿਧਾਇਕ ਸ਼ਾਮਿਲ ਹੋਏ।ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ਤੇ ਅਯੋਜਿਤ ਪਾਰਟੀ ਦੀ ਲਲਕਾਰ ਰੈਲੀ ਵਿੱਚ ਵਿਸ਼ਾਲ ਇੱਕਠ ਨੇ ਜਿਥੇ ਕਾਂਗਰਸੀਆਂ ਦੇ ਹੌਂਸਲੇ ਵਧਾ ਦਿੱਤੇ ਹਨ, ਉਧਰ ਕੈਪਟਨ ਵਲੋਂ ਭਾਜਪਾ ਨੂੰ ਵੱਧ ਤੇ ਅਕਾਲੀਆਂ ਨੂੰ ਲਗਾਏ ਘੱਟ ਰਗੜੇ ਵੀ ਚਰਚਾ ਦਾ ਵਿਸ਼ਾ ਰਹੇ ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply