
ਹੁਸ਼ਿਆਰਪੁਰ, 24 ਜਨਵਰੀ (ਸਤਵਿੰਦਰ ਸਿੰਘ) -ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਨਵਾਂ ਸਾਲ ਵਿਕਾਸ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ, ਪਿੰਡਾਂ ਦੀਆਂ ਫਿਰਨੀਆਂ ਅਤੇ ਲਿੰਕ ਸੜਕਾਂ ਪੱਕੀਆਂ ਕਰਨ ਦਾ ਕੰਮ ਵਿਸ਼ੇਸ਼ ਤੌਰ ਤੇ ਕੀਤਾ ਜਾਵੇਗਾ।ਇਹ ਜਾਣਕਾਰੀ ਸੈਰ ਸਪਾਟਾ, ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਅੱਜ ਪਿੰਡ ਮਰਨਾਈਆਂ ਕਲਾਂ ਵਿਖੇ ਵਿਕਾਸ ਕੰਮਾਂ ਲਈ ਚੈਕ ਵੰਡ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡਾਂ ਵਿੱਚ ਗਰੀਬ ਪ੍ਰੀਵਾਰਾਂ ਨੂੰ ਪਖਾਨੇ ਬਣਾ ਕੇ ਦੇਣ ਲਈ 16 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ।
ਸz: ਠੰਡਲ ਦੱਸਿਆ ਕਿ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੀ ਕਰੋੜਾਂ ਰੁਪਏ ਦੇ ਫੰਡ ਮੁਹੱਈਆ ਕਰਵਾਏ ਗਏ ਹਨ, ਅੱਜ 19 ਪਿੰਡਾਂ ਦੀਆਂ ਪੰਚਾਇਤਾਂ ਨੂੰ 82 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਪਿੰਡ ਮਰਨਾਈਆਂ ਕਲਾਂ ਅਤੇ ਨਿਊ ਮਰਨਾਈਆਂ ਕਲਾਂ ਨੂੰ 4-4 ਲੱਖ, ਮਰਨਾਈਆਂ ਖੁਰਦ ਨੂੰ 10.85 ਲੱਖ, ਪਿੰਡ ਖਨੌੜਾ 5.81 ਲੱਖ, ਪਿੰਡ ਫਦਮਾ 3.52 ਲੱਖ, ਪਿੰਡ ਬੱਡਲਾ 4.52 ਲੱਖ, ਅਹਿਰਾਣਾ ਖੁਰਦ, ਮੋਨਾ ਕਲਾਂ, ਰਾਜਪੁਰ ਭਾਈਆਂ, ਅੱਤੋਵਾਲ, ਪੰਡੋਰੀ ਬੀਬੀ, ਹਰਖੋਵਾਲ ਅਤੇ ਮੜੂਲੀ ਬ੍ਰਾਹਮਣਾ ਨੂੰ 2-2 ਲੱਖ ਰੁਪਏ, ਪਿੰਡ ਤਨੂਲੀ ਨੂੰ 50 ਹਜ਼ਾਰ, ਹੁਕੜਾਂ ਨੂੰ 5.81 ਲੱਖ, ਰੌੜੀਆਂ ਨੂੰ 6.57 ਲੱਖ, ਢੱਕੋਵਾਲ 10.85 ਲੱਖ ਅਤੇ ਬਸੀ ਦੌਲਤ ਖਾਂ ਨੂੰ 5 ਲੱਖ ਅਤੇ ਧਿਆਨਗੜ੍ਹ ਨੂੰ 6.85 ਲੱਖ ਰੁਪਏ ਦੇ ਚੈਕ ਸ਼ਾਮਲ ਹਨ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੇ ਗਏ ਫੰਡ ਨਿਰਧਾਰਤ ਕੰਮਾਂ ਤੇ ਸਮੇਂ ਸਿਰ ਖਰਚ ਕਰਨ ਅਤੇ ਇਸ ਦਾ ਵਰਤੋਂ ਸਰਟੀਫਿਕੇਟ ਵੀ ਸਮੇਂ ਸਿਰ ਦੇਣ ਤਾਂ ਜੋ ਉਨ੍ਹਾਂ ਨੂੰ ਹੋਰ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਏ ਜਾ ਸਕਣ।
ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਡੀ ਐਸ ਪੀ ਹਰਦੀਪ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਹਿਲਪੁਰ ਸੁਖਦੇਵ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ-2 ਸਰਬਜੀਤ ਸਿੰਘ ਬੈਂਸ, ਮਾਸਟਰ ਰਛਪਾਲ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ ਠੰਡਲ, ਪਿੰਡ ਮਰਨਾਈਆਂ ਦੇ ਸਰਪੰਚ ਜੱਸਾ ਸਿੰਘ, ਨਿਰਮਲ ਸਿੰਘ ਭੀਲੋਵਾਲ ਅਤੇ ਵੱਖ-ਵੱਖ ਪੰਚਾਇਤਾਂ ਦੇ ਸਰਪੰਚ ਤੇ ਪੰਚ ਹਾਜ਼ਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media