Tuesday, March 31, 2026

ਦਲਿਤ ਰਹਿਬਰਾਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ- ਬੇਗਮਪੁਰਾ ਟਾਇਗਰ ਫੋਰਸ

PPN2401201511

ਹੁਸ਼ਿਆਰਪੁਰ, 24 ਜਨਵਰੀ (ਸਤਵਿੰਦਰ ਸਿੰਘ) -ਹਰਿਆਣਾ ਪ੍ਰਾਂਤ ਵਿੱਚ ਜਿਲਾ੍ ਯਮੁਨਾਨਗਰ ਵਿੱਚ ਕੁਜਲ ਜੱਟਾਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅਬੰਦੇਕਰ ਜੀ ਦੇ ਬੁੱਤ ਦੀ ਉੱਚ ਜਾਤੀ ਦੇ ਲੋਕਾਂ ਵਲੋਂ ਕੀਤੀ ਗਈ ਬੇਅਦਬੀ ਦੇ ਵਿਰੋਧ ਵਿਚ ਬੇਗਮਪੁਰਾ ਟਾਇਗਰ ਫੋਰਸ ਵਲੋਂ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਗਿਆ।ਰੋਸ ਜਤਾਉਂਦੇ ਹੋਏ ਆਗੂਆਂ ਨੇ ਕਿਹਾ ਕਿ ਕਿਸੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਅਪਮਾਨ ਦਲਿਤ ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ।ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਤੇ ਹੁਣ ਬੀ.ਜੇ.ਪੀ ਸਰਕਾਰ ਦੋਹਾਂ ਦੇ ਰਾਜ ਵਿੱਚ ਹਰਿਆਣਾ ਸੂਬੇ ਵਿੱਚ ਦਲਿਤਾਂ ਤੇ ਵਧੇਰੇ ਅੱਤਿਆਚਾਰ ਹੋ ਰਹੇ ਹਨ।ਕੋਈ ਵੀ ਸਰਕਾਰ ਇਸ ਨੂੰ ਨੱਥ ਨਹੀਂ ਪਾ ਸਕੀ, ਸਗੋਂ ਅਮੀਰ ਲੋਕਾਂ ਨੂੰ ਰਾਜਨੀਤਿਕ ਸ਼ਹਿ ਦੇ ਕੇ ਦਲਿਤ ਰਹਿਬਰਾਂ ਦਾ ਅਪਮਾਨ ਅਤੇ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕਰਵਾ ਰਿਹਾ ਹੈ, ਦਲਿਤ ਸਮਾਜ ਇਸ ਦਾ ਪੁਰਜੋਰ ਵਿਰੋਧ ਕਰਦਾ ਹੈ।
ਬੇਗਮਪੁਰਾ ਟਾਇਗਰ ਫੋਰਸ ਨੇ ਮੰਗ ਕੀਤੀ ਕਿ ਬਾਬਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਇਸ ਤਰਾਂ ਦੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਤਰਸੇਮ ਦੀਵਾਨਾ, ਜਨਰਲ ਸਕੱਤਰ ਅਵਤਾਰ ਬਸੀ ਖਵਾਜੂ, ਕੌਮੀ ਪ੍ਰਧਾਨ ਨਰਿੰਦਰ ਨਹਿਰੂ, ਜੁਆਇੰਟ ਸਕੱਤਰ ਬਿੱਲਾ ਦਿਓਵਾਲ, ਜਿਲਾਂ੍ਹ ਇੰਚਾਰਜ ਯਸ਼ਪਾਲ, ਜਿਲਾਂ੍ਹ ਪ੍ਰਧਾਨ ਤਾਰਾ ਚੰਦ, ਅਮਰਜੀਤ ਸੰਧੀ, ਮਹਿੰਦਰ ਪਾਲ ਬੱਧਣ, ਸੋਮ ਦੇਵ, ਸਿਕੰਦਰ, ਹਰੀ ਓਮ, ਪ੍ਰਦੀਪ ਰਾਜਨ, ਸ਼ਮਰਜੀਤ ਸਿੰਘ, ਇੰਦਰਜੀਤ ਮਲਹੀ, ਅਸ਼ੋਕ, ਖੁਸ਼ਵੰਤ, ਬੱਬੂ, ਇੰਦਰਜੀਤ, ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ, ਪੰਕਜ, ਵਰਿੰਦਰਾ ਕੁਮਾਰ, ਨੀਰਜ, ਜਤਿੰਦਰ ਸਿੰਘ, ਮਨਦੀਪ ਸਿੰਘ, ਅਮਰੀਕ ਸਿੰਘ ਆਦਿ ਹਾਜਰ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply